ਮਹਿੰਦਰਾ ਨੇ ਈਵੈਂਟ ''ਚ ਸ਼ੋਕੇਸ ਕੀਤਾ ਕੇ. ਯੂ. ਵੀ100 ਦਾ Anniversary Edition - ਤਸਵੀਰਾਂ
Sunday, Jan 22, 2017 - 11:26 AM (IST)
.jpg)
ਜਲੰਧਰ- ਭਾਰਤ ਦੀ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਜਲਦ ਹੀ KUV100 ਦਾ ਐਨੀਵਰਸਰੀ ਐਡਿਸ਼ਨ ਲਾਂਚ ਕਰਨ ਵਾਲੀ ਹੈ। ਇਸ ਨਵੀਂ ਮਾਇਕਰੋ SUV ਨੂੰ ਕੰਪਨੀ ਨੇ ਮੁੰਬਈ ''ਚ ਆਯੋਜਿਤ ਇਕ ਈਵੈਂਟ ਦੇ ਦੌਰਾਨ ਸ਼ੋਕੇਸ ਕੀਤਾ ਗਿਆ ਹੈ। ਇਸ ਐਨੀਵਰਸਰੀ ਐਡੀਸ਼ਨ ਨੂੰ ਬਲੈਕ ਥੀਮ ਦੇ ਤਹਿਤ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ''ਚ ਨਵੇਂ ਡਿਜ਼ਾਇਨ ਵਾਲੇ 15 ਇੰਚ ਦੇ ਵੱਡੇ ਅਲਾਏ ਵ੍ਹੀਲਸ ਲਗਾਏ ਗਏ ਹਨ ਜੋ ਕਾਰ ਨੂੰ ਸਪੋਰਟੀ ਲੁੱਕ ਦਿੰਦੇ ਹਨ। ਜ਼ਿਕਰਯੋਗ ਹੈ ਕਿ ਮੌਜੂਦਾ ਮਾਡਲ ''ਚ 14 ਇੰਚ ਸਾਇਜ ਦੇ ਅਲਾਏ ਵ੍ਹੀਲਸ ਦਿੱਤੇ ਗਏ ਹਨ।
ਇੰਜਣ ਦੀ ਗੱਲ ਕੀਤੀ ਜਾਵੇ ਤਾਂ ਲਾਂਚ ਦੇ ਸਮੇਂ ਇਸ ਨੂੰ ਪੈਟਰੋਲ ਅਤੇ ਡੀਜ਼ਲ ਦੋਨਾਂ ਵੇਰਿਅੰਟਸ ''ਚ ਉਪਲੱਬਧ ਕੀਤਾ ਜਾਵੇਗਾ। ਕਾਰ ਦੇ ਪੈਟਰੋਲ ਵੇਰਿਅੰਟ ''ਚ 1.2-ਲਿਟਰ m6alcon 780 ਇੰਜਣ ਲਗਾ ਹੋਵੇਗਾ ਉਥੇ ਹੀ ਇਸ ਦੇ ਡੀਜਲ ਵੇਰਿਅੰਟ ''ਚ 1.2-ਲਿਟਰ mFalcon 475 ਇੰਜਣ ਮਿਲੇਗਾ। ਉਂਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਛੇਤੀ ਹੀ ਲਾਂਚ ਕੀਤਾ ਜਾਵੇਗਾ।