ਲੋਕਸਭਾ ਚੋਣਾਂ ''ਚ 87 ਹਜ਼ਾਰ ਵਟਸਐਪ ਗਰੁੱਪਸ ਰਾਹੀਂ ਵੋਟਰਾਂ ਨੂੰ ਕੀਤਾ ਜਾਵੇਗਾ ਪ੍ਰਭਾਵਿਤ!

03/25/2019 10:10:40 PM

ਨਵੀਂ ਦਿੱਲੀ—ਅਗਲੇ ਮਹੀਨੇ ਲੋਕਸਭਾ ਚੋਣਾਂ ਦੇ ਪਹਿਲੇ ਪੜ੍ਹਾਅ ਦੀ ਵੋਟ ਹੋਣੀ ਹੈ ਅਤੇ ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਵਟਸਐਪ 87,000 ਗਰੁੱਪਸ ਨਾਲ ਲੱਖਾਂ ਯੂਜ਼ਰਸ ਨੂੰ ਰਾਜਨੀਤਿਕ ਸੰਦੇਸ਼ਾਂ ਨਾਲ ਪ੍ਰਭਾਵਿਤ ਕਰਨ ਲਈ ਤਿਆਰ ਹੈ। ਵਟਸਐਪ ਮੁਤਾਬਕ ਭਾਰਤ 'ਚਇਸ ਦੇ 20 ਮਿਲੀਅਨ ਮੰਥਲੀ ਐਕਟੀਵ ਯੂਜ਼ਰ ਹਨ ਪਰ ਇਹ ਡਾਟਾ ਫਰਵਰੀ 2017 ਦਾ ਹੈ ਅਤੇ ਕੰਪਨੀ ਨੇ ਪਿਛਲੇ ਦੋ ਸਾਲਾਂ ਤੋਂ ਇਸ ਡਾਟਾ ਨੂੰ ਅਪਡੇਟ ਨਹੀਂ ਕੀਤਾ ਹੈ। ਹਾਂਗਕਾਂਗ ਦੀ ਕਾਊਂਟਰਪੁਆਇੰਟ ਦੀ ਰਿਸਰਚ ਮੁਤਾਬਕ ਭਾਰਤ 'ਚ ਸਮਾਰਟਫੋਨ ਯੂਜ਼ਰਸ ਦੀ ਗੱਲ ਕਰੀਏ ਤਾਂ ਉਹ ਕਰੀਬ 43 ਕਰੋੜ ਹੈ ਅਤੇ ਜੇਕਰ ਇਸ ਦੇ ਮੁਤਾਬਕ ਦੇਖਿਆ ਜਾਵੇ ਤਾਂ 20 ਕਰੋੜ ਦਾ ਅੰਕੜਾ ਸਹੀਂ ਨਹੀਂ ਹੈ। ਅਜਿਹਾ ਇਸ ਲਈ ਕਿਉਂਕਿ ਹਰ ਕੋਈ ਸਮਾਰਟਫੋਨ ਦਾ ਇਸਤੇਮਾਲ ਕਰ ਰਿਹਾ ਹੈ ਅਤੇ ਸਾਰਿਆਂ ਕੋਲ ਵਟਸਐਪ ਹੈ। ਇਸ ਨੂੰ ਲੈ ਕੇ ਕਾਊਂਟਰ ਪੁਆਇੰਟ ਰਿਸਰਚ ਦੇ ਸਹਾਇਕ ਨਿਰਦੇਸ਼ਕ ਤਰੁਣ ਪਾਠਕ ਨੇ ਦੱਸਿਆ ਕਿ 2016 ਦੇ ਆਖਿਰ ਤਕ ਭਾਰਤ 'ਚ ਕਰੀਬ 28-30 ਕਰੋੜ ਸਮਾਰਟਫੋਨ ਯੂਜ਼ਰਸ ਸਨ। ਅੱਜ ਸਮਾਰਟੋਨ ਯੂਜ਼ਰਸ ਦੀ ਗਿਣਤੀ 40 ਕਰੋੜ ਪਾਰ ਹੋ ਗਈ ਹੈ। ਹਰ ਉਮਰ ਦੇ ਲੋਕ ਵਟਸਐਪ ਦੀ ਵਰਤੋਂ ਕਰ ਰਹੇ ਹਨ। ਇਸ ਲਈ ਕਹਿਣਾ ਸਹੀ ਹੋਵੇਗਾ ਕਿ ਫੇਸਬੁੱਕ ਦੀ ਮਲਕੀਅਤ ਵਾਲੇ ਪਲੇਟਫਾਰਮ ਦੀ ਪਹੁੰਚ 30 ਕਰੋੜ ਤੋਂ ਜ਼ਿਆਦਾ ਭਾਰਤੀਆਂ ਤੱਕ ਹੈ, ਜੋ ਦੇਸ਼ 'ਚ ਫੇਸਬੁੱਕ ਯੂਜ਼ ਦੇ ਲਗਭਗ ਬਰਾਬਰ ਹੈ।

ਸੋਸ਼ਲ ਮੀਡੀਆ ਐਕਸਪਰਟ ਅਨੂਪ ਮਿਸ਼ਰਾ ਨੇ ਕਿਹਾ ਕਿ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਮਕਸੱਦ ਨਾਲ 87 ਹਜ਼ਾਰ ਤੋਂ ਜ਼ਿਆਦਾ ਗਰੁੱਪ ਵਟਸਐਪ 'ਤੇ ਐਕਟੀਵ ਹਨ। ਇਸ ਚੋਣਾਂ 'ਚ ਵੱਖ-ਵੱਖ ਸਰਕਾਰੀ ਨੀਤੀਆਂ ਨਾਲ ਸਬੰਧਿਤ ਨਕਲੀ ਅੰਕੜਿਆਂ ਤੋਂ ਲੈ ਕੇ ਖੇਤਰੀ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੀਆਂ ਖਬਰਾਂ, ਰਾਜਨੀਤਿਕ ਖਬਰਾਂ ਨੂੰ ਤੋੜ-ਮਰੋੜ ਕਰ ਪੇਸ਼ ਕਰਨਾ, ਸਰਕਾਰੀ ਘੋਟਾਲੇ, ਇਤਿਹਾਸਿਕ ਮਿਥਕ, ਦੇਸ਼ਭਗਤੀ ਅਤੇ ਹਿੰਦੂ ਰਾਸ਼ਟਰਵਾਦ ਦਾ ਪ੍ਰਚਾਰ ਵਟਸਐਪ 'ਤੇ ਨਜ਼ਰ ਆਉਣ ਵਾਲਾ ਹੈ।

2.2 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ
ਇਕ ਗਰੁੱਪ 'ਚ 256 ਲੋਕ ਹੁੰਦੇ ਹਨ ਅਤੇ ਜੇਕਰ 87 ਹਜ਼ਾਰ ਗਰੁੱਪਸ ਨੂੰ ਦੇਖੀਏ ਤਾਂ ਇਕ ਨਾਲ 2.2 ਕਰੋੜ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ। ਹੁਣ ਜੇਕਰ ਮੰਨ ਲਈਏ ਕਿ ਆਉਣ ਵਾਲੇ ਮੈਸੇਜ ਨੂੰ ਇਕ ਯੂਜ਼ਰ ਪੰਜ ਲੋਕਾਂ ਨੂੰ ਫਾਰਵਰਡ ਕਰ ਰਿਹਾ ਹੈ ਅਤੇ ਇਹ ਗਰੁੱਪਸ ਅਸਲ 'ਚ ਵੱਡੀ ਗਿਣਤੀ 'ਚ ਵੋਟਰਸ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਫੇਕ ਨਿਊਜ਼ ਰੋਕਨ ਲਈ ਸ਼ੁਰੂ ਕੀਤੀ ਪਹਿਲ
ਫੇਕ ਨਿਊਜ਼ ਨੂੰ ਰੋਕਨ ਲਈ ਵਟਸਐਪ ਨੇ ਹਾਲ ਹੀ 'ਚ ਕੁਝ ਪਹਿਲ ਸ਼ੁਰੂ ਕੀਤੀ ਹੈ। ਟੀਵੀ, ਰੇਡੀਓ ਅਤੇ ਡਿਜ਼ੀਟਲ ਪਲੇਟਫਾਰਮ 'ਤੇ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਹੈ ਅਤੇ ਇਸ ਤੋਂ ਇਲਾਵਾ ਫਾਰਵਰਡ ਮੈਸੇਜ ਨੂੰ ਵੀ ਪੰਜ ਲੋਕਾਂ ਤੱਕ ਲਿਮਿਟ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਨੈਸਕਾਮ ਫਾਊਂਡੇਸ਼ਨ ਨਾਲ ਵੀ ਸਾਂਝੇਦਾਰੀ ਕੀਤੀ ਹੈ ਜਿਸ 'ਚ ਉਹ ਲਗਭਗ 1,00,000 ਭਾਰਤੀਆਂ ਨੂੰ ਫਰਜ਼ੀ ਜਾਣਕਾਰੀ ਦਾ ਪਤਾ ਲਗਾਉਣ ਲਈ ਸਿਖਲਾਈ ਦੇਵੇਗਾ। ਵਟਸਐਪ ਇੰਡੀਆ ਦੇ ਪ੍ਰਮੁੱਖ ਅਭਿਜੀਤ ਬੋਸ ਨੇ ਹਾਲ ਹੀ 'ਚ ਇਕ ਬਿਆਨ 'ਚ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਅਸੀਂ ਵਾਇਰਲ ਕੰਟੈਂਟ ਨੂੰ ਸੀਮਿਤ ਕਰਨ ਅਤੇ ਯੂਜ਼ਰ ਨੂੰ ਸਿਖਿਅਤ ਕਰਨ ਲਈ ਕੀਤੇ ਗਏ ਹਾਲੀਆ ਬਦਲਾਵਾਂ ਦਾ ਪ੍ਰਭਾਵ ਪੈ ਰਿਹਾ ਹੈ। ਇਹ ਕੰਮ ਪਹਿਲੇ ਕਦੇ ਨਹੀਂ ਕੀਤਾ ਗਿਆ ਸੀ ਅਤੇ ਅਸੀਂ ਬਹੁਤ ਕੁਝ ਕਰ ਸਕਦੇ ਹਾਂ, ਅਸੀਂ ਕਰਾਂਗੇ।


Karan Kumar

Content Editor

Related News