ਡੀਲਰਸ਼ਿਪ ਖੁੱਲਣ ਤੋਂ ਬਾਅਦ ਮਾਰੂਤੀ ਸੁਜ਼ੂਕੀ ਨੇ ਕਰ ਦਿੱਤੀ 1600 ਕਾਰਾਂ ਦੀ ਡਿਲਵਿਰੀ
Wednesday, May 13, 2020 - 01:32 AM (IST)

ਆਟੋ ਡੈਸਕ—ਮਾਰੂਤੀ ਸੁਜ਼ੂਕੀ ਨੇ ਸਰਕਾਰ ਦੁਆਰਾ ਲਾਕਡਾਊਨ 'ਚ ਮਿਲੀ ਛੋਟ ਮੁਤਾਬਕ ਦੇਸ਼ 'ਚ ਕੁਝ ਜਗ੍ਹਾ 'ਤੇ ਆਪਣੀ ਡੀਲਰਸ਼ਿਪ ਨੂੰ ਖੋਲ ਦਿੱਤਾ ਹੈ। ਰਿਪੋਰਟ ਮੁਤਾਬਕ ਕੋਵਿਡ-19 ਮਹਾਮਾਰੀ ਦੇ ਚੱਲਦੇ ਦੇਸ਼ 'ਚ ਮਾਰੂਤੀ ਸੁਜ਼ੂਕੀ ਨੇ ਫਿਰ ਤੋਂ ਕੰਮ ਸ਼ੁਰੂ ਕਰ ਦਿੱਤਾ ਅਤੇ 1600 ਕਾਰਾਂ ਦੀ ਡਿਲਵਿਰੀ ਵੀ ਕਰ ਦਿੱਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਡਿਲੀਵਰ ਕੀਤੇ ਗਏ ਇਹ ਵਾਹਨ ਉਨ੍ਹਾਂ ਬੁਕਿੰਗਸ ਦੇ ਹਨ ਜੋ ਲਾਕਡਾਊਨ ਦੇ ਪਹਿਲੇ ਤੋਂ ਕੀਤੇ ਗਏ ਸਨ। ਇਨ੍ਹਾਂ ਨੂੰ ਲਾਕਡਾਊਨ ਤੋਂ ਪਹਿਲਾਂ ਨਿਰਮਿਤ ਕੀਤਾ ਗਿਆ ਸੀ ਅਤੇ ਇਹ ਕਾਰਾਂ ਕੰਪਨੀ ਦੀ ਪਹਿਲਾਂ ਤੋਂ ਹੀ ਇਨਵੈਂਟਰੀ 'ਚ ਉਪਲੱਬਧ ਸੀ।
ਕੰਪਨੀ ਨੇ ਸ਼ੁਰੂ ਕੀਤਾ ਉਤਪਾਦਨ
ਮਾਰੂਤੀ ਸੁਜ਼ੂਕੀ ਨੇ ਆਪਣਾ ਉਤਪਾਦਨ ਕਰੀਬ 45 ਦਿਨਾਂ ਤੋਂ ਬਾਅਦ 12 ਮਈ ਤੋਂ ਸ਼ੁਰੂ ਕਰ ਦਿੱਤਾ ਹੈ। ਉਥੇ 17 ਮਈ ਤੋਂ ਬਾਅਦ ਫੇਸ ਮੁਤਾਬਕ ਦੇਸ਼ ਭਰ ਦੇ ਹੋਰ ਡੀਲਰਸ਼ਿਪ ਖੋਲੇ ਜਾ ਸਕਦੇ ਹਨ।