ਮਹਿੰਦਰਾ ਨੇ ਫਿਰ ਤੋਂ ਸ਼ੁਰੂ ਕੀਤੇ 300 ਡੀਲਰਸ਼ਿਪਸ, ਗਾਹਕ ਦੀ ਸੁਰੱਖਿਆ ਲਈ ਕੀਤੇ ਖਾਸ ਇੰਤਜ਼ਾਮ

05/14/2020 5:16:30 PM

ਗੈਜੇਟ ਡੈਸਕ : ਕੋਰੋਨਾ ਵਾਇਰਸ ਕਾਰਨ ਲਾਕਡਾਊਨ ਵਿਚ ਥੋੜੀ ਢਿੱਲ ਮਿਲਣ ਤੋਂ ਬਾਅਦ ਮਹਿੰਦਰਾ ਨੇ ਕੁਝ ਡੀਲਰਸ਼ਿਪ ਅਤੇ ਸਰਵਿਸ ਸੈਂਟਰਸ ਨੂੰ ਖੋਲ੍ਹ ਦਿੱਤਾ ਹੈ। ਦੱਸ ਦਈਏ ਕਿ ਕੰਪਨੀ ਨੇ ਗ੍ਰੀਨ ਅਤੇ ਆਰੇਂਜ ਜ਼ੋਨ ਵਿਚ ਡੀਲਰਿਸ਼ ਖੋਲੇ ਹਨ ਅਤੇ ਵਰਤਮਾਨ ਵਿਚ ਸਿਰਫ ਲਿਮਿਟਡ ਕਰਮਚਾਰੀਆਂ ਦੇ ਨਾਲ ਕੰਮ ਸ਼ੁਰੂ ਕੀਤਾ ਹੈ। ਡ੍ਰਾਈਵ ਸਪਾਰਕ ਦੀ ਰਿਪੋਰਟ ਮੁਤਾਬਕ ਮੌਜੂਦਾ ਸਮੇਂ ਵਿਚ ਮਹਿੰਦਰਾ ਨੇ 300 ਡੀਲਰਿਸ਼ਪ ਖੋਲ ਦਿੱਤੇ ਹਨ। ਮਹਿੰਦਰਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਮੁਤਾਬਕ ਆਪਣੀ ਡੀਲਰਸ਼ਿਪ 'ਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਵਾਲੀ ਹੈ। ਇਸ ਦੇ ਨਾਲ ਹੀ ਗਾਹਕਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਦਾ ਪੂਰਾ ਖਿਆਲ ਰੱਖਣ ਦਾ ਭਰੋਸਾ ਵੀ ਦਿੱਤਾ ਗਿਆ ਹੈ। ਮਹਿੰਦਰਾ ਡੀਲਰਸ਼ਿਪ 'ਤੇ ਸੁਰੱਖਿਆ ਦੇ ਲਈ ਗਾਹਕਾਂ ਅਤੇ ਕਰਮਚਾਰੀਆਂ ਨੂੰ ਅੰਦਰ ਆਉਣ ਤੋਂ ਪਹਿਲਾਂ ਉਸ ਦੀ ਥਰਮਲ ਸਕ੍ਰਨਿੰਗ ਕਰੇਗੀ, ਇਸ ਦੇ ਨਾਲ ਹੀ ਸੋਸ਼ਲ ਡਿਸਟੇਂਸਿੰਗ ਦਾ ਵੀ ਖਿਆਲ ਰੱਖਿਆ ਜਾਵੇਗਾ।

ਕੰਪਨੀ ਦੀਆਂ ਕੁਝ ਸਹੂਲਤਾਂ ਦਾ ਮਿਲੇਗਾ ਤੁਹਾਨੂੰ ਫਾਇਦਾ

  • ਮਹਿੰਦਰਾ ਨੇ ਇੰਡਸਟ੍ਰੀ ਦੀ ਪਹਿਲ ਕਾਂਟੈਕਟਲੈਸ ਸਰਵਿਸ ਦਾ ਬਦਲ ਸ਼ੁਰੂ ਕੀਤਾ ਹੈ ਜਿਸ ਦੇ ਜ਼ਰੀਏ ਗਾਹਕ ਸਰਵਿਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਪੇਪਰ ਡਾਕਿਊਮੈਂਟ, ਕੈਸ਼ ਅਤੇ ਭੁਗਤਾਨ ਮਸ਼ੀਨ ਦੇ ਸੰਪਰਕ ਵਿਚ ਆਉਣ ਤੋਂ ਬਚ ਸਕਦੇ ਹਨ।
  • ਇਸ ਤੋਂ ਇਲਾਵਾ ਕਸਟਮਰ ਲਾਈਵ ਨਾਂ ਦੀ ਇਕ ਨਵੀਂ ਸਹੂਲਤ ਵੀ ਲਿਆਂਦਾ ਗਈ ਹੈ, ਜਿਸ ਦੇ ਜ਼ਰੀਏ ਜਿਸ ਵੀ ਵਾਹਨ ਦੀ ਰਿਪੇਅਰ ਹੋਵੇਗੀ ਉਸ ਦੀ ਲਾਈਵ ਵੀਡੀਓ ਸਟ੍ਰਮਿੰਗ ਸਿੱਧੇ ਸਰਵਿਸ ਬੇਸ ਤੋਂ ਕੀਤੀ ਜਾਵੇਗੀ।
  • ਹਾਲ ਹੀ 'ਚ ਮਹਿੰਦਰਾ ਨੇ ਆਨਲਾਈਨ ਕਾਰ ਵਿਕਰੀ ਦਾ ਵੀ ਬਦਲ ਸ਼ੁਰੂ ਕਰ ਦਿੱਤਾ ਹੈ, ਜਿਸ ਦੀ ਮਦਦ ਨਾਲ ਬੁਕਿੰਗ ਤੋਂ ਲੈ ਕੇ ਡਾਕਿਊਮੈਂਟ ਕਲੈਕਸ਼ਨ ਅਤੇ ਡਿਲਿਵਰੀ ਤਕ ਵਿਚ ਘੱਟ ਤੋਂ ਘੱਟ ਫਿਜ਼ਿਕਲ ਸੰਪਰਕ ਹੋਵੇਗਾ।

Ranjit

Content Editor

Related News