Mahindra XUV300: ਡੀਲਰਸ਼ਿਪ ’ਤੇ ਸ਼ੁਰੂ ਹੋਈ ਨਵੀਂ SUV ਦੀ ਬੁਕਿੰਗ

12/25/2018 5:48:26 PM

ਆਟੋ ਡੈਸਕ– ਕੁਝ ਮਹਾਨਗਰਾਂ ’ਚ ਮਹਿੰਦਰਾ ਡੀਲਰਜ਼ ਨੇ ਅਪਕਮਿੰਗ XUV300 ਸਬਕੰਪੈਕਟ ਐੱਸ.ਯੂ.ਵੀ. ਲਈ ਬੁਕਿੰਗ ਲੈਣਾ ਸ਼ੁਰੂ ਕਰ ਦਿੱਤੀ ਹੈ। ਕਾਰ ਐਂਡ ਬਾਈਕ ਦੀ ਰਿਪੋਰਟ ਮੁਤਾਬਕ, ਮੁੰਬਈ ਅਤੇ ਦਿੱਲੀ-ਐੱਸ.ਸੀ.ਆਰ. ਦੇ ਕੁਝ ਖੇਤਰਾਂ ’ਚ ਮਹਿੰਦਰਾ ਡੀਲਰਜ਼ ਨੇ ਬੁਕਿੰਗ ਲੈਣ ਦੀ ਪੁੱਸ਼ਟੀ ਕੀਤੀ ਹੈ। ਨਾਲ ਹੀ ਡੀਲਰਜ਼ ਨੇ ਪੁੱਸ਼ਟੀ ਕੀਤੀ ਹੈ ਕਿ ਡਲਿਵਰੀ ਦੌਰਾਨ ਪਹਿਲਾਂ ਬੁਕਿੰਗ ਕਰਾਉਣ ਵਾਲਿਆਂ ਨੂੰ ਪਹਿਲ ਦਿੱਤੀ ਜਾਵੇਗੀ। 

ਹਾਲਾਂਕਿ, ਕੰਪਨੀ ਨੇ ਇਨ੍ਹਾਂ ਖਬਰਾਂ ਦੀ ਪੁੱਸ਼ਟੀ ਨਹੀਂ ਕੀਤੀ ਕਿ ਉਨ੍ਹਾਂ ਨੇ ਅਜੇ ਬੁਕਿੰਗ ਸ਼ੁਰੂ ਨਹੀਂ ਕੀਤੀ ਅਤੇ ਡੀਲਰ ਸਿਰਫ ਸੰਭਾਵਿਤ ਗਾਹਕਾਂ ਨੂੰ ਰਿਸੀਵ ਕਰ ਰਹੇ ਹਨ ਜੋ ਪੁੱਛਗਿਛ ਲਈ ਸ਼ੋਅਰੂਮ ਆ ਰਹੇ ਹਨ। ਕੁਝ ਛੋਟੇ ਸ਼ਹਿਰਾਂ ਅਤੇ ਨੋਇਡਾ ਦੇ ਕੁਝ ਡੀਲਰਾਂ ਨੇ ਪ੍ਰੀਬੁਕਿੰਗ ਲੈਣ ਦੀ ਗੱਲ ਨੂੰ ਸਵਿਕਾਰਿਆ ਹੈ। ਕੁਝ ਡੀਲਰਾਂ ਨੇ ਬੁਕਿੰਗ ਲਈ ਟੋਕਨ ਅਮਾਊਂਟ 20 ਹਜ਼ਾਰ ਰੁਪਏ ਅਤੇ ਕੁਝ ਨੇ 10 ਹਜ਼ਾਰ ਰੁਪਏ ਰੱਖੀ ਹੈ।

ਹਾਲਾਂਕਿ ਕੁਝ ਡੀਲਰ ਅਜੇ ਵੀ ਕੰਪਨੀ ਵਲੋਂ ਨੋਟੀਫਿਕੇਸ਼ਨ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਕੁਝ ਡੀਲਰਾਂ ਦਾ ਕਹਿਣਾ ਹੈ ਕਿ ਗਾਹਕ ਨਵੀਂ XUV300 ਨੂੰ ਅਗਲੇ ਸਾਲ ਫਰਵਰੀ ’ਚ ਲਾਂਚ ਕੀਤਾ ਜਾਵੇ। ਪਿਛਲੇ ਹਫਤੇ ਹੀ ਕੰਪਨੀ ਨੇ ਆਪਣੀ ਨਵੀਂ ਐੱਸ.ਯੂ.ਵੀ. ਤੋਂ ਪਰਦਾ ਚੁੱਕਿਆ ਹੈ। ਇਹ ਕਾਰ ਪਹਿਲਾਂ ਐੱਸ 201 ਕੋਡਨੇਮ ਨਾਲ ਮੌਜੂਦ ਸੀ। ਇਹ SsangYong Tivoli ’ਤੇ ਬੇਸਡ ਹੈ। 

XUV500 ਦੀ ਤਰ੍ਹਾਂ ਹੀ XUV300 ਦਾ ਡਿਜ਼ਾਈਨ ਵੀ ਚੀਤਾ ਤੋਂ ਪ੍ਰੇਰਿਤ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਮਹਿੰਦਰਾ XUV300 ਪ੍ਰੀਮੀਅਮ ਫੀਚਰਜ਼ ਜਿਵੇਂ ਐਪਲ ਕਾਰ ਪਲੇਅ ਅਤੇ ਐਂਡਰਾਇਡ ਆਟੋ ਦੀ ਸਪੋਰਟ ਵਾਲੇ ਇੰਫੋਟੇਨਮੈਂਟ ਨਾਲ ਲੈਸ ਹੋ ਕੇ ਆਏਗੀ। ਨਾਲ ਹੀ ਇਥੇ ਰਿਵਰਸ ਪਾਰਕਿੰਗ ਕੈਮਰਾ, ਆਟੋ-ਕਲਾਈਮੇਟ ਕੰਟਰੋਲ, ਆਟੋ ਹੈੱਡਲੈਂਪਸ, ਰੇਨ ਸੈਂਸਿੰਗ ਵਾਈਪਰਜ਼ ਅਤੇ ਅਜਿਹੇ ਹੀ ਕੁਝ ਹੋਰ ਫੀਚਰਜ਼ ਵੀ ਮੌਜੂਦ ਹੋ ਸਕਦੇ ਹਨ। 


Related News