ਮਹਿੰਦਰਾ ਦੀ ਵਾਹਨ ਵਿਕਰੀ ਨਵੰਬਰ 'ਚ 19 ਫੀਸਦੀ ਵਧੀ

Monday, Dec 01, 2025 - 01:24 PM (IST)

ਮਹਿੰਦਰਾ ਦੀ ਵਾਹਨ ਵਿਕਰੀ ਨਵੰਬਰ 'ਚ 19 ਫੀਸਦੀ ਵਧੀ

ਨਵੀਂ ਦਿੱਲੀ- ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਦੀ ਨਵੰਬਰ 'ਚ ਕੁੱਲ ਵਿਕਰੀ ਸਾਲਾਨਾ ਆਧਾਰ 'ਤੇ 19 ਫੀਸਦੀ ਵੱਧ ਕੇ 92,670 ਇਕਾਈ ਹੋ ਗਈ। ਮਹਿੰਦਰਾ ਐਂਡ ਮਹਿੰਦਰਾ (ਐੱਮਐਂਡਐੱਮ) ਨੇ ਸੋਮਵਾਰ ਨੂੰ ਬਿਆਨ 'ਚ ਕਿਹਾ ਕਿ ਯਾਤਰੀ ਵਾਹਨ ਹਿੱਸੇ 'ਚ ਕੰਪਨੀ ਨੇ ਘਰੇਲੂ ਬਾਜ਼ਾਰ 'ਚ 56,336 ਵਾਹਨ ਵੇਚੇ, ਜੋ ਪਿਛਲੇ ਸਾਲ ਦੀ ਸਮਾਨ ਮਿਆਦ ਦੇ 46,222 ਵਾਹਨਾਂ ਦੀ ਤੁਲਨਾ 'ਚ 22 ਫੀਸਦੀ ਵੱਧ ਹੈ। ਵਪਾਰਕ ਵਾਹਨਾਂ ਦੀ ਘਰੇਲੂ ਵਿਕਰੀ ਸਾਲਾਨਾ ਆਧਾਰ 'ਤੇ 17 ਫੀਸਦੀ ਵੱਧ ਕੇ 24,843 ਇਕਾਈ ਹੋ ਗਈ। ਮਹਿੰਦਰਾ ਐਂਡ ਮਹਿੰਦਰਾ ਦੇ 'ਖੇਤੀ ਉਪਕਰਣ ਕਾਰੋਬਾਰ' ਨੇ ਪਿਛਲੇ ਮਹੀਨੇ ਘਰੇਲੂ ਬਜ਼ਾਰ 'ਚ 42,273 ਟਰੈਕਟਰ ਵੇਚੇ।

ਇਹ ਨਵੰਬਰ 2024 ਦੇ 31,746 ਟਰੈਕਟਰ ਤੋਂ 33 ਫੀਸਦੀ ਵੱਧ ਹੈ। ਕੁੱਲ ਟਰੈਕਟਰ ਵਿਕਰੀ ਨਵੰਬਰ 'ਚ 44,048 ਇਕਾਈ ਰਹੀ, ਜਦੋਂ ਕਿ ਪਿਛਲੇ ਸਾਲ ਇਸੇ ਮਿਆਦ 'ਚ ਇਹ 33,378 ਇਕਾਈ ਸੀ। ਇਸ ਮਹੀਨੇ ਟਰੈਕਟਰ ਨਿਰਯਾਤ 1,775 ਇਕਾਈ ਰਿਹਾ, ਜਦੋਂ ਕਿ ਨਵੰਬਰ 2024 'ਚ ਇਹ 1,632 ਇਕਾਈ ਸੀ। ਮਹਿੰਦਰਾ ਐਂਡ ਮਹਿੰਦਰਾ ਦੇ ਚੇਅਰਮੈਨ (ਖੇਤੀ ਉਪਕਰਣ ਕਾਰੋਬਾਰ) ਵਿਜੇ ਨਾਕਰਾ ਨੇ ਕਿਹਾ,''ਸਤੰਬਰ ਅਤੇ ਅਕਤੂਬਰ 'ਚ 2025 'ਚ ਤਿਉਹਾਰਾਂ ਦੌਰਾਨ 27 ਫੀਸਦੀ ਦੇ ਮਜ਼ਬੂਤ ਵਾਧੇ ਤੋਂ ਬਾਅਦ ਨਵੰਬਰ 'ਚ ਵੀ ਇਹ ਗਤੀ ਜਾਰੀ ਰਹੀ...'' ਉਨ੍ਹਾਂ ਕਿਹਾ ਕਿ ਸਰਕਾਰ ਦੇ ਮਾਲ ਅਤੇ ਸੇਵਾ ਟੈਕਸ (ਜੀਐੱਸਟੀ) ਦੀਆਂ ਕੀਮਤਾਂ 'ਚ ਕਟੌਤੀ ਅਤੇ ਉੱਚ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਨਾਲ ਕਿਸਾਨਾਂ ਲਈ ਨਕਦੀ ਪ੍ਰਵਾਹ 'ਚ ਸਕਾਰਾਤਮਕ ਵਾਧਾ ਹੋ ਰਿਹਾ ਹੈ, ਜਿਸ ਨਾਲ ਟਰੈਕਟਰ ਅਤੇ ਖੇਤੀ ਉਪਕਰਣਾਂ ਦੀ ਮੰਗ 'ਚ ਤੇਜ਼ੀ ਆਈ ਹੈ।


author

DIsha

Content Editor

Related News