ਮਹਿੰਦਰਾ ਵੱਲੋਂ ਕੀਮਤਾਂ 'ਚ ਭਾਰੀ ਵਾਧਾ, 1 ਲੱਖ ਰੁ: ਮਹਿੰਗੀ ਹੋਈ ਇਹ ਗੱਡੀ

Saturday, Jul 10, 2021 - 04:24 PM (IST)

ਨਵੀਂ ਦਿੱਲੀ- ਮਹਿੰਦਰਾ ਨੇ ਕਾਰਾਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕਰ ਦਿੱਤਾ ਹੈ। ਰਿਪੋਰਟਾਂ ਮੁਤਾਬਕ, ਕੰਪਨੀ ਵੱਲੋਂ ਕੀਮਤਾਂ ਵਿਚ 1 ਲੱਖ ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਇਸ ਸਾਲ ਵਿਚ ਕੰਪਨੀ ਵੱਲੋਂ ਕੀਮਤਾਂ ਵਿਚ ਇਹ ਤੀਜੀ ਵਾਰ ਵਾਧਾ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਮਈ ਵਿਚ ਆਪਣੀਆਂ ਕਾਰਾਂ ਦੀ ਕੀਮਤ ਵਧਾਈ ਸੀ। ਰਿਪੋਰਟ ਅਨੁਸਾਰ, ਸਭ ਤੋਂ ਜ਼ਿਆਦਾ ਵਾਧਾ ਮਹਿੰਦਰਾ ਥਾਰ. ਦੀ ਕੀਮਤ ਵਿਚ ਕੀਤਾ ਗਿਆ ਹੈ। ਥਾਰ ਦੀ ਕੀਮਤ 43,200 ਰੁਪਏ ਤੋਂ ਲੈ ਕੇ 1,02,000 ਰੁਪਏ ਤੱਕ ਵਧਾਈ ਗਈ ਹੈ। AX ਮਾਡਲ 67,000 ਰੁਪਏ ਮਹਿੰਗਾ ਹੋਇਆ ਹੈ।

ਮਹਿੰਦਰਾ ਅਲਟੁਰਸ ਜੀ-4, KUV100 NXT ਅਤੇ XUV500 ਦੀਆਂ ਕੀਮਤਾਂ ਵਿਚ ਘੱਟੋ-ਘੱਟ ਵਾਧਾ ਕੀਤਾ ਗਿਆ ਹੈ। XUV500 ਦੀ ਕੀਮਤ 2,912 ਰੁਪਏ ਤੋਂ 3,188 ਰੁਪਏ ਤੱਕ ਵਧਾਈ ਗਈ ਹੈ। KUV100 NXT ਦੀ ਕੀਮਤ ਮਾਡਲ ਦੇ ਹਿਸਾਬ ਨਾਲ 3,016 ਰੁਪਏ ਤੋਂ 3,344 ਰੁਪਏ ਤੱਕ ਵਧਾਈ ਗਈ ਹੈ। ਉੱਥੇ ਹੀ, Alturas G4 ਦੀ ਕੀਮਤ 3,094 ਰੁਪਏ ਤੱਕ ਵੱਧ ਗਈ ਹੈ।

ਇਸ ਤੋਂ ਇਲਾਵਾ XUV300 ਵੀ ਮਹਿੰਗੀ ਹੋ ਗਈ ਹੈ। ਇਸ ਦੇ ਪੈਟਰੋਲ ਪਾਵਰਟ੍ਰੇਨ ਅਤੇ ਮੈਨੂਅਲ ਟ੍ਰਾਂਸਮਿਸ਼ਨ ਮਾਡਲ ਡਬਲਿਊ-8 ਅਤੇ ਡਬਲਿਊ-8 (ਓ) ਦੀ ਕੀਮਤ 18,970 ਅਤੇ 24,266 ਰੁਪਏ ਵਧਾਈ ਗਈ ਹੈ। ਡੀਜ਼ਲ ਮਾਡਲ ਡਬਲਿਊ-4, ਡਬਲਿਊ-8, ਡਬਲਿਊ-8 (ਓ), ਡਬਲਿਊ-8 (ਓ) AMT 3,708 ਰੁਪਏ ਤੋਂ 23,870 ਰੁਪਏ ਤੱਕ ਮਹਿੰਗਾ ਹੋਇਆ ਹੈ। ਮਹਿੰਦਰਾ ਬੋਲੇਰੋ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਵਿਚ ਲਗਭਗ 21,000 ਰੁਪਏ ਤੋਂ 22,600 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਮਹਿੰਦਰਾ ਸਕੋਰਪੀਓ ਵੀ ਮਹਿੰਗੀ ਹੋ ਗਈ ਹੈ। ਇਸ ਦੀ ਕੀਮਤ 30,000 ਤੋਂ 40,000 ਰੁਪਏ ਵਧਾਈ ਗਈ ਹੈ। ਮਰਾਜ਼ੋ MPV ਦੀ ਕੀਮਤ 30 ਹਜ਼ਾਰ ਰੁਪਏ ਤੱਕ ਵਧੀ ਹੈ।


Sanjeev

Content Editor

Related News