ਮਹਿੰਦਰਾ ਨੇ US ਬਾਜ਼ਾਰ ’ਚ ਲਾਂਚ ਕੀਤੀ ਨਵੀਂ Mahindra Roxor
Tuesday, Nov 16, 2021 - 02:00 PM (IST)
ਆਟੋ ਡੈਸਕ– ਮਹਿੰਦਰਾ ਨੇ ਯੂ.ਐੱਸ. ਬਾਜ਼ਾਰ ’ਚ Mahindra Roxor ਲਾਂਚ ਕੀਤੀ ਹੈ। ਕੰਪਨੀ ਦੁਆਰਾ ਇਸ ਕਾਰ ਦੇ ਸ਼ੁਰੂਆਤੀ ਮਾਡਲ ਦੀ ਕੀਮਤ 18,899 ਅਮਰੀਕੀ ਡਾਲਰ (ਕਰੀਬ 14.04 ਲੱਖ ਰੁਪਏ) ਰੱਖੀ ਹੈ। ਦੂਜੇ ਪਾਸੇ ਇਸ ਦੇ ਆਲ-ਵੈਦਰ ਟ੍ਰਿਮ ਦੀ ਕੀਮਤ 26,299 ਅਮਰੀਕੀ ਡਾਲਰ (ਕਰੀਬ 19.54 ਲੱਖ ਰੁਪਏ) ਰੱਖੀ ਗਈ ਹੈ।
ਇਸ ਤੋਂ ਪਹਿਲਾਂ ਸਾਲ 2019 ’ਚ ਮਹਿੰਦਰਾ ’ਤੇ ਜੀਪ ਦੇ ਡਿਜ਼ਾਇਨ ਨੂੰ ਲੈ ਕੇ ਮੁਕੱਦਮਾ ਹੋਇਆ ਸੀ। ਜਿਸ ਤੋਂ ਬਾਅਦ ਕੰਪਨੀ ਨੇ ਇਸ ਕਾਰ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਕੰਪਨੀ ਦੁਆਰਾ ਹੁਣ ਨਵੀਂ ਲਾਂਚ ਕੀਤੀ ਗਈ ਆਫ-ਰੋਡਰ ’ਚ ਬਦਲਾਅ ਸ਼ਾਮਲ ਕੀਤੇ ਗਏ ਹਨ।
ਗੱਲ ਕਰੀਏ ਇਸ ਦੇ ਬਦਲਾਵਾਂ ਦੀ ਤਾਂ ਇਸ ਵਿਚ ਇਕ ਅਲੱਗ ਬਲੈਕ ਗਰਿੱਲ ਬਾਰ, ਗੋਲ ਆਕਾਰ ਦੇ ਹੈੱਡਲੈਂਪਸ, ਫਲੈਟ ਬੋਨਟ ਸਟ੍ਰੱਕਚਰ, ਐਕਸਪੋਜ਼ਡ ਫੈਂਡਰ, ਮਜ਼ਬੂਤ ਫਰੰਟ ਅਤੇ ਰੀਅਰ ਬੰਪਰ, ਫਰੰਟ ਵਿੰਡਸ਼ੀਲਡ ਦੇ ਹੇਠਾਂ ਮਹਿੰਦਰਾ ਦੀ ਬੈਜਿੰਗ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਦੇ ਡਿਜ਼ਾਇਨ ਤੋਂ ਇਲਾਵਾ ਇਸ ਵਿਚ ਕੋਈ ਹੋਰ ਬਦਲਾਅ ਨਹੀਂ ਕੀਤੇ ਗਏ। ਨਵੀਂ Mahindra Roxor 2022 ’ਚ ਪਹਿਲਾਂ ਵਾਲਾ 2.5 ਲੀਟਰ ਡੀਜ਼ਲ ਇੰਜਣ ਦਿੱਤਾ ਗਿਆ ਹੈ, ਜੋ ਕਿ 62 bhp ਦੀ ਪਾਵਰ ਅਤੇ 195nm ਦਾ ਟਾਰਕ ਜਨਰੇਟ ਕਰ ਸਕਦਾ ਹੈ।
ਇਸ ਤੋਂ ਇਲਾਵਾ ਮਹਿੰਦਰਾ ਨੇ ਹਾਲ ਹੀ ’ਚ ਭਾਰਤ ’ਚ ਐੱਕਸ.ਯੂ.ਵੀ. 700 ਅਤੇ ਥਾਰ ਲਾਂਚ ਕੀਤੀ ਹੈ। ਇਸ ਦੇ ਨਾਲ ਹੀ ਇਹ ਵੀ ਅਨੁਮਾਨ ਹੈ ਕਿ ਮਹਿੰਦਰਾ ਅਗਲੇ ਸਾਲ ਹੋਰ ਮਾਡਲਾਂ ਦੇ ਨਾਲ ਇਕ ਨਵੀਂ ਸਕਾਰਪਿਓ ਨੂੰ ਵੀ ਪੇਸ਼ ਕਰ ਸਕਦੀ ਹੈ।