ਫੇਸਬੁਕ ਫਾਊਂਡਰ Mark Zuckerberg ਦੇ ਸੋਸ਼ਲ ਅਕਾਊਂਟ ਹੋਏ ਹੈਕ!

Monday, Jun 06, 2016 - 12:30 PM (IST)

ਫੇਸਬੁਕ ਫਾਊਂਡਰ Mark Zuckerberg ਦੇ ਸੋਸ਼ਲ ਅਕਾਊਂਟ ਹੋਏ ਹੈਕ!

ਜਲੰਧਰ : ਮਾਰਕ ਜ਼ੁਕਰਬਰਗ ਅੱਜਕਲ ਸਭ ਤੋਂ ਜ਼ਿਆਦਾ ਫੇਸਬੁਕ ''ਤੇ ਹੀ ਐਕਟਿਵ ਰਹਿੰਦੇ ਹਨ ਪਰ ਮਾਰਕ ਦੇ ਹੋਰ ਵੀ ਕਈ ਆਫਿਸ਼ੀਅਲ ਅਕਾਊਂਟ ਹਨ ਜਿਨ੍ਹਾਂ ''ਚ ਇੰਸਟਾਗ੍ਰਾਮ, ਲਿੰਕਡਇਨ, ਪਿੰਟਰੈਸਟ ਤੇ ਟਵਿਟਰ ਅਕਾਊਂਟ ਸ਼ਾਮਿਲ ਹਨ। ਆਮ ਤੌਰ ''ਤੇ ਜ਼ਿਆਦਾਤਕ ਅਕਾਊਂਟ ਅਸੀਂ ਇਕ ਹੀ ਈਮੇਲ ਅਕਾਊਂਟ ਨਾਲ ਅਟੈਚ ਕਰ ਕੇ ਰੱਖਦੇ ਹਾਂ। ਇਕ ਨਵੀਂ ਜਾਣਕਾਰੀ ਦੇ ਮੁਤਾਬਿਕ ਕੁਝ ਹੈਕਰਜ਼ ਨੇ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਮਾਰਕ ਜ਼ੁਕਰਬਰਗ ਦੇ ਇੰਸਟਾਗ੍ਰਾਮ, ਲਿੰਕਡਇਨ, ਪਿੰਟਰੈਸਟ ਤੇ ਟਵਿਟਰ ਅਕਾਊਂਟਸ ਨੂੰ ਹੈਕ ਕਰ ਲਿਆ ਹੈ। 

 

ਹੈਕਰਜ਼ ਵੱਲੋਂ ਪਾਈਆਂ ਗਈਆਂ ਪੋਸਟਾਂ (ਜੋ ਕਿ ਸਬੂਤ ਸਨ ਕਿ ਮਾਰਕ ਦੇ ਅਕਾਊਂਟਸ ਹੈਕ ਹੋਏ ਹਨ) ਨੂੰ ਜਲਦ ਤੋਂ ਜਲਦ ਰਿਮੂਵ ਕਰ ਦਿੱਤਾ ਗਿਆ ਹੈ। ਜਦੋਂ ਐੱਨਗੈਜੇਟ ਵੱਲੋਂ ਫੇਸਬੁਕ ਨੂੰ ਇਸ ਬਾਰੇ ਪੁਛਿੱਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਇਕ ਦਿਨ ਪਹਿਲਾਂ ਕੈਟੀ ਪੈਰੀ ਦੇ ਸੋਸ਼ਲ ਅਕਾਊਂਟ ਨਾਲ ਜੋ ਛੇੜਛਾੜ ਹੋਈ ਸੀ, ਇਹ ਵੀ ਉਂਝ ਦੀ ਹੀ ਹੈ। ਹੁਣ ਦੇਖਣ ਵਾਲੀ ਗੱਲ ਹੈ ਕਿ ਇਹ ਦੋਵੇਂ ਸੈਲੀਬ੍ਰਿਟੀਜ਼ ਦੇ ਅਕਾਊਂਟਸ ਨੂੰ ਹੈਕ ਕਰਨ ਵਾਲਾ ਇਕ ਹੀ ਸੀ ਜਾਂ ਇਹ ਦੋਵੇਂ ਹੈਕ ਅਟੈਕਸ ਅਲੱਗ-ਅਲੱਗ ਸਨ ਪਰ ਇਸ ਤੋਂ ਇਹ ਤਾਂ ਸਾਫ ਹੋ ਗਿਆ ਹੈ ਕਿ ਮਾਰਕ ਜ਼ੁਕਰਬਰਗ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਪ੍ਰਤੀ ਸੁਚੇਤ ਰਹਿਣਾ ਹੋਵੇਗਾ।


Related News