ਲਾਂਚ ਤੋਂ ਪਹਿਲਾਂ ਸਾਹਮਣੇ ਆਈ ਮਹਿੰਦਰਾ ਦੀ ਇਲੈਕਟ੍ਰਿਕ ਕਾਰ ਦੀ ਅਹਿਮ ਜਾਣਕਾਰੀ

Wednesday, Oct 19, 2022 - 07:37 PM (IST)

ਲਾਂਚ ਤੋਂ ਪਹਿਲਾਂ ਸਾਹਮਣੇ ਆਈ ਮਹਿੰਦਰਾ ਦੀ ਇਲੈਕਟ੍ਰਿਕ ਕਾਰ ਦੀ ਅਹਿਮ ਜਾਣਕਾਰੀ

ਆਟੋ ਡੈਸਕ– ਮੰਨੀ-ਪ੍ਰਮੰਨੀ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਪਿਛਲੇ ਕਾਫੀ ਸਮੇਂ ਤੋਂ ਦੇਸ਼ ’ਚ ਆਪਣੀ ਇਲੈਕਟ੍ਰਿਕ ਕਾਰ Mahindra Atom ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਮੁਤਾਬਕ, ਇਸ ਕਾਰ ਨੂੰ 2020 ’ਚ ਲਾਂਚ ਕੀਤਾ ਜਾਣਾ ਸੀ ਪਰ ਕੋਵਿਡ ਦੇ ਚਲਦੇ ਇਸਦੀ ਲਾਂਚਿੰਗ ਨੂੰ ਕੁਝ ਸਮੇਂ ਲਈ ਟਾਲਣਾ ਪਿਆ। ਹਾਲਾਂਕਿ, 2020 ਆਟੋ ਐਕਸਪੋ ’ਚ ਇਸਦੀ ਇਕ ਝਲਕ ਵਿਖਾਈ ਗਈ ਸੀ। 

2 ਸਾਲਾਂ ਦੇ ਬਾਅਦ ਇਕ ਵਾਰ ਫਿਰ ਇਸਦੀ ਲਾਂਚਿੰਗ ਦੀ ਚਰਚਾ ਤੇਜ਼ ਹੋ ਗਈ ਹੈ। ਕੰਪਨੀ ਨੇ ਇਸ ਕਾਰ ਲਈ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਇਸਦੇ ਕੁਝ ਫੀਚਰਜ਼ ਵੀ ਲੀਕ ਹੋਏ ਹਨ। ਲੀਕ ਹੋਈ ਜਾਣਕਾਰੀ ਮੁਤਾਬਕ, ਮਹਿੰਦਰਾ ਐਟਮ ਨੂੰ ਚਾਰ ਵੇਰੀਐਂਟ- K1, K2, K3 ਅਤੇ K4 ’ਚ ਪੇਸ਼ਕੀਤਾ ਜਾਵੇਗਾ। ਵੇਰੀਐਂਟਸ ਵਾਈਜ਼  K1 ’ਚ 7.4 kWh ਬੈਟਰੀ ਪੈਕ, K2 ’ਚ 144 Ah ਬੈਟਰੀ ਪੈਕ, K3 ’ਚ 11.1 kWh ਬੈਟਰੀ ਪੈਕ ਅਤੇ K4 ’ਚ 216 Ah ਬੈਟਰੀ ਪੈਕ ਸ਼ਾਮਲ ਕੀਤਾ ਜਾ ਸਕਦਾ ਹੈ। 

ਫੀਚਰਜ਼ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਉਮੀਦ ਹੈ ਕਿ ਇਸ ਵਿਚ ਨਵੀਂ ਗਰਿੱਲ, ਹੈੱਡਲੈਂਪਸ, ਵੱਡੀ ਵਿੰਡਸਕਰੀਨ ਅਤੇ ਬਾਰੀਆਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। ਇਸਤੋਂ ਇਲਾਵਾ ਐਟਮ ’ਚ 4ਜੀ ਕੁਨੈਕਟੀਵਿਟੀ ਵੀ ਸਾਮਲ ਕੀਤੀ ਜਾ ਸਕਦੀ ਹੈ। 

ਕੀਮਤ ’ਤੇ ਨਜ਼ਰ ਮਾਰੀਏ ਤਾਂ ਅਪਕਮਿੰਗ ਮਹਿੰਦਰਾ ਐਟਮ ਨੂੰ 3 ਲੱਖ ਰੁਪਏ ਦੀ ਰੇਂਜ ’ਚ ਭਾਰਤ ’ਚ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ ਸਹੀ ਕੀਮਤ ਇਸਦੀ ਲਾਂਚਿੰਗ ਤੋਂ ਬਾਅਦ ਹੀ ਸਾਹਮਣੇ ਆਏਗੀ। ਇਹ ਕਵਾਡ੍ਰਿਸਾਈਕਲ ਸੈਗਮੈਂਟ ’ਚ ਇਕੱਲਾ ਮਾਡਲ ਹੋਵੇਗਾ ਜਿਸ ਵਿਚ 4 ਲੋਕ ਆਸਾਨੀ ਨਾਲ ਬੈਠ ਸਕਣਗੇ। ਖਾਸਕਰਕੇ ਸ਼ਹਿਰ ਦੇ ਅੰਦਰ ਜਾਂ 100 ਕਿਲੋਮੀਟਰ ਦੀ ਦੂਰੀ ਲਈ ਇਹ ਬੈਸਟ ਇਲੈਕਟ੍ਰਿਕ ਵਾਹਨ ਬਣ ਜਾਵੇਗਾ।


author

Rakesh

Content Editor

Related News