LG ਦਾ ਡਿਊਲ ਸਕਰੀਨ ਫਲੈਗਸ਼ਿਪ ਸਮਾਰਟ ਫੋਨ, ਦਮਦਾਰ ਬੈਟਰੀ ਨਾਲ ਲਾਂਚ

02/27/2020 11:22:59 AM

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਐੱਲ.ਜੀ. ਨੇ ਵੀ ਸੀਰੀਜ਼ ਦੇ ਵੀ60 ਥਿਨਕਿਊ 5ਜੀ ਨੂੰ ਗਲੋਬਲ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਗਾਹਕਾਂ ਨੂੰ ਇਸ ਨਵੇਂ ਸਮਾਰਟਫੋਨ ’ਚ ਡਿਊਲ ਸਕਰੀਨ, ਦਮਦਾਰ ਬੈਟਰੀ, ਲੇਟੈਸਟ ਪ੍ਰੋਸੈਸਰ ਅਤੇ ਸ਼ਾਨਦਾਰ ਕੈਮਰਾ ਮਿਲਿਆ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਇਸ ਸੀਰੀਜ਼ ਦੇ ਵੀ50 ਥਿਨਕਿਊ 5ਜੀ ਨੂੰ ਬਾਜ਼ਾਰ ’ਚ ਉਤਾਰਿਆ ਸੀ। ਹਾਲਾਂਕਿ, ਕੰਪਨੀ ਨੇ ਹੁਣ ਤਕ ਐੱਲ.ਜੀ. ਵੀ60 ਥਿਨਕਿਊ 5ਜੀ ਦੀ ਭਾਰਤ ’ਚ ਲਾਂਚਿੰਗ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। 

PunjabKesari

ਕੰਪਨੀ ਨੇ ਅਜੇ ਤਕ ਇਸ ਨਵੇਂ ਸਮਾਰਟਫੋਨ ਦੀ ਕੀਮਤ ਬਾਰੇ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਫੋਨ ਦੀ ਕੀਮਤ ਪ੍ਰੀਮੀਅਮ ਰੇਂਜ ’ਚ ਰੱਖੀ ਗਈ ਹੈ। ਉਥੇ ਹੀ ਇਸ ਫੋਨ ਦੇ ਕਲਾਸੀ ਬਲਿਊ ਅਤੇ ਵਾਈਟ ਕਲਰ ਵੇਰੀਐਂਟ ਦੀ ਸੇਲ ਅਗਲੇ ਮਹੀਨੇ ਤੋਂ ਯੂਰਪ, ਅਮਰੀਕਾ ਅਤੇ ਏਸ਼ੀਆ ’ਚ ਸ਼ੁਰੂ ਹੋਵੇਗੀ। 

PunjabKesari

ਫੀਚਰਜ਼
ਐੱਲ.ਜੀ. ਨੇ ਇਸ ਫੋਨ ’ਚ ਡਿਟੈਚੇਬਲ ਡਿਊਲ ਸਕਰੀਨ ਦਿੱਤੀ ਹੈ, ਜਿਸ ਵਿਚ ਇਕ 6.8 ਇੰਚ ਦੀ ਫੁੱਲ-ਐੱਚ.ਡੀ. ਡਿਸਪਲੇਅ (ਰੈਜ਼ੋਲਿਊਸ਼ਨ 1080x2460 ਪਿਕਸਲ) ਅਤੇ ਦੂਜੀ 2.1 ਇੰਚ ਦੀ ਮੋਨੋਕ੍ਰੋਮਿਕ ਕਵਰ ਡਿਸਪਲੇਅ ਹੈ। ਦੂਜੀ ਡਿਸਪਲੇਅ ’ਚ ਗਾਹਕਾਂ ਨੂੰ ਨੋਟੀਫਿਕੇਸ਼ਨ ਅਤੇ ਸਮੇਂ ਦੀ ਜਾਣਕਾਰੀ ਮਿਲੇਗੀ। ਨਾਲ ਹੀ ਇਸ ਫੋਨ ’ਚ ਬਿਹਤਰ ਪਰਫਾਰਮੈਂਸ ਲਈ ਕੁਆਲਕਾਮ ਸਨੈਪਡ੍ਰੈਗਨ 865 ਐੱਸ.ਓ.ਸੀ. ਦੇ ਨਾਲ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਦੀ ਸੁਪੋਰਟ ਦਿੱਤੀ ਗਈ ਹੈ। ਉਥ ਹੀ ਇਹ ਫੋਨ ਐਂਡਰਾਇਡ 10 ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। 

PunjabKesari

ਕੰਪਨੀ ਨੇ ਇਸ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਹੈ, ਜਿਸ ਵਿਚ 64 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 13 ਮੈਗਾਪਿਕਸਲ ਦਾ ਸੁਪਰ ਵਾਈਡ ਐਂਗਲ ਸੈਂਸਰ ਅਤੇ ਟਾਈਮ ਆਫ ਲਾਈਟ ਸੈਂਸਰ ਮੌਜੂਦ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਇਸ ਫੋਨ ਦੇ ਫਰੰਟ ’ਚ 10 ਮੈਗਾਪਿਕਲ ਦਾ ਕੈਮਰਾ ਮਿਲਿਆ ਹੈ। 

PunjabKesari

ਕੰਪਨੀ ਨੇ ਕੁਨੈਕਟੀਵਿਟੀ ਦੇ ਲਿਹਾਜ ਨਾਲ ਇਸ ਫੋਨ ’ਚ 5ਜੀ, ਐੱਲ.ਟੀ.ਈ., ਵਾਈ-ਫਾਈ, ਬਲੂਟੁੱਥ 5.1, ਐੱਨ.ਐੱਫ.ਸੀ., ਯੂ.ਐੱਸ.ਬੀ. ਟਾਈਪ-ਸੀ ਅਤੇ 3.5mm ਆਡੀਓ ਜੈੱਕ ਵਰਗੇ ਫੀਚਰਜ਼ ਦਿੱਤੇ ਹਨ। ਇਸ ਦੇ ਨਾਲ ਹੀ ਇਸ ਫੋਨ ’ਚ 5,000mAh ਦੀ ਬੈਟਰੀ ਦਿੱਤੀ ਗਈ ਹੈ। 


Related News