Galaxy Tab S ''ਚ ਆਈ ਨਵੀਂ ਅਪਡੇਟ, ਇਸਤੇਮਾਲ ਕਰ ਸਕੋਗੇ ਨਵੇਂ ਫੀਚਰਸ
Wednesday, Sep 21, 2016 - 03:32 PM (IST)

ਜਲੰਧਰ- ਜੇਕਰ ਤੁਹਾਡੇ ਕੋਲ ਵੀ ਸੈਮਸੰਗ ਦੀ ਪਹਿਲੀ ਪੀੜ੍ਹੀ ਦਾ ਗਲੈਕਸੀ ਟੈਬ ਐੱਸ ਹੈ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਪਹਿਲੀ ਪੀੜ੍ਹੀ ਦੇ ਸੈਮਸੰਗ ਗਲੈਕਸੀ ਟੈਬ ਐੱਸ ਲਈ ਮਾਰਸ਼ਮੈਲੋ ਅਪਡੇਟ ਜਾਰੀ ਕੀਤਾ ਗਿਆ ਹੈ, ਹਾਲਾਂਕਿ ਇਸ ਲਈ ਤੁਹਾਡੇ ਕੋਲ ਅਮਰੀਕੀ ਨੈੱਟਵਰਕ ਵਾਹਕ ਵੇਰਾਈਜੋਨ ਦਾ ਗਲੈਕਸੀ ਟੈਬ ਹੋਣਾ ਚਾਹੀਦਾ ਹੈ। ਇਸ ਅਪਡੇਟ ਦਾ ਸਾਫਟਵੇਅਰ ਵਰਜ਼ਨ MMB29M.T807VVRU1CPG6 ਹੈ ਅਤੇ ਇਹ ਐਂਡ੍ਰਾਇਡ 6.0 ਵਰਜ਼ਨ ਹੈ।
ਇਸ ਦਾ ਮਤਲਬ ਹੈ ਕਿ ਟੈਬਲੇਟ ਯੂਜ਼ਰਸ ਐਂਡ੍ਰਾਇਡ ਮਾਰਸ਼ਮੈਲੋ ਫੀਚਰਸ ਨੂੰ ਆਪਣੇ ਡਿਵਾਈਸ ''ਚ ਇਸਤੇਮਾਲ ਕਰ ਸਕਣਗੇ ਜਿਸ ਵਿਚ ਡੋਜ਼, ਗੂਗਲ ਨਾਓ ਆਨ ਟੈਬ ਅਤੇ ਰੀਡੀਜ਼ਾਈਨਡ ਐਪ ਪਰਮਿਸ਼ਨ ਆਦਿ ਸ਼ਾਮਲ ਹੈ।
ਇਸ ਨਵੀਂ ਅਪਡੇਟ ਨਾਲ ਵੀ.ਜ਼ੈੱਡ ਨੈਵਿਗੇਟਰ, ਐਮੇਜ਼ਾਨ ਮਿਊਜ਼ਿਕ, ਐਮੇਜ਼ਾਨ ਐਪ ਸਟੋਰ, ਈ-ਮੀਟਿੰਗ ਅਤੇ ਵੈੱਬ ਈ.ਐਕਸ. ਵਰਗੀਆਂ ਐਪਸ ਰਿਮੂਵ ਹੋ ਜਾਣਗੀਆਂ। ਜੇਕਰ ਤੁਹਾਡੇ ਕੋਲ ਗਲੈਕਸੀ ਟੈਬ ਐੱਸ ''ਚ ਅਪਡੇਟ ਨਹੀਂ ਆਈ ਹੈ ਤਾਂ ਓ.ਟੀ.ਏ. ਅਪਡੇਟ ਰਾਹੀਂ ਜਲਦੀ ਹੀ ਨਵੀਂ ਅਪਡੇਟ ਤੁਹਾਨੂੰ ਮਿਲ ਜਾਵੇਗੀ। ਹਾਲਾਂਕਿ ਜੇਕਰ ਤੁਸੀਂ ਚਾਹੋ ਤਾਂ ਮੈਨੁਅਲ ਤਰੀਕੇ ਨਾਲ ਸੈਟਿੰਗਸ ''ਚ ਜਾ ਕੇ ਇਸ ਅਪਡੇਟ ਨੂੰ ਚੈੱਕ ਕਰ ਸਕਦੇ ਹੋ।