ਮਹਿੰਦਰਾ ਦੀ ਨਵੀਂ Scorpio ਲਾਂਚ, ਜਾਣੋ ਕੀਮਤ ਦੇ ਖੂਬੀਆਂ

11/13/2018 3:56:04 PM

ਆਟੋ ਡੈਸਕ– ਪ੍ਰਸਿੱਧ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਭਾਰਤ ’ਚ ਆਪਣੀ ਮਸ਼ਹੂਰ SUV ਸਕਾਰਪਿਓ ਦਾ S9 ਵੇਰੀਐਂਟ ਲਾਂਚ ਕਰ ਦਿੱਤਾ ਹੈ। ਨਵੀਂ ਮਹਿੰਦਰਾ ਸਕਾਰਪਿਓ S9 ’ਚ ਪ੍ਰਾਜੈਕਟਰ ਹੈੱਡਲੈਂਪਜ਼ ਦੇ ਨਾਲ ਐੱਲ.ਈ.ਡੀ. ਲਾਈਟ ਗਾਈਡਜ਼, ਟਰਨ ਇੰਡੀਕੇਟਰ ਵਾਲੇ ਓ.ਵੀ.ਆਰ.ਐੱਮ., ਫੌਗ ਲੈਂਪਜ਼, ਹਾਈਡ੍ਰੋਲਿਕ ਅਸਿਸਟਿਡ ਬੰਪਰ ਅਤੇ ਐਂਟੀ-ਰੋਲ ਤਕਨੀਕ ਵਾਲੇ ਕੁਸ਼ਨ ਸਸਪੈਂਸ਼ਨ ਲਗਾਏ ਗਏ ਹਨ। ਭਾਰਤ ’ਚ ਮਹਿੰਦਰਾ ਸਕਾਰਪਿਓ S9 ਦਾ ਮੁਕਾਬਲਾ ਟਾਟਾ ਸਫਾਰੀ ਸਟਰਾਮ, ਕ੍ਰੇਟਾ ਅਤੇ ਰੈਨੋ ਡਸਟਰ ਦੇ ਨਾਲ-ਨਾਲ ਅਪਕਮਿੰਗ ਟਾਟਾ ਹੈਰੀਅਰ ਨਾਲ ਵੀ ਹੋਵੇਗਾ। ਕੰਪਨੀ ਨੇ ਇਸ ਨਵੀਂ ਕਾਰ ਦੀ ਕੀਮਤ 13.99 ਲੱਖ ਰੁਪਏ ਰੱਖੀ ਹੈ। 

PunjabKesari

ਇੰਜਣ
ਕੰਪਨੀ ਨੇ ਨਵੀਂ ਸਕਾਰਪਿਓ ’ਚ 2.2-ਲੀਟਰ ਦਾ ਐਮਹਾਕ ਡੀਜ਼ਲ ਇੰਜਣ ਦਿੱਤਾ ਹੈ ਜੋ 140 bhp ਦੀ ਪਾਵਰ ਅਤੇ 320Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਕੰਪਨੀ ਨੇ ਇਸ ਦਮਦਾਰ ਇੰਜਣ ਨੂੰ 6-ਸਪੀਡ ਮੈਨੁਅਲ ਗਿਅਰਬਾਕਸ ਨਾਲ ਲੈਸ ਕੀਤਾ ਹੈ।

PunjabKesari

ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਐੱਸ.ਯੂ.ਵੀ. ’ਚ ਆਟੋ ਕਲਾਈਮੇਟ ਕੰਟਰੋਲ, 5.9-ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦੇ ਨਾਲ ਨੈਵੀਗੇਸ਼ਨ ਦਿੱਤਾ ਗਿਆ ਹੈ। ਹਾਲਾਂਕਿ ਇਸ ਵਿਚ ਐਪਲ ਕਾਰ ਪਲੇਅ ਅਤੇ ਐਂਡਰਾਇਡ ਆਟੋ ਦੀ ਸਪੋਰਟ ਨਹੀਂ ਮਿਲੇਗਾ।

PunjabKesari


Related News