ਹਵਾ ''ਚ ਉੱਡਣ ਦੀ ਦੀਵਾਨਗੀ ਇਨਸਾਨ ਨੂੰ ਕਿੱਥੋਂ ਤੱਕ ਲਿਜਾ ਸਕਦੀ ਏ (ਵੀਡੀਓ)

Friday, Apr 29, 2016 - 05:14 PM (IST)

ਜਲੰਧਰ- ਹੋਵਰਬਾਈਕਸ ਕੰਪਲੈਕਸ ਬਾਈਕਸ ਹਨ ਜਿਨ੍ਹਾਂ ਨੂੰ ਇੰਜੀਨੀਅਰਿੰਗ ਜਾਣਕਾਰੀ ਦੀ ਲੋੜ ਹੁੰਦੀ ਹੈ ਅਤੇ ਜਿਨ੍ਹਾਂ ਨੂੰ ਆਰਾਮਦਾਇਕ ਜਾਂ ਸੁਰੱਖਿਆ ਪੱਖੋ ਵੀ ਦੇਖਣਾ ਪੈਦਾਂ ਹੈ ,ਪਰ ਹਾਲੇ ਵੀ ਇਨ੍ਹਾਂ ਦੀ ਪ੍ਰੋਡਕਸ਼ਨ ਰੁਕੀ ਨਹੀਂ ਹੈ। ਹਾਲ ਹੀ ''ਚ ਸਾਹਮਣੇ ਆਈ ਇਕ ਵੀਡੀਓ ''ਚ ਕੋਲਿੰਨ ਫਰਜ਼ ਵੱਲੋਂ ਇਕ ਹੋਵਰਬਾਈਕ ਦੇ ਪ੍ਰੋਟੋਟਾਈਪ ਦੇ ਕੰਮ ਕਰਨ ਦੇ ਤਰੀਕੇ ਨੂੰ ਦਿਖਾਇਆ ਗਿਆ ਹੈ ਜਿਸ ਨੂੰ ਫਰਜ਼ ਵੱਲੋਂ ਘਰੇ ਹੀ ਤਿਆਰ ਕੀਤਾ ਗਿਆ ਹੈ। 

ਫਰਜ਼ ਦੀ ਇਸ ਬਾਈਕ ਦਾ ਡਿਜ਼ਾਇਨ ਬਾਕੀ ਪ੍ਰੋਪੈਲਰ-ਪਾਵਰਡ ਬਾਈਕਸ ਵਰਗਾ ਹੀ ਹੈ ਜਿਨ੍ਹਾਂ ਨੂੰ ਡਵੈਲਪਮੈਂਟ ਕੰਪਨੀਆਂ ਜਿਵੇਂ ਐਰੋਫੈਕਸ ਅਤੇ ਯੂ.ਐੱਸ. ਆਰਮੀ ਰਿਸਰਚ ਲੈਬੋਰੇਟਰੀ ਵੱਲੋਂ ਬਣਾਇਆ ਜਾਂਦਾ ਹੈ। ਹਾਲਾਂਕਿ ਫਰਜ਼ ਕੋਲ ਇਸ ਬਾਈਕ ਨੂੰ ਬਣਾਉਣ ਲਈ ਮਕੈਨੀਕਲ ਇੰਜੀਨੀਅਰਿੰਗ ''ਚ ਕੋਈ ਡਾਕਟੋਰੇਟ ਜਾਂ ਇਕ ਮਿਲਟਰੀ ਸੁਪਰਪਾਵਰ ਦਾ ਪਿਛੋਕੜ ਨਹੀਂ ਹੈ। ਇਹ ਸਭ ਉਸ ਵੱਲੋਂ ਸਪੇਅਰ ਪਾਰਟਸ ਦੀ ਵਰਤੋਂ ਕਰ ਕੇ ਅਤੇ ਇਕ ਅਜਿਹੇ ਵਿਅਕਤੀ ਦੇ ਤੌਰ ''ਤੇ ਕੀਤਾ ਗਿਆ ਹੈ ਜਿਸ ਨੂੰ ਇਨਸਾਨ  ਦੇ ਕਿਸੇ ਨੁਕਸਾਨ ਦੀ ਕੋਈ ਸਮਝ ਨਹੀਂ ਹੈ। ਫਰਜ਼ ਵੱਲੋਂ ਯੂਟਿਊਬ ''ਤੇ ਇਸ ਤਰ੍ਹ੍ਹਾਂ ਦੀਆਂ ਕਈ ਵੀਡੀਓਜ਼ ਨੂੰ ਪੇਸ਼ ਕੀਤਾ ਗਿਆ ਹੈ। ਫਰਜ਼ ਵੱਲੋਂ ਬਣਾਈ ਗਈ ਇਸ ਬਾਈਕ ਨੂੰ ਕਿਸੇ ਥੋੜਾ ਮੋਡੀਫਾਈ ਕਰਨ ਦੀ ਲੋੜ ਹੈ।


Related News