ਮਹਿੰਦਰਾ ਜਲਦ ਲਾਂਚ ਕਰੇਗੀ Electric SUV, ਸਾਹਮਣੇ ਆਇਆ ਟੀਜ਼ਰ

Saturday, Mar 19, 2022 - 03:58 PM (IST)

ਮਹਿੰਦਰਾ ਜਲਦ ਲਾਂਚ ਕਰੇਗੀ Electric SUV, ਸਾਹਮਣੇ ਆਇਆ ਟੀਜ਼ਰ

ਆਟੋ ਡੈਸਕ– ਪਿਛਲੇ ਮਹੀਨੇ ਮਹਿੰਦਰਾ ਨੇ ਆਪਣੀ ਅਪਕਮਿੰਗ ‘ਬਾਰਨ ਇਲੈਕਟ੍ਰਿਕ ਵਿਜ਼ਨ’ ਰੇਂਜ ਦਾ ਪਹਿਲੀ ਟੀਜ਼ਰ ਜਾਰੀ ਕੀਤਾ ਸੀ, ਜਿਸ ਵਿਚ ਤਿੰਨ ਇਲੈਕਟ੍ਰਿਕ ਐੱਸ.ਯੂ.ਵੀ. ਕੰਸੈਪਟ ਵਿਖਾਇਆ ਗਿਆ ਸੀ। ਇਸ ਵਿਚਕਾਰ ਹੁਣ ਕੰਪਨੀ ਨੇ ਇਸਦਾ ਨਵਾਂ ਟੀਜ਼ਰ ਜਾਰੀ ਕਰ ਦਿੱਤਾ ਹੈ। ਮਹਿੰਦਰਾ ਜੁਲਾਈ 2022 ’ਚ ਆਪਣੀ ਇਲੈਕਟ੍ਰਿਕ ਐੱਸ.ਯੂ.ਵੀ. ਨੂੰ ਪੇਸ਼ ਕਰੇਗੀ। ਇਸਨੂੰ ਮਹਿੰਦਰਾ ਦੇ ਯੂ.ਕੇ. ਬੇਸਡ MADE (ਮਹਿੰਦਰਾ ਐਡਵਾਂਸ ਡਿਜ਼ਾਇਨ ਯੂਰਪ) ਡਿਵੀਜ਼ਨ ਦੁਆਰਾ ਡਿਜ਼ਾਇਨ ਕੀਤਾ ਗਿਆ ਹੈ। 

ਕੰਪਨੀ ਨੇ ਹਾਲ ਹੀ ’ਚ ਇਕ ਨਵਾਂ ਟੀਜ਼ਰ ਜਾਰੀ ਕੀਤਾ ਹੈ, ਜਿਸ ਵਿਚ ਇਸਦੇ ਇੰਟੀਰੀਅਰ ਨੂੰ ਵੇਖਿਆ ਜਾ ਸਕਦਾ ਹੈ। ਹਰੇਕ ਕੰਸੈਪਟ ਐੱਸ.ਯੂ.ਵੀ. ’ਚ ਸੀ-ਆਕਾਰ ਦੇ ਐੱਲ.ਈ.ਡੀ. ਹੈੱਡਲੈਂਪ ਅਤੇ ਟੇਲ ਲਾਈਟਾਂ ਇਸਤੇਮਾਲ ਕੀਤੀਆਂ ਗਈਆਂ ਹਨ ਅਤੇ ਹਲਕੀ ਰੋਸ਼ਨੀ ਹੋਣ ਦੇ ਬਾਵਜੂਦ ਤੁਸੀਂ ਉਨ੍ਹਾਂ ਦੀ ਢਲਾਣ ਵਾਲੀ ਛੱਤ ਅਤੇ ਸਾਂਝਾ ਡਿਜ਼ਾਇਨ ਲੈਂਗਵੇਜ ਨੂੰ ਵੇਖ ਸਕਦੇ ਹੋ। 

PunjabKesari

ਮਹਿੰਦਰਾ ਨੇ ਜਾਣਕਾਰੀ ਦਿੱਤੀ ਹੈ ਕਿ ਪਹਿਲਾ ਪ੍ਰੋਡਕਸ਼ਨ ਸਪੇਕ Born EV 2025 ਅਤੇ 2026 ਦੇ ਵਿਚਕਾਰ ਕਿਸੇ ਵੀ ਸਮੇਂ ਪੇਸ਼ ਕੀਤਾ ਜਾ ਸਕਦਾ ਹੈ। 

ਇਸ ਸਮੇਂ ਐੱਸ.ਯੂ.ਵੀ. ਸੈਗਮੇਂਟ ਦੀ ਸਭ ਤੋਂ ਜ਼ਿਆਦਾ ਮੰਗ ਚੱਲ ਰਹੀ ਹੈ ਅਤੇ ਇਸਨੂੰ ਵੇਖਦੇ ਹੋਏ ਕੰਪਨੀ ਇਸ ਸੈਗਮੇਂਟ ’ਚ ਸਭ ਤੋਂ ਪਹਿਲਾਂ ਇਲੈਕਟਰਿਕ ਵਾਹਨ ਲਿਆਉਣ ਵਾਲੀ ਹੈ। ਅਜਿਹੇ ’ਚ ਕੰਪਨੀ ਇਕ ਨਵੇਂ ਪਲੇਟਫਾਰਮ ’ਤੇ ਇਲੈਕਟ੍ਰਿਕ ਵਾਹਨ ਤਿਆਰ ਕਰਨ ’ਚ ਲੱਗੀ ਹੋਈ ਹੈ, ਕੰਪਨੀ ਜੁਲਾਈ ’ਚ ਤਿੰਨ ਹੀ ਵਾਹਨਾਂ ਨੂੰ ਪੇਸ਼ ਕਰ ਸਕਦੀ ਹੈ।

ਤੁਹਾਨੂੰ ਇਹ ਵੀ ਦੱਸ ਦੇਈਏ ਕਿ ਕਾਰ ਨਿਰਮਾਤਾ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਅਪ੍ਰੈਲ 2023 ਤਕ ਭਾਰਤ ’ਚ ਲਾਂਚ ਲਈ Mahindra XUV300 SUV ’ਤੇ ਆਧਾਰਿਤ ਇਲੈਕਟ੍ਰਿਕ ਮਾਡਲ ਵੀ ਤਿਆਰ ਕਰ ਰਹੀ ਹੈ। 


author

Rakesh

Content Editor

Related News