Logitech ਦਾ ਮੈਕੇਨੀਕਲ ਗੇਮਿੰਗ ਕੀਬੋਰਡ ਭਾਰਤ ’ਚ ਲਾਂਚ, ਮਿਲਣਗੇ ਇਹ ਖਾਸ ਫੀਚਰਜ਼
Saturday, Jun 25, 2022 - 02:23 PM (IST)
ਗੈਜੇਟ ਡੈਸਕ– ਲੋਗੀਟੈੱਕ ਨੇ ਆਪਣੇ ਮੈਕੇਨੀਕਲ ਗੇਮਿੰਗ ਕੀਬੋਰਡ Logitech G413 SE ਅਤੇ Logitech G413 TKL ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਲੋਗੀਟੈੱਕ ਦੇ ਇਹ ਦੋਵੇਂ ਕੀਬੋਰਡ G413 SE ਅਤੇ G413 TKL SE ਪਾਲੀਬੁਟੇਲਾਈਨ ਟੇਰੇਫਥਲੇਟ (PBT) ਕੀਕੈਪ, ਐਲੂਮੀਨੀਅਮ ਟਾਪ ਕੇਸ ਅਤੇ ਵਾਈਟ ਬੈਕਲਾਈਟ ਦੇ ਨਾਲ ਆਉਂਦੇ ਹਨ। ਇਨ੍ਹਾਂ ਗੇਮਿੰਗ ਕੀਬੋਰਡ ’ਚ ਮੈਕੇਨੀਕਲ ਸਵਿੱਚ ਹਨ ਅਤੇ ਇਨ੍ਹਾਂ ਨੂੰ ਵਿੰਡੋਜ਼ 10 ਜਾਂ ਇਸ ਤੋਂ ਉਪਰ ਦੇ ਵਰਜ਼ਨ ਤੋਂ ਇਲਾਵਾ macOS X 10.14 ਜਾਂ ਇਸ ਤੋਂ ਬਾਅਦ ਦੇ ਵਰਜ਼ਨ ਦੇ ਨਾਲ ਇਸਤੇਮਾਲ ਕੀਤਾ ਜਾ ਸਕੇਗਾ।
Logitech G413 SE, Logitech G413 TKL SE ਦੀ ਕੀਮਤ
Logitech G413 SE ਨੂੰ ਐਮਾਜ਼ੋਨ ’ਤੇ 6,495 ਰੁਪਏ ’ਚ ਲਿਸਟ ਕੀਤਾ ਗਿਆ ਹੈ, ਉਥੇ ਹੀ Logitech G413 TKL SE ਨੂੰ 5,895 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਦੋਵਾਂ ਦੀ ਵਿਕਰੀ ਐਮਾਜ਼ੋਨ ਇੰਡੀਆ ’ਤੇ ਹੋ ਰਹੀ ਹੈ।
Logitech G413 SE, Logitech G413 TKL SE ਦੀਆਂ ਖੂਬੀਆਂ
ਲੋਗੀਟੈੱਕ ਦਾ ਇਹ ਕੀਬੋਰਡ PBT ਕੀਕੈਪ ਦੇ ਨਾਲ ਆਉਂਦਾ ਹੈ। ਇਹ ਕੀਬੋਰਡ ਹੀਟ ਅਤੇ ਵਾਟਰ ਰੈਸਿਸਟੈਂਟ ਹਨ। ਦੋਵਾਂ ਕੀਬੋਰਡ ਦੇ ਨਾਲ ਵਾਈਟ ਬੈਕਲਾਈਟ ਮਿਲੇਗੀ। Logitech G413 SE ਅਤੇ Logitech G413 TKL SE ਦੇ ਨਾਲ ਸਿਕਸ ਦੀ ਰੋਲਰ ਐਂਟੀ ਘੋਸਟਿੰਗ ਪਰਫਾਰਮੈਂਸ ਮਿਲੇਗੀ।
ਕੰਪਨੀ ਦੇ ਦਾਅਵੇ ਮੁਤਾਬਕ, ਇਹ ਹੀ ਸਮੇਂ ’ਚ ਕਈ ਕੀਅਜ਼ ਨੂੰ ਦਵਾਇਆ ਜਾ ਸਕਦਾ ਹੈ ਅਤੇ ਸਾਰੀਆਂ ਕੀਅਜ਼ ਦੇ ਕਮਾਂਡ ਵੀ ਰਜਿਸਟਰ ਹੋਣਗੇ। ਇਨ੍ਹਾਂ ਕੀਅਜ਼ ਦਾ ਇਸਤੇਮਾਲ ਗੇਮਿੰਗ ਟ੍ਰਿਗਰ ਦੇ ਤੌਰ ’ਤੇ ਵੀ ਹੋ ਸਕੇਗਾ। ਇਨ੍ਹਾਂ ਕੀਬੋਰਡ ਨੂੰ ਇਸਤੇਮਾਲ ਕਰਨ ਲਈ USB 2.0 ਪੋਰਟ ਦੀ ਲੋੜ ਹੋਵੇਗੀ।