ਸਾਵਧਾਨ! ਆਨਲਾਈਨ ਨੌਕਰੀ ਲੱਭ ਰਹੇ ਹੋ ਤਾਂ ਜ਼ਰੂਰ ਪੜ੍ਹੋ ਇਹ ਖਬਰ
Thursday, May 14, 2020 - 12:13 PM (IST)
ਗੈਜੇਟ ਡੈਸਕ— ਕੋਰੋਨਾਵਾਇਰਸ ਦੇ ਚਲਦੇ ਲਾਕ ਡਾਊਨ ਤਹਿਤ ਜੇਕਰ ਤੁਸੀਂ ਇਸ ਸਮੇਂ ਆਨਲਾਈਨ ਨੌਕਰੀ ਲੱਭ ਰਹੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਆਨਲਾਈਨ ਜਾਬਸ ਪਲੇਟਫਾਰਮ ਰਾਹੀਂ ਨੌਕਰੀ ਦੀ ਭਾਲ ਕਰ ਰਹੇ ਲੋਕਾਂ ਨੂੰ ਜ਼ਰੂਰੀ ਸਲਾਹ ਦਿੱਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਜਾਬ ਪੋਰਟਲਸ ਨਿੱਜੀ ਜਾਣਕਾਰੀ ਜਿਵੇਂ ਕਿ- ਨਾਮ, ਜਨਮ ਤਰੀਕ, ਪਤਾ, ਜਾਬ ਡੀਟੇਲ, ਸਰਟੀਫਿਕੇਟ ਡੀਟੇਲ, ਮੋਬੀਇਲ ਨੰਬਰ ਅਤੇ ਕਈ ਵਾਰ ਤਾਂ ਸਰਕਾਰੀ ਪਛਾਣ ਪੱਤਰ ਵੀ ਮੰਗਦੇ ਹਨ। ਇਸ ਤਰ੍ਹਾਂ ਦੀ ਵੈੱਬਸਾਈਟ 'ਤੇ ਜਾਣਕਾਰੀ ਭਰਨ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਉਸ ਵੈੱਬਸਾਈਟ ਦੀ ਪ੍ਰਾਈਵੇਸੀ ਪਾਲਿਸੀ ਦੇਖੋ ਅਤੇ ਪਲੇਟਫਾਰਮ ਨਾਲ ਜੁੜੀ ਆਥੈਂਟੀਸਿਟੀ ਦੀ ਵੀ ਜਾਂਚ ਕਰੋ।
ਤੁਸੀਂ ਜੋ ਜਾਣਕਾਰੀਆਂ ਇਨ੍ਹਾਂ ਵੈੱਬਸਾਈਟਾਂ 'ਤੇ ਭਰ ਰਹੇ ਹੋ ਉਨ੍ਹਾਂ ਦਾ ਇਸਤੇਮਾਲ ਫਿਸ਼ਿੰਗ ਸਕੈਮਸ ਲਈ ਵੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਦੀ ਮਦਦ ਨਾਲ ਤੁਹਾਡਾ ਸੋਸ਼ਲ ਮੀਡੀਆ ਅਕਾਊਂਟ ਤਕ ਹੈਕ ਹੋ ਸਕਦਾ ਹੈ। ਸਾਈਬਰ ਸੇਫਟੀ ਅਤੇ ਸਾਈਬਰ ਸਕਿਓਰਿਟੀ ਨੂੰ ਲੈ ਕੇ ਜਾਗਰੁਕ ਕਰਨ ਵਾਲੇ ਭਰਤ ਸਰਕਾਰ ਦੇ ਟਵਿਟਰ ਹੈਂਡਲ 'ਸਾਈਬਰ ਦੋਸਤ' ਨੇ ਇਸ ਬਾਰੇ ਟਵੀਟ ਰਾਹੀਂ ਲੋਕਾਂ ਨੂੰ ਸਲਾਹ ਦਿੱਤੀ ਹੈ।
ਇਸ ਗੱਲ ਦਾ ਧਿਆਨ ਰੱਖਣਾ ਹੈ ਬਹੁਤ ਜ਼ਰੂਰੀ
ਇਸ ਟਵੀਟ 'ਚ ਲਿਖਿਆ ਹੈ ਕਿ ਜਾਬ ਸਰਚ ਪੋਰਟਲ 'ਤੇ ਰਜਿਸਟਰ ਕਰਨ ਤੋਂ ਪਹਿਲਾਂ ਵੈੱਬਸਾਈਟ ਨਾਲ ਜੁੜੀ ਪ੍ਰਾਈਵੇਸੀ ਪਾਲਿਸੀ ਨੂੰ ਜ਼ਰੂਰ ਪੜ੍ਹੋ। ਇਸ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਯੂਜ਼ਰ ਕੋਲੋਂ ਕਿਸ ਤਰ੍ਹਾਂ ਦੀਆਂ ਜਾਣਕਾਰੀਆਂ ਲਈਆਂ ਜਾ ਰਹੀਆਂ ਹਨ ਅਤੇ ਪਲੇਟਫਾਰਮ ਉਨ੍ਹਾਂ ਦਾ ਕਿਵੇਂ ਇਸਤੇਮਾਲ ਕਰੇਗਾ।
Prior to registering on job search portal, check the privacy policy of the website to know the type of information collected from the user and how it will be processed by the website.
— Cyber Dost (@CyberDost) May 8, 2020
ਫਰਜ਼ੀ ਜਾਬ ਆਫਰਜ਼ ਤੋਂ ਰਹੋ ਸਾਵਧਾਨ
ਇਸ ਤੋਂ ਇਲਾਵਾ ਨਾਗਰਿਕਾਂ ਨੂੰ ਫਰਜ਼ੀ ਜਾਬ ਆਫਰਜ਼ ਤੋਂ ਵੀ ਸਾਵਧਾਨ ਰਹਿਣ ਦੀ ਲੋੜ ਹੈ। ਕਿਉਂਕਿ ਇਨ੍ਹਾਂ ਰਾਹੀਂ ਰਜ਼ਿਸਟ੍ਰੇਸ਼ਨ ਜਾਂ ਐਪਲੀਕੇਸ਼ਨ ਫੀਸ ਯੂਜ਼ਰ ਤੋਂ ਮੰਗੀ ਜਾਂਦੀ ਹੈ, ਜਿਸ ਤੋਂ ਬਾਅਦ ਤੁਹਾਨੂੰ ਚੂਨਾ ਲੱਗ ਸਕਦਾ ਹੈ। ਇਸੇ ਲਈ ਤੁਹਾਨੂੰ ਅਲੀਪ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੇ ਲਾਲਚ 'ਚ ਨਾ ਫਸੋ ਅਤੇ ਸਾਵਧਾਨ ਰਹੋ।