ਮਾਰੂਤੀ ਆਲਟੋ ਅਤੇ ਟਾਟਾ ਟਿਆਗੋ ਦੀ ਵਧੇਗੀ ਟੈਂਸ਼ਨ! 3 ਜੁਲਾਈ ਨੂੰ ਲਾਂਚ ਹੋਵੇਗੀ ਨਵੀਂ ਰੇਨੋ ਕਵਿਡ ਫੇਸਲਿਫਟ

Saturday, Jun 27, 2026 - 08:35 PM (IST)

ਮਾਰੂਤੀ ਆਲਟੋ ਅਤੇ ਟਾਟਾ ਟਿਆਗੋ ਦੀ ਵਧੇਗੀ ਟੈਂਸ਼ਨ! 3 ਜੁਲਾਈ ਨੂੰ ਲਾਂਚ ਹੋਵੇਗੀ ਨਵੀਂ ਰੇਨੋ ਕਵਿਡ ਫੇਸਲਿਫਟ

ਆਟੋ ਡੈਸਕ- ਭਾਰਤੀ ਆਟੋਮੋਬਾਈਲ ਬਾਜ਼ਾਰ 'ਚ ਸਸਤੀਆਂ ਹੈਚਬੈਕ ਕਾਰਾਂ ਦੇ ਮੁਕਾਬਲੇ ਨੂੰ ਹੋਰ ਤੇਜ਼ ਕਰਦਿਆਂ, ਫਰਾਂਸ ਦੀ ਪ੍ਰਮੁੱਖ ਵਾਹਨ ਨਿਰਮਾਤਾ ਕੰਪਨੀ ਰੇਨੋ 3 ਜੁਲਾਈ 2026 ਨੂੰ ਆਪਣੀ ਪ੍ਰਸਿੱਧ ਕਾਰ 'ਕਵਿਡ' ਦਾ ਨਵਾਂ ਫੇਸਲਿਫਟ ਮਾਡਲ ਲਾਂਚ ਕਰਨ ਜਾ ਰਹੀ ਹੈ। ਇਸ ਨਵੇਂ ਅਪਡੇਟ ਨਾਲ ਮਾਰੂਤੀ ਸੁਜ਼ੂਕੀ ਆਲਟੋ ਕੇ10, ਸੈਲੇਰੀਓ ਅਤੇ ਟਾਟਾ ਟਿਆਗੋ ਵਰਗੀਆਂ ਕਾਰਾਂ ਨੂੰ ਸਖ਼ਤ ਚੁਣੌਤੀ ਮਿਲਣ ਦੀ ਉਮੀਦ ਹੈ।

ਨਵੀਂ ਰੇਨੋ ਕਵਿਡ 'ਚ ਮੁੱਖ ਬਦਲਾਅ ਇਸ ਦੀ ਬਾਹਰੀ ਦਿੱਖ 'ਚ ਕੀਤੇ ਗਏ ਹਨ। ਕੰਪਨੀ ਵੱਲੋਂ ਜਾਰੀ ਸੰਕੇਤਾਂ ਅਤੇ ਟੈਸਟਿੰਗ ਦੌਰਾਨ ਦੇਖੇ ਗਏ ਮਾਡਲਾਂ ਅਨੁਸਾਰ, ਇਸ 'ਚ ਇੱਕ ਨਵੀਂ ਫਰੰਟ ਗ੍ਰਿਲ, ਅਪਡੇਟਿਡ ਬੰਪਰ ਅਤੇ ਨਵੇਂ ਲਾਈਟਿੰਗ ਐਲੀਮੈਂਟਸ ਦੇਖਣ ਨੂੰ ਮਿਲਣਗੇ। ਇਹ ਬਦਲਾਅ ਕਵਿਡ ਦੇ ਡਿਜ਼ਾਈਨ ਨੂੰ ਰੇਨੋ ਦੇ ਨਵੇਂ ਗਲੋਬਲ ਸਟਾਈਲਿੰਗ ਦੇ ਅਨੁਕੂਲ ਬਣਾਉਣ ਲਈ ਕੀਤੇ ਗਏ ਹਨ।

ਕਾਰ ਦੇ ਕੈਬਿਨ ਨੂੰ ਵੀ ਪਹਿਲਾਂ ਨਾਲੋਂ ਬਿਹਤਰ ਬਣਾਇਆ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਅਪਡੇਟਿਡ ਕਵਿਡ 'ਚ ਵੱਡਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਪੂਰੀ ਤਰ੍ਹਾਂ ਡਿਜੀਟਲ ਇੰਸਟਰੂਮੈਂਟ ਕਲੱਸਟਰ ਅਤੇ ਡੈਸ਼ਬੋਰਡ ਦੇ ਲੇਆਊਟ 'ਚ ਮਾਮੂਲੀ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।

ਹਾਲਾਂਕਿ ਕਾਰ ਦੀ ਦਿੱਖ ਅਤੇ ਫੀਚਰਸ 'ਚ ਬਦਲਾਅ ਹੋਏ ਹਨ ਪਰ ਇਸ ਦੇ ਇੰਜਣ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਸ 'ਚ ਮੌਜੂਦਾ 1.0-ਲੀਟਰ, ਤਿੰਨ-ਸਿਲੰਡਰ ਪੈਟਰੋਲ ਇੰਜਣ ਹੀ ਰਹੇਗਾ, ਜੋ 65 ਬੀਐਚਪੀ ਦੀ ਪਾਵਰ ਅਤੇ 96 ਐਨਐਮ ਦਾ ਟਾਰਕ ਪੈਦਾ ਕਰਦਾ ਹੈ। ਗਾਹਕਾਂ ਕੋਲ ਪਹਿਲਾਂ ਵਾਂਗ ਹੀ 5-ਸਪੀਡ ਮੈਨੂਅਲ ਗਿਅਰਬਾਕਸ ਜਾਂ 5-ਸਪੀਡ ਏਐਮਟੀ ਦਾ ਵਿਕਲਪ ਮੌਜੂਦ ਰਹੇਗਾ।

ਜ਼ਿਕਰਯੋਗ ਹੈ ਕਿ ਰੇਨੋ ਕਵਿਡ ਪਿਛਲੇ ਇੱਕ ਦਹਾਕੇ ਤੋਂ ਭਾਰਤ 'ਚ ਵਿਕ ਰਹੀ ਹੈ ਅਤੇ ਇਹ ਕੰਪਨੀ ਦੀ ਸਭ ਤੋਂ ਕਿਫਾਇਤੀ ਕਾਰ ਬਣੀ ਹੋਈ ਹੈ। ਕੰਪਨੀ ਨੇ ਹਾਲ ਹੀ 'ਚ ਨਵੀਂ ਜਨਰੇਸ਼ਨ ਦੀ ਡਸਟਰ ਲਾਂਚ ਕੀਤੀ ਹੈ ਅਤੇ ਇਸ ਦਾ 7-ਸੀਟਰ ਵੇਰੀਐਂਟ ਵੀ ਜਲਦੀ ਹੀ ਬਾਜ਼ਾਰ 'ਚ ਆਉਣ ਦੀ ਉਮੀਦ ਹੈ।


author

Rakesh

Content Editor

Related News