ਲਿਨੋਵੋ ਨੇ ਇਸ ਸਮਾਰਟਫੋਨ ਲਈ ਪੇਸ਼ ਕੀਤਾ ਐਂਡ੍ਰਾਇਡ 6.0 ਅਪਡੇਟ

Thursday, Apr 14, 2016 - 01:16 PM (IST)

ਲਿਨੋਵੋ ਨੇ ਇਸ ਸਮਾਰਟਫੋਨ ਲਈ ਪੇਸ਼ ਕੀਤਾ ਐਂਡ੍ਰਾਇਡ 6.0 ਅਪਡੇਟ

ਜਲੰਧਰ : ਇਕ ਮਹੀਨੇ ਪਹਿਲਾਂ ਹੀ ਲਿਨੋਵੋ ਨੇ ਕੇ3 ਨੋਟ ਲਈ ਮਾਰਸ਼ਮੈਲੋ ਅਪਡੇਟ ਜਾਰੀ ਕੀਤਾ ਸੀ ਅਤੇ ਹੁਣ ਕੰਪਨੀ ਨੇ A7000 ਲਈ ਮਾਰਸ਼ਮੈਲੋ ਅਪਡੇਟ ਦੇਣਾ ਸ਼ੁਰੂ ਕਰ ਦਿੱਤਾ ਹੈ। ਨਵੇਂ ਅਪਡੇਟ ''ਚ ਸਿਰਫ ਐਂਡ੍ਰਾਇਡ 6.0 ਅਪਡੇਟ ਹੀ ਨਹੀਂ ਮਿਲੇਗਾ ਬਲਕਿ ਇਸ ਦੇ ਨਾਲ ਮਾਰਚ ਮਹੀਨੇ ਦੇ ਐਂਡ੍ਰਾਇਡ ਸਕਿਓਰਿਟੀ ਪੈਚ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।

ਇਸ ਦਾ ਅਪਡੇਟ 1.3 ਜੀ. ਬੀ ਦਾ ਹੈ ਅਤੇ ਜੇਕਰ ਤੁਹਾਡੇ ਲਿਨੋਵੋ A7000 ''ਚ ਇਹ ਅਪਡੇਟ ਨਹੀਂ ਆਇਆ ਹੈ ਤਾਂ ਜਲਦ ਹੀ ਇਹ ਅਪਡੇਟ ਦੇਖਣ ਨੂੰ ਮਿਲ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਸੈਟਿੰਗਸ -ਅਬਾਊਟ ਫੋਨ -ਸਿਸਟਮ ਅਪਡੇਟ ''ਚ ਜਾ ਕੇ ਵੀ ਨਵੇਂ ਅਪਡੇਟ ਨੂੰ ਚੈਕ ਕਰ ਸਕਦੇ ਹੋ।

ਲਿਨੋਵੋ ਏ7000 ਨੂੰ ਅਪਡੇਟ ਕਰਨ ਲਈ ਤੁਹਾਡੇ ਫੋਨ ''ਚ ਘੱਟ ਤੋਂ ਘੱਟ 2 ਜੀ.ਬੀ ਤੱਕ ਦੀ ਫ੍ਰੀ ਸਪੇਸ ਹੋਣੀ ਚਾਹੀਦੀ ਹੈ। ਇਸ ਦੇ ਇਲਾਵਾ ਜੇਕਰ ਤੁਸੀਂ ਆਪਣੇ ਲੇਨੋਵੋ A7000 ਨੂੰ ਅਪਡੇਟ ਕਰਨ ਲੱਗੇ ਹੋ ਤਾਂ ਇਕ ਵਾਰ ਬੈਕਅਪ ਜਰੂਰ ਰੱਖ ਲਵੋ ਕਿਉਂਕਿ ਜੇਕਰ ਡਾਟਾ ਡਿਲੀਟ ਵੀ ਹੋ ਗਿਆ ਤਾਂ ਵੀ ਕੋਈ ਚਿੰਤਾਂ ਦੀ ਗੱਲ ਨਹੀਂ ਹੋਵੋਗੀ।


Related News