ਧੱੜਲੇ ਨਾਲ ਵਿਕ ਰਹੀ ਮਾਰੂਤੀ ਦੀ ਨਵੀਂ SUV, 10 ਦਿਨਾਂ ’ਚ ਹੀ ਹੋਈ ਇੰਨੀ ਬੁਕਿੰਗ

Tuesday, Jan 24, 2023 - 01:47 PM (IST)

ਧੱੜਲੇ ਨਾਲ ਵਿਕ ਰਹੀ ਮਾਰੂਤੀ ਦੀ ਨਵੀਂ SUV, 10 ਦਿਨਾਂ ’ਚ ਹੀ ਹੋਈ ਇੰਨੀ ਬੁਕਿੰਗ

ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ ਆਪਣੀ ਬਹੁਚਰਚਿਤ ਐੱਸ.ਯੂ.ਵੀ. ਜਿਮਨੀ ਨੂੰ ਆਟੋ ਐਕਸਪੋ ਰਾਹੀਂ ਭਾਰਤੀ ਬਾਜ਼ਾਰ ’ਚ ਡੈਬਿਊ ਕਰ ਲਿਆ ਹੈ। ਨਾਲ ਹੀ ਕੰਪਨੀ ਨੇ ਇਸ ਲਈ ਬੁਕਿੰਗ ਲੈਣਾ ਵੀ ਸ਼ੁਰੂ ਕਰ ਦਿੱਤਾ ਸੀ। ਮਾਰੂਤੀ ਦੀ ਇਹ ਗੱਡੀ ਹੱਥੋਂ-ਹੱਥ ਸੇਲ ਹੋ ਰਹੀ ਹੈ। ਜਿਸਦੇ ਚਲਦੇ ਕੰਪਨੀ ਨੇ ਸਿਰਫ 10 ਦਿਨਾਂ ਦੇ ਅੰਦਰ ਹੀ 10,000 ਬੁਕਿੰਗ ਪ੍ਰਾਪਤ ਕਰ ਲਈਆਂ ਹਨ। 

ਦੱਸ ਦੇਈਏ ਕਿ ਜਿਮਨੀ ਲਈ 25,000 ਰੁਪਏ ਦੀ ਟੋਕਨ ਰਕਮ ਰੱਖਿਈ ਗਈ ਹੈ, ਜਿਸਨੂੰ ਗਾਹਕ ਨੈਕਸਾ ਡੀਲਰਸ਼ਿਪ ਤੋਂ ਜਾਂ ਅਧਿਕਾਰਤ ਵੈੱਬਸਾਈਟ ਰਾਹੀਂ ਬੁੱਕ ਕਰਵਾ ਸਕਦੇ ਹਨ। ਮਾਰੂਤੀ ਜਿਮਨੀ 1.5 ਲੀਟਰ ਦੇ 15 ਬੀ ਬੈਟਰੋਲ ਇੰਜਣ ਨਾਲ ਲੈਸ ਹੈ ਜੋ 103 ਬੀ.ਐੱਚ.ਪੀ. ਦੀ ਪਾਵਰ ਅਤੇ 134 ਐੱਨ.ਐੱਮ. ਜਾ ਟਾਰਕ ਜਨਰੇਟ ਕਰਦਾ ਹੈ ਅਤੇ ਇਸਨੂੰ 5-ਸਪੀਡ ਮੈਨੁਅਲ ਗਿਅਰਬਾਕਸ ਜਾਂ 4-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਦੇ ਨਾਲ ਜੋੜਿਆ ਜਾ ਸਕਦਾ ਹੈ।


author

Rakesh

Content Editor

Related News