21 ਮਾਰਚ ਨੂੰ Nubia ਲਾਂਚ ਕਰੇਗੀ ਡਿਊਲ ਕੈਮਰੇ ਵਾਲਾ ਨਵਾਂ ਸਮਾਰਟਫੋਨ
Wednesday, Mar 15, 2017 - 12:18 PM (IST)

ਜਲੰਧਰ- ਜ਼ੈੱਡ. ਟੀ. ਈ. ਦੇ ਬ੍ਰਾਂਡ ਨੂਬੀਆ ਨੇ ਆਪਣੇ ਨਵੇਂ ਨੂਬੀਆ ਸਮਾਰਟਫੋਨ ਲਈ ਇਨਵਾਈਟ ਭੇਜਣਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਦਾ ਨੂਬੀਆ ਸੀਰੀਜ਼ ''ਚ ਇਹ ਪਹਿਲਾ ਫੋਨ ਹੋਵੇਗਾ, ਜੋ ਡਿਊਲ ਕੈਮਰਾ ਸੈੱਟਅੱਪ ਨਾਲ ਆਵੇਗਾ, ਇਹ ਫੋਨ 21 ਮਾਰਚ ਨੂੰ ਲਾਂਚ ਹੋਵੇਗਾ। ਖਬਰ ''ਚ ਦੱਸਿਆ ਗਿਆ ਹੈ ਕਿ ਕੰਪਨੀ ਵੱਲੋਂ ਲਾਂਚ ਕੀਤੇ ਜਾਣ ਵਾਲਾ ਇਹ ਫੋਨ ਨੂਬੀਆ ਜ਼ੈੱਡ17 ਮਿੰਨੀ ਹੋਵੇਗਾ।
ਨੂਬੀਆ ਬ੍ਰਾਂਡ ਵੱਲੋਂ ਵੀਵੋ ''ਤੇ ਸਾਂਝੇ ਕੀਤੇ ਗਏ ਇਨਵਾਈਟ ਤੋਂ ਸੰਕੇਤ ਮਿਲਦੇ ਹਨ ਕਿ ਜੰ ਫੋਨ ''ਚ ਦੋ ਲੈਂਸ ਨਾਲ ਇਕ ਡਿਊਲ ਕੈਮਰਾ ਸੈੱਟਅੱਪ ਹੋਵੇਗਾ। ਵੀਵੋ ''ਤੇ ਮਿਲੀ ਜਾਣਕਾਰੀ ਦੇ ਅਨੁਸਾਰ ਨੂਬੀਆ ਜ਼ੈੱਡ17 ਮਿੰਨੀ ''ਚ ਪਿਛਲੇ ਸਾਲ ਲਾਂਚ ਹੋਏ ਜ਼ੈੱਡ11 ਮਿੰਨੀ ਵਕਲੇ ਸਪੈਸੀਫਿਕੇਸ਼ਨ ਹੋਮ ਦੀ ਉਮੀਦ ਹੈ। ਜੀ. ਐੱਸ. ਐੱਮ. ਅਰੀਨਾ ਦੇ ਮੁਤਾਬਕ ਨਵੇਂ ਫੋਨ ''ਚ 5.2 ਇੰਚ ਦੀ ਫੁੱਲ ਐੱਚ. ਡੀ. (1080x1920 ਪਿਕਸਲ) ਰੈਜ਼ੋਲਿਊਸਨ ਡਿਸਪਲੇ ਹੋ ਸਕਦਾ ਹੈ।
ਖਾਸ ਗੱਲ ਇਹ ਹੈ ਕਿ ਨੂਬੀਆ ਜ਼ੈੱਡ17 ਮਿੰਨੀ ਰੈਮ ਦੇ ਆਧਾਰ ''ਤੇ ਵੱਖ-ਵੱਖ ਵੇਰਿਅੰਟ ''ਚ ਆਵੇਗਾ। ਇਸ ਸਮਾਰਟਫੋਨ ਦੇ 4 ਜੀਬੀ ਰੈਮ ਵੇਰਿਅੰਟ ''ਚ ਸਨੈਪਡ੍ਰੈਗਨ 625 ਪ੍ਰੋਸੈਸਰ, ਜਦ ਕਿ 6 ਜੀਬੀ ਰੈਮ ਵੇਰਿਅੰਟ ''ਚ 653 ਪ੍ਰੋਸੈਸਰ ਆਉਣ ਦੀ ਉਮੀਦ ਹੈ। ਇਸ ਸਮਾਰਟਫੋਨ ''ਚ 64 ਜੀਬੀ ਇਨਬਿਲਟ ਸਟੋਰੇਜ ਅਤੇ 3000 ਬੈਟਰੀ ਹੋਮ ਦਾ ਖੁਲਾਸਾ ਹੋਇਆ ਹੈ। ਬੈਟਰੀ ਕਵਿੱਕਚਾਰਜ 3.0 ਟੈਕਨਾਲੋਜੀ ਨਾਲ ਆਵੇਗਾ। ਇਸ ਫੋਨ ''ਚ ਸੋਨੀ ਆਈ. ਐੱਮ. ਐਕਸ. 258 ਸੈਂਸਰ ਨਾਲ 13 ਮੈਗਾਪਿਕਸਲ ਦੇ ਡਿਊਲ ਰਿਅਰ ਕੈਮਰਾ ਸੈੱਟਅੱਪ ਦਿੱਤਾ ਜਾ ਸਕਦਾ ਹੈ। ਫੋਨ ''ਚ ਸੋਨੀ ''ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੋ ਸਕਦਾ ਹੈ। ਇਸ ਫੋਨ ''ਚ ਯੂ. ਐੱਸ. ਬੀ. ਟਾਈਪ-ਸੀ ਪੋਰਟ ਦਿੱਤਾ ਜਾ ਸਕਦਾ ਹੈ।
ਇਹ ਸਮਾਰਟਫੋਨ ਬਲੈਕ ਅਤੇ ਗੋਲਡ ਕਲਰ ''ਚ ਉਪਲੱਬਧ ਹੋਵੇਗਾ। ਅਜਿਹੀਆਂ ਵੀ ਖਬਰਾਂ ਹਨ ਕਿ 4 ਜੀਬੀ ਰੈਮ ਅਤੇ ਸਨੈਪਡ੍ਰੈਗਨ 653 ਪ੍ਰੋਸੈਸਰ ਨਾਲ ਇਕ ਬਲੂ ਕਲਰ ਵੇਰਿਅੰਟ ਵੀ ਪੇਸ਼ ਕੀਤਾ ਜਾ ਸਕਦਾ ਹੈ। 4 ਜੀਬੀ ਰੈਮ/ਸਨੈਪਡ੍ਰੈਗਨ 652 ਪ੍ਰੋਸੈਸਰ ਵਾਲੇ ਵੇਰਿਅੰਟ ਦੀ ਕੀਮਤ 1,899 ਚੀਨੀ ਯੂਆਨ (ਕਰੀਬ 18,100 ਰੁਪਏ) ਹੋ ਸਕਦੀ ਹੈ।