LML ਲੈ ਕੇ ਆ ਰਹੀ ਹੈ ਆਪਣਾ ਨਵਾਂ ਇਲੈਕਟ੍ਰਿਕ ਸਕੂਟਰ, ਕੰਪਨੀ ਨੇ ਸ਼ੁਰੂ ਕੀਤੀ ਬੁਕਿੰਗ

Friday, Nov 04, 2022 - 05:25 PM (IST)

ਆਟੋ ਡੈਸਕ– ਐੱਲ.ਐੱਮ.ਐੱਲ. ਇਨ੍ਹੀ ਦਿਨੀਂ ਭਾਰਤੀ ਬਾਜ਼ਾਰ ’ਚ ਆਪਣੇ ਨਵੇਂ ਇਲੈਕਟ੍ਰਿਕ ਸਕੂਟਰ ਨੂੰ ਲਿਆਉਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਤਿੰਨ ਇਲੈਕਟ੍ਰਿਕ ਦੋਪਹੀਆ ਵਾਹਨਾਂ ਨੂੰ ਲਾਂਚ ਕਰਨ ਵਾਲੀ ਹੈ, ਜਿਸ ਵਿਚ Orion electric bike, LML MOONSHOOT ਅਤੇ LML STAR ਸ਼ਾਮਲ ਹਨ। ਇਨ੍ਹਾਂ ’ਚੋਂ LML ਨੇ STAR ਇਲੈਕਟ੍ਰਿਕ ਸਕੂਟਰ ਦੀ ਆਨਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ਸਕੂਟਰ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਬੁੱਕ ਕੀਤਾ ਜਾ ਸਕਦਾ ਹੈ ਅਤੇ ਇਸਨੂੰ ਜ਼ੀਰੋ ਕਾਸਟ ’ਚ ਬੁੱਕ ਕੀਤਾ ਜਾ ਸਕਦਾ ਹੈ।

ਡਿਜ਼ਾਈਨ ਅਤੇ ਫੀਚਰਜ਼
ਰਿਪੋਰਟਾਂ ਮੁਤਾਬਕ, LML STAR ’ਚ ਇਕ ਲੰਬੇ ਅਤੇ ਫਲੱਸ ਫਰੰਟ ਦੇ ਨਾਲ ਇਕ ਸ਼ਾਨਦਾਰ ਡਿਜ਼ਾਈਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਵਿੰਡਸਕਰੀਨ ਦੇ ਹੇਠਾਂ ਗੋਲ ਐੱਲ.ਈ.ਡੀ. ਹੈੱਡਲੈਂਪ, ਟਵਿਨ ਐੱਲ.ਈ.ਡੀ. ਡੀ.ਆਰ.ਐੱਲ., ਨਵਾਂ ਬਾਡੀ ਪੈਨਲ, ਹੈਂਡਲਬਾਰ ਦੇ ਉਪਰ ਡਿਸਪਲੇਅ, 10 ਇੰਚ ਦੇ ਅਲੌਏ ਵ੍ਹੀਲਜ਼, 360 ਡਿਗਰੀ ਕੈਮਰਾ, ਐੱਲ.ਈ.ਡੀ. ਟਰਨ ਇੰਡੀਕੇਟਰ ਅਤੇ ਐੱਲ.ਈ.ਡੀ. ਟੇਲਲਾਈਟ ਵੇਖਣ ਨੂੰ ਮਿਲ ਸਕਦੇ ਹਨ। 

ਕੰਪਨੀ ਦੇ ਸੀ.ਈ.ਓ. ਨੇ ਆਖੀ ਇਹ ਗੱਲ
ਐੱਲ.ਐੱਮ.ਐੱਲ. ਦੇ ਐੱਮ.ਡੀ. ਅਤੇ ਸੀ.ਈ.ਓ. ਡਾ. ਯੋਗੇਸ਼ ਭਾਟੀਆ ਨੇ ਇਸ ਬਾਰੇ ਕਿਹਾ ਕਿ ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਡੇ ਪ੍ਰਮੁੱਖ ਪ੍ਰੋਡਕਟ ਐੱਲ.ਐੱਮ.ਐੱਲ. ਸਟਾਰ ਲਈ ਬੁਕਿੰਗ ਸ਼ੁਰੂ ਹੋ ਗਈ ਹੈ। ਲੋਕ ਸਾਡੀ ਵੈੱਬਸਾਈਟ ’ਤੇ ਜਾ ਸਕਦੇ ਹਨ ਅਤੇ ਇਕ ਪੈਸਾ ਵੀ ਖਰਚ ਕੀਤੇ ਬਿਨਾਂ ਸਕੂਟਰ ਨੂੰ ਬੁੱਕ ਕਰ ਸਕਦੇ ਹਨ। ਸਾਨੂੰ ਯਕੀਨ ਹੈ ਕਿ ਐੱਲ.ਐੱਮ.ਐੱਲ. ਸਟਾਰ ਸਾਡੇ ਗਾਹਕਾਂ ਦੇ ਇਲੈਕਟ੍ਰਿਕ ਵਾਹਨਾਂ ਪ੍ਰਤੀ ਪਹਿਲਾਂ ਨਾਲੋਂ ਵੱਧ ਰਹੇ ਸਨੇਹ ਅਤੇ ਉਮੀਦਾਂ ਨੂੰ ਸਹੀ ਠਹਿਰਾਏਗਾ।


Rakesh

Content Editor

Related News