ਲਾਂਚ ਹੁੰਦੇ ਹੀ ਸਸਤੀ ਹੋਈ HERO ਦੀ ਨਵੀਂ ਫਲੈਕਸ-ਫਿਊਲ ਬਾਈਕ, ਮਿਲ ਰਿਹਾ ਬੰਪਰ ਡਿਸਕਾਊਂਟ
Monday, Jun 15, 2026 - 08:40 PM (IST)
ਆਟੋ ਡੈਸਕ- ਭਾਰਤ 'ਚ ਈਥੇਨੌਲ ਨਾਲ ਚੱਲ ਵਾਲੇ ਵਾਹਨਾਂ ਨੂੰ ਉਤਸ਼ਾਹ ਦੇਣ ਦੀ ਦਿਸ਼ਾ 'ਚ ਵੱਡਾ ਕਦਮ ਚੁੱਕਦੇ ਹੋਏ ਹੀਰੋ ਮੋਟੋਕੋਰਪ ਨੇ ਹਾਲ ਹੀ 'ਚ ਆਪਣੇ ਨਵੇਂ Splendor+ Flex-Fuel ਅਤੇ HF Deluxe Flex-Fuel ਮੋਟਰਸਾਈਕਲ ਲਾਂਚ ਕੀਤੇ ਹਨ। ਲਾਂਚ ਪ੍ਰੋਗਰਾਮ 'ਚ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸਨ, ਜੋ ਲੰਬੇ ਸਮੇਂ ਤੋਂ ਈਥੇਨੌਲ ਈਂਧਣ ਦੇ ਸਮਰਥਕ ਰਹੇ ਹਨ।
ਦਿਲਚਸਪ ਗੱਲ ਇਹ ਹੈ ਕਿ ਲਾਂਚ ਦੇ ਕੁਝ ਹੀ ਦਿਨਾਂ ਬਾਅਦ ਹੀਰੋ ਨੇ ਦੋਵਾਂ ਫਲੈਕਸ-ਫਿਊਲ ਬਾਈਕਸ 'ਤੇ 4,000 ਰੁਪਏ ਦਾ ਡਿਸਕਾਊਂਟ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਇਨ੍ਹਾਂ ਬਾਈਕਸ ਅਤੇ ਆਮ ਈ20 ਪੈਟਰੋਲ ਵਾਲੀਆਂ ਬਾਈਕਸ ਵਿਚਾਲੇ ਕੀਮਤ ਦਾ ਫਰਕ ਕਾਫੀ ਘੱਟ ਹੋ ਗਿਆ ਹੈ। ਇਨ੍ਹਾਂ ਬਾਈਕਸ ਦੀ ਡਿਲੀਵਰੀ ਜੁਲਾਈ 2026 ਤੋਂ ਸ਼ੁਰੂ ਹੋਵੇਗੀ।
ਡਿਸਕਾਊਂਟ ਤੋਂ ਬਾਅਦ Splendor+ Flex-Fuel ਦੀ ਐਕਸ-ਸ਼ੋਅਰੂਮ ਕੀਮਤ 8,710 ਰੁਪਏ ਰਹਿ ਗਈ ਹੈ। ਯਾਨੀ ਇਹ ਈ20 ਮਾਡਲ ਤੋਂ ਸਿਰਫ 1,153 ਰੁਪਏ ਮਹਿੰਗੀ ਹੈ। ਉਥੇ ਹੀ HF Deluxe Flex-Fuel ਦੀ ਕੀਮਤ ਡਿਸਕਾਊਂਟ ਤੋਂ ਬਾਅਦ 68,792 ਰੁਪਏ ਹੋ ਗਈ ਹੈ। ਖਾਸ ਗੱਲ ਇਹ ਹੈ ਕਿ ਇਹ ਆਪਣੇ ਸਮਾਨ ਈ20 ਮਾਡਲ ਤੋਂ 1,650 ਰੁਪਏ ਸਸਤੀ ਪੈ ਰਹੀ ਹੈ। ਇਹ ਆਫਰ ਫਿਲਹਾਲ ਜੁਲਾਈ 2026 ਤਕ ਹੈ।
ਹਾਲ ਹੀ 'ਚ ਨਿਤਿਨ ਗਡਕਰੀ ਨੇ ਐਲਾਨ ਕੀਤਾ ਸੀ ਕਿ E100 ਫਿਊਲ (100 ਫੀਸਦੀ ਈਥੇਨੌਲ) ਲਈ ਨਿਯਮਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਨਾਲ ਭਵਿੱਖ 'ਚ ਅਜਿਹੇ ਵਾਹਨ ਸੜਕਾਂ 'ਤੇ ਆ ਸਕਣਗੇ ਜੋ ਪੂਰੀ ਤਰ੍ਹਾਂ ਈਥੇਨੌਲ 'ਤੇ ਚੱਲ ਸਕਣ। ਹੀਰੋ ਦੇ ਨਵੇਂ ਫਲੈਕਸ-ਫਿਊਲ ਮੋਟਰਸਾਈਕਲ ਦੇਸ਼ ਦੇ ਸ਼ੁਰੂਆਤੀ ਅਜਿਹੇ ਕੰਪਿਊਟਰ ਮੋਟਸਾਈਕਲਾਂ 'ਚ ਸ਼ਾਮਲ ਹਨ ਜੋ E20 ਤੋਂ ਲੈ ਕੇ E85 ਤਕ ਦੇ ਈਥੇਨੌਲ ਵਾਲੇ ਈਂਧਣ 'ਤੇ ਚੱਲ ਸਕਦੇ ਹਨ।
ਦੋਵਾਂ ਮੋਟਰਸਾਈਕਲਾਂ 'ਚ ਹੀਰੋ ਦਾ 97.2cc ਸਿੰਗਲ-ਸਿਲੰਡਰ ਇੰਜਣ ਦਿੱਤਾ ਗਿਆ ਹੈ ਪਰ ਇਸਨੂੰ ਜ਼ਿਆਦਾ ਈਥੇਨੌਲ ਵਾਲੇ ਫਿਊਲ 'ਤੇ ਚਲਾਉਣ ਲਈ ਅਪਡੇਟ ਕੀਤਾ ਗਿਆ ਹੈ। ਇਸ ਲਈ ECU ਮੈਪਿੰਗ ਬਦਲੀ ਗਈ ਹੈ। ਫਿਊਲ ਸਿਸਟਮ ਨੂੰ ਮਜ਼ਬੂਤ ਬਣਾਇਆ ਗਿਆ ਹੈ। E20 ਤੋਂ E85 ਤਕ ਦੇ ਫਿਊਲ 'ਤੇ ਚੱਲਣ ਦੀ ਸਮਰਥਾ ਦਿੱਤੀ ਗਈ ਹੈ। ਇਸ ਨਾਲ ਇਹ ਬਾਈਕਸ ਭਵਿੱਖ 'ਚ ਈਥੇਨੌਲ ਦੀ ਵਧਦੀ ਉਪਲਬਧਤਾ ਲਈ ਤਿਆਰ ਮਨੀਆਂ ਜਾ ਰਹੀਆਂ ਹਨ। ਫਿਲਹਾਲ ਹੀਰੋ ਇਨ੍ਹਾਂ ਫਲੈਕਸ-ਫਿਊਲ ਬਾਈਕਸ ਨੂੰ ਦਿੱਲੀ ਅਤੇ ਮਹਾਰਾਸ਼ਟਰ ਦੇ ਕੁਝ ਚੁਣੇ ਹੋਏ ਖੇਤਰਾਂ 'ਚ ਵੇਚੇਗੀ। ਬਾਅਦ 'ਚ ਇਨ੍ਹਾਂ ਨੂੰ ਦੇਸ਼ ਦੇ ਹੋਰ ਹਿੱਸਿਆਂ 'ਚ ਵੀ ਲਾਂਚ ਕੀਤਾ ਜਾਵੇਗਾ।
