Realme C11 ਲਾਂਚ ਤੋਂ ਪਹਿਲਾਂ ਇਸ ਵੈੱਬਸਾਈਟ ''ਤੇ ਹੋਇਆ ਲਿਸਟ, 14 ਜੁਲਾਈ ਨੂੰ ਭਾਰਤ ''ਚ ਹੋਵੇਗਾ ਲਾਂਚ

07/12/2020 1:32:17 AM

ਗੈਜੇਟ ਡੈਸਕ—ਰੀਅਲਮੀ ਨੇ ਹਾਲ ਹੀ 'ਚ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਅਪਕਮਿੰਗ ਸਮਾਰਟਫੋਨ Realme C11 ਭਾਰਤੀ ਬਾਜ਼ਾਰ 'ਚ 14 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ। ਇਸ ਦੇ ਲਈ ਕੰਪਨੀ ਨੇ ਆਧਿਕਾਰਿਤ ਇਨਵਾਈਟ ਵੀ ਭੇਜਣੇ ਸ਼ੁਰੂ ਕਰ ਦਿੱਤੇ ਹਨ। ਦੱਸ ਦੇਈਏ ਕਿ Realme C11 ਦਾ ਲਾਂਚ ਈਵੈਂਟ ਆਨਲਾਈਨ ਸਟਰੀਮਿੰਗ ਰਾਹੀਂ ਆਯੋਜਿਤ ਕੀਤਾ ਜਾਵੇਗਾ ਅਤੇ ਦੁਪਹਿਰ 1 ਵਜੇ ਸ਼ੁਰੂ ਹੋਵੇਗਾ। ਉੱਥੇ ਹੁਣ ਇਹ ਸਮਾਰਟਫੋਨ ਈ-ਕਾਮਰਸ ਸਾਈਟ ਫਲਿੱਪਕਾਰ.ਟ 'ਤੇ ਲਿਸਟ ਹੋ ਗਿਆ ਹੈ ਅਤੇ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਭਾਰਤੀ ਬਾਜ਼ਾਰ 'ਚ ਇਹ ਐਕਸਕਲੂਸੀਵ ਫਲਿੱਪਕਾਰਟ 'ਤੇ ਹੀ ਸੇਲ ਲਈ ਉਪਲੱਬਧ ਕਰਵਾਇਆ ਜਾਵੇਗਾ।

ਫਲਿੱਪਕਾਰਟ 'ਤੇ ਅਪਕਮਿੰਗ ਸਮਾਰਟਫੋਨ Realme C11 ਲਈ ਇਕ ਡੈਡੀਕੇਟੇਡ ਪੇਜ਼ ਲਾਈਵ ਕੀਤਾ ਗਿਆ ਹੈ ਅਤੇ ਇਥੇ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਸਮਾਰਟਫੋਨ 'ਚ 5,000 ਐੱਮ.ਏ.ਐੱਚ. ਦੀ ਪਾਵਰਫੁੱਲ ਬੈਟਰੀ ਦਿੱਤੀ ਜਾਵੇਗੀ ਜੋ ਕਿ 40 ਦਿਨਾਂ ਦਾ ਸਟੈਂਡਬਾਏ ਟਾਈਮ ਦੇਣ 'ਚ ਸਮਰਥ ਹੈ। ਇਸ ਤੋਂ ਇਲਾਵਾ ਫੋਨ ਦੀ ਬੈਟਰੀ 12.1 ਘੰਟੇ ਦਾ ਗੇਮਿੰਗ, 21.6 ਘੰਟੇ ਦਾ ਮੂਵੀ ਅਤੇ 31.9 ਘੰਟੇ ਦਾ ਕਾਲਿੰਗ ਟਾਈਮ ਦੇ ਸਕਦੀ ਹੈ। ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਸਮਾਰਟਫੋਨ 'ਚ 6.5 ਇੰਚ ਦੀ ਮਿਨੀ ਡਰਾਪ ਫੁੱਲ ਸਕਰੀਨ ਡਿਸਪਲੇਅ ਦਿੱਤੀ ਜਾਵੇਗੀ। ਇਹ ਸਮਾਰਟਫੋਨ ਭਾਰਤ 'ਚ ਮਿੰਟ ਗ੍ਰੀਨ ਕਲਰ ਵੇਰੀਐਂਟ 'ਚ ਲਾਂਚ ਹੋਵੇਗਾ।

ਦੱਸ ਦੇਈਏ ਕਿ ਭਾਰਤ ਤੋਂ ਪਹਿਲਾਂ ਰੀਅਲਮੀ ਸੀ11 ਨੂੰ ਪਿਛਲੇ ਦਿਨੀਂ ਮਲੇਸ਼ੀਆ 'ਚ ਲਾਂਚ ਕੀਤਾ ਜਾ ਚੁੱਕਿਆ ਹੈ ਜਿਥੇ ਇਸ ਦੀ ਕੀਮਤ RM429 ਭਾਵ ਕਰੀਬ 7,500 ਰੁਪਏ ਹੈ। ਉੱਥੇ, ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤੀ ਬਾਜ਼ਾਰ 'ਚ ਇਸ ਸਮਾਰਟਫੋਨ ਦੀ ਕੀਮਤ 8,000 ਰੁਪਏ ਦੇ ਕਰੀਬ ਹੋ ਸਕਦੀ ਹੈ। ਗੱਲ ਕਰੀਏ ਸਪੈਸੀਫਿਕੇਸ਼ਨ ਦੀ ਤਾਂ ਇਸ ਨੂੰ MediaTek Helio G35 ਚਿਪਸੈੱਟ 'ਤੇ ਪੇਸ਼ ਕੀਤਾ ਗਿਆ ਹੈ ਅਤੇ ਇਹ ਐਂਡ੍ਰਾਇਡ 10 ਓ.ਐੱਸ. 'ਤੇ ਕੰਮ ਕਰਦਾ ਹੈ। ਇਸ 'ਚ 2ਜੀ.ਬੀ. ਰੈਮ ਅਤੇ 32ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਫੋਨ 'ਚ 6.5 ਇੰਚ ਦੀ ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ। ਫੋਨ 'ਚ 13ਮੈਗਾਪਿਕਸਲ+2ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ।


Karan Kumar

Content Editor

Related News