ਮਹਿੰਦਰਾ ਨੇ ਸ਼ੁਰੂ ਕੀਤੀ ਇਸ ਸਸਤੀ SUV ਦੀ ਡਿਲਿਵਰੀ

Wednesday, Feb 08, 2023 - 03:30 PM (IST)

ਮਹਿੰਦਰਾ ਨੇ ਸ਼ੁਰੂ ਕੀਤੀ ਇਸ ਸਸਤੀ SUV ਦੀ ਡਿਲਿਵਰੀ

ਆਟੋ ਡੈਸਕ- ਮਹਿੰਦਰਾ ਨੇ ਬੀਤੇ ਦਿਨੀਂ ਭਾਰਤੀ ਬਾਜ਼ਾਰ 'ਚ Thar 2WD ਨੂੰ ਲਾਂਚ ਕੀਤਾ ਸੀ। ਕੰਪਨੀ ਨੇ ਇਸ ਐੱਸ.ਯੂ.ਵੀ. ਨੂੰ 9.99 ਲੱਖ ਰੁਪਏ ਦੀ ਕੀਮਤ 'ਚ ਪੇਸ਼ ਕੀਤਾ ਸੀ। ਮਹਿੰਦਰਾ ਦੀ ਇਸ ਐੱਸ.ਯੂ.ਵੀ. ਨੂੰ ਗਾਹਕਾਂ ਦਾ ਜ਼ਬਰਦਸਤ ਰਿਸਪਾਂਸ ਮਿਲ ਰਿਹਾ ਹੈ, ਜਿਸਦੇ ਚਲਦੇ ਇਸ 'ਤੇ ਗਾਹਕਾਂ ਨੂੰ 2 ਸਾਲਾਂ ਤਕ ਦਾ ਵੇਟਿੰਗ ਪੀਰੀਅਡ ਵੀ ਮਿਲ ਰਿਹਾ ਹੈ। ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਥਾਰ ਦੇ ਸਸਤੇ ਵੇਰੀਐਂਟ ਦੀ ਡਿਲਿਵਰੀ ਸ਼ੁਰੂ ਕਰ ਦਿੱਤੀ ਗਈ ਹੈ। 

ਵੇਟਿੰਗ ਪੀਰੀਅਡ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਹੈ ਕਿ ਡੀਜ਼ਲ ਵੇਰੀਐਂਟ ਲਈ ਜ਼ਿਆਦਾ ਮੰਗ ਦਰਜ ਕੀਤੀ ਗਈ ਹੈ, ਜਿਸਦੇ ਚਲਦੇ ਇਸ 'ਤੇ ਕਰੀਬ 18 ਮਹੀਨਿਆਂ ਦਾ ਵੇਟਿੰਗ ਪੀਰੀਅਡ ਮਿਲ ਰਿਹਾ ਹੈ। ਪੈਟਰੋਲ ਵੇਰੀਐਂਟ 'ਤੇ ਘੱਟ ਵੇਟਿੰਗ ਪੀਰੀਅਡ ਮਿਲ ਰਿਹਾ ਹੈ। 


author

Rakesh

Content Editor

Related News