Mahindra Thar ਤੇ XUV700 ’ਚ ਆਈ ਇਹ ਖ਼ਰਾਬੀ, ਕੰਪਨੀ ਕੀਤਾ ਰੀਕਾਲ

09/25/2022 5:05:35 PM

ਆਟੋ ਡੈਸਕ– ਮਹਿੰਦਰਾ ਦੀ XUV700 ਅਤੇ Thar ਦੀ ਭਾਰਤੀ ਬਾਜ਼ਾਰ ’ਚ ਕਾਫੀ ਮੰਗ ਹੈ। ਇਹ ਦੋਵੇਂ ਕੰਪਨੀ ਦੀਆਂ ਸਭ ਤੋਂ ਜ਼ਿਆਦਾ ਵਿਕਣ ਵਾਲੀ ਐੱਸ.ਯੂ.ਵੀ. ’ਚ ਸ਼ਾਮਲ ਹਨ। ਮਹਿੰਦਰਾ ਨੇ XUV700 ਅਤੇ Thar ਨੂੰ ਰੀਕਾਲ ਕੀਤਾ ਹੈ। ਦੋਵਾਂ ਗੱਡੀਆਂ ਦੇ ਟਰਬੋਚਾਰਜ ’ਚ ਸਮੱਸਿਆ ਆ ਰਹੀ ਹੈ, ਜਿਸ ਕਾਰਨ ਕੰਪਨੀ ਨੇ ਇਨ੍ਹਾਂ ਨੂੰ ਵਾਪਸ ਬੁਲਾਇਆ ਹੈ। ਠੀਕ ਕਰਨ ਤੋਂ ਬਾਅਦ ਗੱਡੀਆਂ ਗਾਹਕਾਂ ਨੂੰ ਵਾਪਸ ਕਰ ਦਿੱਤੀਆਂ ਜਾਣਗੀਆਂ। ਹਾਲ ਹੀ ’ਚ ਮਹਿੰਦਰਾ ਨੇ ਦੋਵਾਂ ਗੱਡੀਆਂ ਦੀਆਂ ਕੀਮਤਾਂ ’ਚ ਵਾਧਾ ਕੀਤਾ ਸੀ। 

ਕੀ ਹੈ ਸਮੱਸਿਆ
XUV700 ਅਤੇ Thar ’ਚ ਪਾਈ ਗਈ ਸਮੱਸਿਆ ਤੋਂ ਕਈ ਕਾਰ ਮਾਲਿਕ ਪਰੇਸ਼ਾਨ ਹਨ। ਟਰਬੋਚਾਰਜਰ ਦੀ ਸਮੱਸਿਆ ਨੂੰ ਠੀਕ ਕਰਨ ਲਈ ਕੰਪਨੀ ਮਹਿੰਦਰਾ XUV700 ਡੀਜ਼ਲ ਦੇ ਮੈਨੁਅਲ ਅਤੇ ਆਟੋਮੈਟਿਕ ਵੇਰੀਐਂਟ ’ਤੇ ਟਰਬੋ ਐਕਚੁਏਟਰ ਲਿੰਕੇਜ ਨੂੰ ਬਦਲ ਰਹੀ ਹੈ। ਮਹਿੰਦਰਾ XUV700 ਦੇ ਪੈਟਰੋਲ ਵੇਰੀਐਂਟ ਨੂੰ ਇਸਦੇ GVV ਪਾਇਪ ਅਤੇ ਕੇਨਿਸਟਰ ’ਤੇ T-Block ਕੁਨੈਕਟਰ ਇੰਸਟਾਲੇਸ਼ਨ ਦੀ ਜਾਂਚ ਕਰਨ ਲਈ ਵਾਪਸ ਬੁਲਾਇਆ ਗਿਆ। ਮਹਿੰਦਰਾ ਥਾਰ ਦੇ ਡੀਜ਼ਰ ਵੇਰੀਐਂਟ ’ਚ ਵੀ ਮਹਿੰਦਰਾ XUV700 ਦੀ ਤਰ੍ਹਾਂ ਟਰਬੋ ਚਾਰਜਰ ਐਕਚੁਏਟਰ ਦੀ ਸਮੱਸਿਆ ਹੈ। ਮਹਿੰਦਰਾ ਦੋਵਾਂ ਗੱਡੀਆਂ ਦੇ ਟਾਈਮਿੰਗ ਬੈਲਟ ਅਤੇ ਆਟੋ-ਟੈਂਸ਼ਨਰਸ ਨੂੰ ਵੀ ਬਦਲ ਰਹੀ ਹੈ। ਹਾਲਾਂਕਿ, ਕੰਪਨੀ ਨੇ ਦੋਵਾਂ ਦੇ ਸਾਰੇ ਮਾਡਲਾਂ ਨੂੰ ਰੀਕਾਲ ਨਹੀਂ ਕੀਤਾ। ਗਾਹਕ ਮਹਿੰਦਰਾ ਦੀ ਵੈੱਬਸਾਈਟ ’ਤੇ ਜਾ ਕੇ Service-Action ਸੈਕਸ਼ਨ ’ਚ ਚੈੱਕ ਕਰਨ ਕਿ ਉਨ੍ਹਾਂ ਦੀ ਕਾਰ ਨੂੰ ਰੀਕਾਲ ਕੀਤਾ ਗਿਆ ਹੈ ਜਾਂ ਨਹੀਂ। 

XUV700 ਅਤੇ Thar ਦੀਆਂ ਕੀਮਤਾਂ ’ਚ ਵਾਧਾ
ਮਹਿੰਦਰਾ ਨੇ ਹਾਲ ਹੀ ’ਚ XUV700 ਅਤੇ ਥਾਰ ਦੀਆਂ ਕੀਮਤਾਂ ’ਚ ਵਾਧਾ ਕੀਤਾ ਸੀ। ਕੰਪਨੀ ਨੇ ਮਹਿੰਦਰਾ XUV700 ਦੀਆਂ ਕੀਮਤਾਂ ’ਚ 37,000 ਰੁਪਏ ਅਤੇ ਮਹਿੰਦਰਾ ਥਾਰ ’ਚ 28,000 ਰੁਪਏ ਤਕ ਦਾ ਵਾਧਾ ਕੀਤਾ ਸੀ। ਦੋਵਾਂ ’ਚ 2.2 ਲੀਟਰ ਟਰਬੋ-ਡੀਜ਼ਲ ਇੰਜਣ, 2.0 ਲੀਟਰ ਟਰਬੋ-ਪੈਟਰੋਲ ਇੰਜਣ ਅਤੇ 6-ਸਪੀਡ ਮੈਨੁਅਲ ਅਤੇ 6-ਸਪੀਡ ਆਟੋਮੈਟਿਕ ਗਿਅਰਬਾਕਸ ਦਿੱਤੇ ਗਏ ਹਨ। 


Rakesh

Content Editor

Related News