ਐਲ. ਜੀ ਨੇ ਲਾਂਚ ਕੀਤੇ ਆਪਣੀ ਐਕਸ ਸੀਰੀਜ ਦੇ ਸਮਾਰਟਫੋਨ
Friday, Jun 17, 2016 - 04:30 PM (IST)

ਜਲੰਧਰ— ਸਭ ਤੋਂ ਪਹਿਲਾਂ ਯੂਕ੍ਰੇਨ ''ਚ ਐੱਲ. ਜੀ ਨੇ ਆਪਣੇ ਐਕਸ ਪਾਵਰ, ਐਕਸ ਸਟਾਇਲ ਲਾਂਚ ਕਰਣ ਤੋਂ ਬਾਅਦ ਹੁਣ ਇਨ੍ਹਾਂ ਸਮਾਰਟਫੋਨ ਨੂੰ ਗਲੋਬਲ ਪੱਧਰ ''ਤੇ ਲਾਂਚ ਕਰ ਦਿੱਤਾ ਹੈ। ਹੁਣ ਕੰਪਨੀ ਨੇ ਐਕਸ ਸੀਰੀਜ਼ ਦਾ ਵਿਸਥਾਰ ਕਰਦੇ ਹੋਏ ਇਨਾਂ ਦੋ ਸਮਾਰਟਫੋਨ ਦੇ ਨਾਲ ਹੀ ਐੱਲ. ਜੀ ਨੇ ਦੋ ਹੋਰ ਐਕਸ ਮੈਕਸ ਅਤੇ ਐਕਸ ਮੈਕ ਫੋਨ ਵੀ ਪੇਸ਼ ਕਰ ਦਿੱਤੇ ਹਨ। ਹਾਲਾਂਕਿ ਇਨਾਂ ਸਮਾਰਟਫੋਨ ਦੀ ਉਪਲੱਬਧਤਾ ਅਤੇ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਐੱਲ ਜੀ ਦਾ ਕਹਿਣਾ ਹੈ ਕਿ ਇਨ੍ਹਾਂ ਸਮਾਰਟਫੋਨ ਨੂੰ ਅਗਲੇ ਮਹੀਨੇ ਤੋਂ ਦੁਨੀਆ ਭਰ ਦੇ ਵੱਖ-ਵੱਖ ਬਾਜ਼ਾਰਾਂ ''ਚ ਉਪਲੱਬਧ ਕਰਾਇਆ ਜਾਵੇਗਾ। ਵੱਖ-ਵੱਖ ਬਾਜ਼ਾਰਾਂ ''ਚ ਫੋਨ ਦੀ ਕੀਮਤ ਟੈਕਸ ਦੇ ਹਿਸਾਬ ਨਾਲ ਵੱਖ-ਵੱਖ ਹੋ ਸਕਦੀ ਹੈ।
ਐੱੇਲ. ਜੀ ਐਕਸ ਮੈਕ ਸਮਾਰਟਫੋਨ ਕਵਾਡ. ਐੱਚ. ਡੀ ਆਈ. ਪੀ. ਐੱਸ ਕਵਾਂਟਮ ਡਿਸਪਲੇ ਅਤੇ 1.8 ਗੀਗਾਹਰਟਜ ਪ੍ਰੋਸੈਸਰ ਦੇ ਨਾਲ ਆਉਣ ਦੀ ਉਮੀਦ ਹੈ। ਇਸ ਦੇ ਨਾਲ ਹੀ ਇਸ ਫੋਨ ''ਚ ਘੱਟ ਰੋਸ਼ਨੀ ''ਚ ਬਿਹਤਰ ਤਸਵੀਰ ਕੁਆਲਿਟੀ ਲਈ ਇਕ ਵੱਡਾ 1.55 ਚੈੱਕ ਐੱਮ ਸੈਂਸਰ ਕੈਮਰਾ ਵੀ ਹੋਵੇਗਾ। ਜਦ ਕਿ ਐੱਲ. ਜੀ ਐਕਸ ਮੈਕਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਨੂੰ ਲੈ ਕੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਹੁਣ ਨਜ਼ਰ ਕਰਦੇ ਹਾਂ ਐਕਸ ਪਾਵਰ ਦੇ ਸਪੈਸਿਫਿਕੇਸ਼ ਤੇ ਐਕਸ ਪਾਵਰ ''ਚ ਆਪਣੇ ਨਾਮ ਦੇ ਮੁਤਾਬਕ ਹੀ 4100 ਏਮਏਏਚ ਦੀ ਵੱਡੀ ਬੈਟਰੀ ਦਿੱਤੀ ਗਈ ਹੈ। ਐੱਲ. ਜੀ ਦਾ ਦਾਅਵਾ ਹੈ ਕਿ ਇਹ ਸਮਾਰਟਫੋਨ ਫਾਸਟ ਚਾਰਜਿੰਗ ਟੈਕਨਾਲੋਜੀ ਨਾਲ ਆਉਂਦਾ ਹੈ ਜਿਸ ਦੇ ਨਾਲ ਫੋਨ ਨਾਰਮਲ ਤੋਂ ਦੋਗਣੀ ਸਪੀਡ ਨਾਲ ਚਾਰਜ ਹੁੰਦਾ ਹੈ। ਫੋਨ 7.9 ਮਿਲੀਮੀਟਰ ਪਤਲਾ ਹੈ। ਇਸ ਸਮਾਰਟਫੋਨ ''ਚ 5.3 ਇੰਚ ਐੱਚ. ਡੀ ਡਿਸਪਲੇ, 1.1 ਗੀਗਾਹਰਟਜ ਕਵਾਡ-ਕੋਰ ਮੀਡਿਆਟੈੱਕ ਐੱਮ. ਟੀ 6735 ਪ੍ਰੋਸੈਸਰ, 2 ਜੀ. ਬੀ ਰੈਮ, 16 ਜੀ. ਬੀ ਸਟੋਰੇਜ (ਮਾਇਕ੍ਰੋਐੱਸ. ਡੀ ਕਾਰਡ ਸਪੋਰਟ ਨਾਲ) ਹੈ। ਐੱਲ. ਜੀ ਐਕਸ ਪਾਵਰ ''ਚ 13 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ।
ਐੱਲ. ਜੀ ਐਕਸ ਸਟਾਇਲ ਸ਼ਾਨਦਾਰ ਡਿਜ਼ਾਇਨ ਅਤੇ ਲੁੱਕ ਵਾਲਾ ਫੋਨ ਹੈ। ਯੂਕ੍ਰੇਨ ''ਚ ਲਾਂਚਿੰਗ ਦੌਰਾਨ ਹੈਂਡਸੈੱਟ ''ਚ 5 ਇੰਚ ਐੱਚ. ਡੀ ਡਿਸਪਲੇ, ਇਕ ਕਵਾਡ-ਕੋਰ ਸਨੈਪਡ੍ਰੈਗਨ 410 ਪ੍ਰੋਸੈਸਰ ਅਤੇ 1 .5 ਜੀਬੀ ਰੈਮ ਹੈ। ਇਸ ਫੋਨ ''ਚ 16 ਜੀ. ਬੀ ਸਟੋਰੇਜ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੇ ਜ਼ਰੀਏ ਵਧਾਇਆ ਜਾ ਸਕਦਾ ਹੈ। ਇਸ ਹੈਂਡਸੈੱਟ ''ਚ 2100 ਐੱਮ. ਏ. ਐੱਚ ਦੀ ਬੈਟਰੀ ਹੈ। ਫੋਨ ''ਚ 8 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ।