ਫਰਵਰੀ 2022 ’ਚ ਲਾਂਚ ਹੋਣ ਵਾਲੀ ਹੈ ਮਾਰੂਤੀ ਬਲੈਨੋ
Friday, Aug 27, 2021 - 10:56 AM (IST)

ਆਟੋ ਡੈਸਕ– ਮਾਰੂਤੀ ਕੰਪਨੀ ਆਪਣੀ ਬੈਸਟ ਸੇਲਿੰਗ ਕਾਰ ਮਾਰੂਤੀ ਬਲੈਨੋ ਦੇ ਫੇਸਲਿਫਟ ਮਾਡਲ ਨੂੰ ਫਰਵਰੀ 2022 ’ਚ ਲਾਂਚ ਕਰਨ ਜਾ ਰਹੀ ਹੈ। ਇਸ ਕਾਰ ਦਾ ਇੰਤਜ਼ਾਰ ਗਾਹਕਾਂ ਵਲੋਂ ਕਾਫੀ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਹੈ। 2015 ’ਚ ਕੰਪਨੀ ਨੇ ਮਾਰੂਤੀ ਬਲੈਨੋ ਨੂੰ ਲਾਂਚ ਕੀਤਾ ਸੀ, ਜਿਸ ਦੇ 6 ਸਾਲਾਂ ਬਾਅਦ ਕੰਪਨੀ ਦੁਆਰਾ ਇਸ ਕਾਰ ਨੂੰ ਫਿਰ ਤੋਂ ਅਪਗ੍ਰੇਡ ਕੀਤਾ ਜਾ ਰਿਹਾ ਹੈ। ਇਸ ਕਾਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਨੂੰ ਵੇਖ ਕੇ ਇਸ ਕਾਰ ’ਚ ਹੋਏ ਅਪਡੇਟਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਅਜਿਹਾ ਹੋਵੇਗਾ ਇੰਟੀਰੀਅਰ ਅਤੇ ਐਕਸਟੀਰੀਅਰ
ਮਾਰੂਤੀ ਦੇ ਇਸ ਫੇਸਲਿਫਟ ਵਰਜ਼ਨ ਦਾ ਐਕਸਟੀਰੀਅਰ ਪੂਰੀ ਤਰ੍ਹਾਂ ਨਵਾਂ ਹੋਣ ਵਾਲਾ ਹੈ ਜਿਸ ਵਿਚ ਨਵੇਂ ਹੈੱਡਲੈਂਪਸ ਅਤੇ ਟੇਲਲੈਂਪਸ, ਫੌਗਲੈਂਪਸ ਦਿੱਤੇ ਜਾਣਗੇ। ਇਸ ਦੇ ਨਾਲ ਹੀ ਇਸ ਵਿਚ ਨਵੀਂ ਫਰੰਟ ਗਰਿੱਪ, ਨਵੇਂ ਅਲੌਏ ਵ੍ਹੀਲਜ਼ ਦਿੱਤੇ ਜਾਣਗੇ। ਕਾਰ ਦੇ ਇੰਟੀਰੀਅਰ ਦੀ ਗੱਲ ਕਰੀਏ ਤਾਂ ਕੰਪਨੀ ਦੁਆਰਾ ਇਸ ਕਾਰ ਦੇ ਕੈਬਿਨ ’ਚ ਕੁਝ ਬਦਲਾਅ ਕੀਤੇ ਜਾ ਸਕਦੇ ਹਨ। ਜਿਵੇਂ ਕਿ ਨਵੀਂ ਸੀਟ ਅਪਹੋਲਟਰੀ, ਨਵਾਂ ਡੈਸ਼ਬੋਰਡ, ਵੱਡਾ ਇੰਫੋਟੇਨਮੈਂਟ ਸਿਸਟਮ, ਮਲਟੀਫੰਕਸ਼ਨ ਸਟੀਅਰਿੰਗ ਵ੍ਹੀਲ ਦਿੱਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਆਟੋ-ਏ.ਸੀ., ਹਾਈਟ ਐਡਜਸਟੇਬਲ ਡਰਾਈਵਰ ਸੀਟ ਆਦਿ ਵਰਗੇ ਬਦਲਾਅ ਕੀਤੇ ਜਾ ਸਕਦੇ ਹਨ।
ਇਹ ਹੋਣਗੇ ਸੇਫਟੀ ਫੀਚਰ
ਮਾਰੂਤੀ ਦੁਆਰਾ ਆਪਣੀਆਂ ਸਾਰੀਆਂ ਕਾਰਾਂ ’ਚ ਪਸੰਜਰ ਸੇਫਟੀ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ, ਤਾਂ ਇਸ ਵਾਰ ਵੀ ਇਸੇ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਕੰਪਨੀ ਇਸ ਫੇਸਲਿਫਟ ਮਾਡਲ ’ਚ 4 ਏਅਰਬੈਗਸ, ਈ.ਬੀ.ਡੀ. ਦੇ ਨਾਲ ਏ.ਬੀ.ਐੱਸ. ਅਤੇ ਰੀਅਰ ਪਾਰਕਿੰਗ ਸੈਂਸਰ ਸਟੈਂਡਰਡ ਵਰਗੇ ਫੀਚਰਜ਼ ਦੇ ਸਕਦੀ ਹੈ। ਨਾਲ ਹੀ ਕੰਪਨੀ ਦੁਆਰਾ ਵਾਇਰਲੈੱਸ ਚਾਰਜਿੰਗ ਦੀ ਸੁਵਿਧਾ ਵੀ ਦਿੱਤੀ ਜਾਵੇਗੀ।
ਇੰਜਣ
ਅਨੁਮਾਨ ਲਗਾਏ ਜਾ ਰਹੇ ਹਨ ਕਿ ਕੰਪਨੀ ਆਪਣੀ ਨਵੀਂ ਬਲੈਨੋ ਕਾਰ ’ਚ ਮੌਜੂਦਾ ਮਾਡਲ ਵਾਲਾ ਹੀ ਇੰਜਣ ਜਾਂ ਹਾਈਬ੍ਰਿਡ ਇੰਜਣ ਦੇ ਸਕਦੀ ਹੈ। ਫਿਲਹਾਲ ਕੰਪਨੀ ਦੁਆਰਾ ਇਸ ਗੱਲ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ।