ਮਹਿੰਦਰਾ ਨੇ ਪੇਸ਼ ਕੀਤਾ ਸੈਂਚੁਰੋ ਦਾ ਸਪੈਸ਼ਨ ਐਡੀਸ਼ਨ
Thursday, Sep 29, 2016 - 06:10 PM (IST)

ਜਲੰਧਰ- ਮਹਿੰਦਰਾ ਟੂ-ਵ੍ਹੀਲਰਜ਼ ਨੇ ਆਪਣੀ ਮਸ਼ਹੂਰ ਬਾਈਕ ਸੈਂਚੁਰੋ ਦੇ ਸਪੈਸ਼ਲ ਮਿਰਜਿਆ ਐਡੀਸ਼ਨ ਨੂੰ ਪੇਸ ਕਰ ਦਿੱਤਾ ਹੈ ਜਿਸ ਦੀ ਦਿੱਲੀ ਐਕਸ ਸ਼ੋਅਰੂ ''ਚ ਕੀਮਤ 46,750 ਰੁਪਏ ਰੱਖੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਇਸ ਬਾਈਕ ਨੂੰ ਜਲਦੀ ਰਿਲੀਜ਼ ਹੋਣ ਵਾਲੀ ਫਿਲਮ ''ਮਿਰਜਿਆ'' ਦੀ ਪ੍ਰਮੋਸ਼ਨ ਦੇ ਤੌਰ ''ਤੇ ਉਤਾਰਿਆ ਹੈ ਅਤੇ ਇਸ ਨੂੰ ਫਿਲਮ ਦੀ ਰਿਲੀਜ਼ ਦੀ ਤਰੀਕ ਦੇ ਆਸਪਾਸ ਲਾਂਚ ਕੀਤਾ ਜਾਵੇਗਾ।
ਲਾਂਚ ਈਵੈਂਟ-
ਇਸ ਸਪੈਸ਼ਲ ਐਡੀਸ਼ਨ ਬਾਈਕ ਨੂੰ ਪੇਸ਼ ਕਰਦੇ ਹੋਏ ਮਹਿੰਦਰਾ ਟੂ-ਵ੍ਹੀਲਰਜ਼ ਦੇ ਚੀਫ ਐਗਜ਼ੀਕਿਊਟਿਵ ਆਫਸਰ ਵਿਨੋਦ ਸਹਾਏ ਨੇ ਕਿਹਾ ਕਿ ਅਸੀਂ ਮਹਿੰਦਰਾ ਸੈਂਚੁਰੋ ਦੇ ਸਪੈਸ਼ਲ ਮਿਰਜਿਆ ਐਡੀਸ਼ਨ ਨੂੰ ਲਾਂਚ ਕਰਕੇ ਕਾਫੀ ਖੁਸ਼ ਹਾਂ ਅਤੇ ਇਸ ਫਿਲਮ ਦੇ ਨਾਲ ਆਪਣਾ ਸਾਂਝੇਦਾਰੀ ਨੂੰ ਸੈਲੀਬ੍ਰੇਟ ਕਰ ਰਹੇ ਹਾਂ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਫਿਲਮ ਦੀ ਤਰ੍ਹਾਂ ਹੀ ਇਹ ਬਾਈਕ ਵੀ ਆਉਣ ਵਾਲੇ ਤਿਉਹਾਰਾਂ ਦੌਰਾਨ ਲੋਕਾਂ ਨੂੰ ਕਾਫੀ ਪਸੰਦ ਆਏਗੀ।
ਇੰਜਣ-
ਇਸ ਬਾਈਕ ''ਚ 110 ਸੀਸੀ M39-5 ਤਕਨੀਕ ਨਾਲ ਲੈਸ ਇੰਜਣ ਲੱਗਾ ਹੈ ਜੋ 8.38 ਬੀ.ਐੱਚ.ਪੀ. ਦੀ ਪਾਵਰ ਅਤੇ 8.5nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਬਾਈਕ ''ਚ ਬਲੈਕ ਅਲਾਏ ਵ੍ਹੀਲ, ਫਲਿੱਪ ਵੱਲ ਐੱਲ.ਈ.ਡੀ. ਟੇਲਲੈਂਪਸ ਸਮੇਤ ਕਈ ਨਵੇਂ ਫੀਚਰਸ ਦਿੱਤੇ ਗਏ ਹਨ।