ਆਕਾਸ਼ਗੰਗਾ ਦੇ ਸਭ ਤੋਂ ਪੁਰਾਣੇ ਤਾਰਿਆਂ ਦੀਆਂ ਆਵਾਜ਼ਾਂ ਰਿਕਾਰਡ
Wednesday, Jun 08, 2016 - 10:28 AM (IST)

ਜਲੰਧਰ —ਵਿਗਿਆਨੀਆਂ ਨੇ ਆਕਾਸ਼ਗੰਗਾ ਦੇ ਸਭ ਤੋਂ ਪੁਰਾਣੇ ਤਾਰਿਆਂ ਦੀ ਆਵਾਜ਼ਾਂ ਰਿਕਾਰਡ ਕੀਤੀਆਂ ਹਨ, ਜੋ ਇਨ੍ਹਾਂ ਤਾਰਿਆਂ ਦੇ ਭਾਰ ਅਤੇ ਉਮਰ ਦੇ ਨਿਰਧਾਰਨ ਵਿਚ ਮਦਦ ਕਰੇਗੀ। ਇਸ ਤੋਂ ਇਲਾਵਾ ਇਹ ਸਾਡੇ ਇਸ ਤਾਰਾਮੰਡਲ ਦੇ ਬੇਹੱਦ ਸ਼ੁਰੂਆਤੀ ਇਤਿਹਾਸ ਨੂੰ ਵੀ ਸਾਹਮਣੇ ਲਿਆ ਸਕਦੀਆਂ ਹਨ।
ਬ੍ਰਿਟਨੇ ਵਿਚ ਬਰਮਿੰਘਮ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਆਕਾਸ਼ਗੰਗਾ ਦੇ ਸਭ ਤੋਂ ਪੁਰਾਣੇ ਤਾਰਾ ਸਮੂਹਾਂ ਵਿਚੋਂ ਇਕ ''ਐੱਮ 4'' ਵਿਚ ਮੌਜ਼ੂਦ ਤਾਰਿਆਂ ਦੇ ਕੰਪਨਾਂ ਦੀ ਪਛਾਣ ਦੀ ਗੱਲ ਕਹੀ ਹੈ। ਇਨ੍ਹਾਂ ਵਿਚੋਂ ਕੁਝ ਤਾਰੇ ਤਾਂ 13 ਅਰਬ ਸਾਲ ਤੋਂ ਵੀ ਪੁਰਾਣੇ ਹਨ। ਨਾਸਾ ਦੇ ਕੇਪਲਰ ਮੁਹਿੰਮ ਤੋਂ ਮਿਲੇ ਡਾਟਾ ਦੀ ਵਰਤੋਂ ਕਰਦੇ ਹੋਏ ਖੋਜ ਟੀਮ ਨੇ ਐਸਟੇਰੀਸਿਸਮੋਲਾਜੀ ਨਾਂ ਦੀ ਤਕਨੀਕ ਦੀ ਮਦਦ ਨਾਲ ਤਾਰਿਆਂ ਦੇ ਅਨੁਨਾਦੀ ਕੰਪਨਾਂ ਦਾ ਅਧਿਐਨ ਕੀਤਾ। ਇਨ੍ਹਾਂ ਕੰਪਨਾਂ ਨਾਲ ਚਮਕੀਲੇਪਣ ਵਿਚ ਬਹੁਤ ਛੋਟੇ ਬਦਲਾਅ ਹੁੰਦੇ ਹਨ ਅਤੇ ਇਹ ਕੰਪਨ ਤਾਰਿਆਂ ਦੇ ਅੰਦਰ ਦੀਆਂ ਆਵਾਜ਼ਾਂ ਤੋਂ ਪੈਦਾ ਹੁੰਦੇ ਹਨ। ਤਾਰਿਆਂ ਨਾਲ ਜੁੜੇ ਇਸ ''ਸੰਗੀਤ'' ਦੀ ਧੁਨ ਮਾਪ ਕੇ ਵੱਖ-ਵੱਖ ਤਾਰਿਆਂ ਦੇ ਦ੍ਰਵਮਾਨ ਅਤੇ ਉਮਰ ਦਾ ਪਤਾ ਲਗਾਇਆ ਜਾ ਸਕਦਾ ਹੈ।