ਮਲਟੀਪਲ ਬਟਨਜ਼ ਦੇ ਨਾਲ ਲੈਸ ਹੋਣਗੇ ਇਹ ਗੇਮਿੰਗ Mice
Friday, Aug 12, 2016 - 01:20 PM (IST)

ਜਲੰਧਰ-ਮੈਡ ਕੈਟਜ਼ ਦੇ ਰੈਟ ਵੱਲੋਂ ਨਵੇਂ ਗੇਮਿੰਗ ਮਾਈਸ ਨੂੰ ਲਾਈਨ ਅਪ ਕੀਤਾ ਗਿਆ ਹੈ। ਇਸ ਦੀ ਬਣਤਰ ਖਤਰਨਾਕ ਦਿਖਾਈ ਦਿੰਦੀ ਹੈ। ਇਸ ਗੇਮਿੰਗ ਮਾਈਸ ਦੇ ਕੁੱਝ ਨਵੇਂ ਅਪਗ੍ਰੇਡਿਡ ਮਾਡਲਜ਼ ''ਚ ਰੈਟ1, ਰੈਟ4, ਰੈਟ6, ਰੈਟ8, ਰੈਟ ਪ੍ਰੋ ਐੱਸ+ ਅਤੇ ਰੈਟ ਪ੍ਰੋ ਐਕਸ+ ਸ਼ਾਮਿਲ ਹੋਣਗੇ। ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਹ ਹੱਥ ਦੀ ਹਥੇਲੀ ਜਿੰਨੇ ਮੈਦਾਨ ''ਤੇ ਸਵੈਪ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਸ ''ਚ ਗਲੋਇੰਗ ਐੱਲ.ਈ.ਡੀ. ਲਾਈਟਸ ਅਤੇ ਸੈਂਸਰਜ਼ ਵੀ ਦਿੱਤੇ ਗਏ ਹਨ। ਇਸ ''ਚ ਕਈ ਹੋਰ ਕਸਮਾਈਜ਼ੇਬਲ ਆਪਸ਼ਨਜ਼ ਦੇ ਨਾਲ-ਨਾਲ ਸੈਂਸਰ ਅਤੇ ਲੇਆਊਟ ਆਪਸ਼ਨਜ਼ ਬਟਨਜ਼ ਵੀ ਦਿੱਤੇ ਗਏ ਹਨ। ਇੰਨਾ ਹੀ ਨਹੀਂ ਇਸ ''ਚ ਮਾਊਸ ਦੀ ਸੈਟਿੰਗ ਨੂੰ ਮੈਨੇਜ ਕਰਨ ਲਈ ਨਵਾਂ ਫਲਕਸ ਸਾਫਟਵੇਅਰ ਵੀ ਦਿੱਤਾ ਗਿਆ ਹੈ।
ਇਸ ਪਲਾਸਟਿਕ ਰੈਟ1 ਦੇ ਬੋਟੋਮ ''ਤੇ ਇਕ ਸਿੰਗਲ ਕਲਰ ਐੱਲ.ਈ.ਡੀ. , ਛੇ ਮਾਈਕ੍ਰੋ ਬਟਨਜ਼ ਅਤੇ ਇਕ 1600 ਡੀ.ਪੀ.ਆਈ. ਸੈਂਸਰ ਵੀ ਦਿੱਤਾ ਗਿਆ ਹੈ। ਇਸ ਦੇ ਰੈਟ ਪ੍ਰੋ ਐਕਸ ਮਾਡਲ ''ਚ ਇਕ ਫੁਲੀ ਕਸਟਮਾਈਜ਼ੇਬਲ ਮੈਗਨੀਸ਼ੀਅਮ ਚੈਸੀਜ਼ ਦਿੱਤਾ ਗਿਆ ਹੈ ਅਤੇ ਨਾਲ ਹੀ 10 ਪ੍ਰੋਗਰਾਮਿੰਗ ਬਟਨਜ਼ , ਇਕ 12000 ਡੀ.ਪੀ.ਆਈ. ਸੈਸਰ ਵੀ ਮੌਜ਼ੂਦ ਹੋਵੇਗਾ। ਇਸ ਦੀ ਕੀਮਤ ਅਤੇ ਰੀਲੀਜਿੰਗ ਦੇ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਉਮੀਦ ਹੈ ਕਿ ਇਹ ਇਸੇ ਸਾਲ ਦੇ ਅੰਤ ਤੱਕ ਪੇਸ਼ ਕੀਤੇ ਜਾਣਗੇ।