3 ਇਲੈਕਟ੍ਰਿਕ ਸਕੂਟਰਾਂ ਨਾਲ ਵਾਪਸੀ ਕਰਨ ਜਾ ਰਹੀ ਹੈ 80 ਦੇ ਦਹਾਕੇ ਦੀ LML ਕੰਪਨੀ

Wednesday, Aug 31, 2022 - 06:25 PM (IST)

3 ਇਲੈਕਟ੍ਰਿਕ ਸਕੂਟਰਾਂ ਨਾਲ ਵਾਪਸੀ ਕਰਨ ਜਾ ਰਹੀ ਹੈ 80 ਦੇ ਦਹਾਕੇ ਦੀ LML ਕੰਪਨੀ

ਆਟੋ ਡੈਸਕ– ਭਾਰਤੀ ਮੋਟਰਸਾਈਕਲ ਨਿਰਮਾਤਾ LML ਇਕ ਵਾਰ ਫਿਰ ਦੇਸ਼ ਦੇ ਦੋਪਹੀਆ ਸੈਗਮੈਂਟ ’ਚ ਐਂਟਰੀ ਕਰਨ ਲਈ ਤਿਆਰ ਹੈ। ਕੰਪਨੀ ਅਗਲੇ ਮਹੀਨੇ ਆਪਣੀ ਸਥਾਪਨਾ ਦੀ ਗੋਲਡਨ ਜੁਬਲੀ ਮੌਕੇ 3 ਨਵੇਂ ਇਲੈਕਟ੍ਰਿਕ ਸਕੂਟਰ ਪੇਸ਼ ਕਰਨ ਵਾਲੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਇਨ੍ਹਾਂ ਤਿੰਨੋਂ ਸਕੂਟਰਾਂ ਨੂੰ ਪੂਰੀ ਤਰ੍ਹਾਂ ਟੈਸਟਿੰਗ ਤੋਂ ਬਾਅਦ ਹੀ ਬਾਜ਼ਾਰ ’ਚ ਉਤਾਰਿਆ ਜਾਵੇਗਾ। 

ਇਸ ਦੇ ਨਾਲ ਹੀ ਐੱਲ.ਐੱਮ.ਐੱਲ. ਇਲੈਕਟ੍ਰਿਕ ਦੇ ਐੱਮ.ਡੀ. ਅਤੇ ਸੀ.ਈ.ਓ. ਡਾ. ਯੋਗੇਸ਼ ਭਾਟੀਆ ਨੇ ਦੱਸਿਆ ਕਿ 29 ਸਤੰਬਰ ਨੂੰ ਕੰਪਨੀ ਆਪਣੇ ਪਹਿਲੇ 3 ਇਲੈਕਟ੍ਰਿਕ ਵਾਹਨਾਂ ਦੇ ਕੰਸੈਪਟ ਨੂੰ ਅਨਵੀਲ ਕਰਨ ਜਾ ਰਹੀ ਹੈ ਅਤੇ ਇਨ੍ਹਾਂ ਸਕੂਟਰਾਂ ਨੂੰ ਅਨਵੀਲ ਕਰਨ ਦੇ ਨਾਲ ਹੀ ਅਸੀਂ ਸਾਰੀਆਂ ਜ਼ਰੂਰੀ ਜਾਣਕਾਰੀਆਂ ਸ਼ੇਅਰ ਕਰਾਂਗੇ। ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਅੱਗੇ ਉਨ੍ਹਾਂ ਕਿਹਾ ਕਿ ਸਾਡੇ ਅਪਕਮਿੰਗ ਪ੍ਰੋਡਕਟਸ ਆਧੁਨਿਕ ਤਕਨੀਕ ਅਤੇ ਸੁਵਿਧਾਵਾਂ ਨਾਲ ਲੈਸ ਹੋਣਗੇ। 

ਦੱਸ ਦੇਈਏ ਕਿ ਐੱਲ.ਐੱਮ.ਐੱਲ. ਨੇ ਇਸ ਸਾਲ ਦੀ ਸ਼ੁਰੂਆਤ ’ਚ ਦੋਪਹੀਆ ਮੈਨਿਊਫੈਕਚਰਰ ਸਿਏਰਾ ਇਲੈਕਟ੍ਰਿਕ ਆਟੋ ਨਾਲ ਹੱਥ ਮਿਲਾਇਆ ਸੀ। ਸਿਏਰਾ ਓਹੀ ਕੰਪਨੀ ਹੈ ਜੋ ਭਾਰਤ ’ਚ ਹਾਰਲੇ ਡੇਵਿਡਸਨ ਲਈ ਮਟੋਰਸਾਈਕਲ ਦਾ ਨਿਰਮਾਣ ਕਰਦੀ ਹੈ। ਇਸਦੇ ਨਾਲ ਹੀ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਐੱਲ.ਐੱਮ.ਐੱਲ. ਦੇ ਅਪਕਮਿੰਗ ਇਲੈਕਟ੍ਰਿਕ ਦੋਪਹੀਆਂ ਵਾਹਨਾਂ ਦਾ ਨਿਰਮਾਣ ਵੀ ਸਿਏਰਾ ਇਲੈਕਟ੍ਰਿਕ ਕਰ ਸਕਦੀ ਹੈ। 


author

Rakesh

Content Editor

Related News