4 ਦਮਦਾਰ ਕੈਮਰਿਆਂ ਨਾਲ ਲੈਸ ਹੋਵੇਗਾ LG V30 ਸਮਾਰਟਫੋਨ
Friday, May 26, 2017 - 02:34 PM (IST)

ਜਲੰਧਰ- LG ਨੇ ਇਸ ਸਾਲ ਆਪਣੇ ਐੱਲ. ਜੀ. ਜੀ6 ਨੂੰ ਸਨੈਪਡ੍ਰੈਗਨ 821 ਨਾਲ ਲਾਂਚ ਕਰ ਕੇ ਆਪਣੇ ਆਪ ਨੂੰ ਬਾਜ਼ਾਰ 'ਚ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ। ਤੁਹਾਨੂੰ ਦੱਸ ਦਈਏ ਕਿ ਸਨੈਪਡ੍ਰੈਗਨ 835 ਦੇ ਬਾਜ਼ਾਰ 'ਚ ਆਉਣ ਤੋਂ ਪਹਿਲਾਂ ਹੀ ਉਸ ਨੇ ਆਪਣੇ ਸਮਾਰਟਫੋਨ ਨੂੰ ਲੈ ਕੇ ਕਾਫੀ ਚਰਚਾ ਬਟੋਰੀ। ਐੱਲ. ਜੀ. ਵੀ30 ਉਸ ਦਾ ਇਸ ਸਾਲ ਦਾ ਇਕ ਅਨੋਖਾ ਫਲੈਗਸ਼ਿਪ ਡਿਵਾਈਸ ਹੋਣ ਵਾਲਾ ਹੈ। ਇਸ 'ਚ ਤੁਹਾਨੂੰ ਸਨੈਪਡ੍ਰੈਗਨ 835 ਪ੍ਰੋਸੈਸਰ ਮਿਲਣ ਵਾਲਾ ਹੈ, ਜਿਸ ਨੂੰ ਅਸੀਂ ਇਸ ਤੋਂ ਪਹਿਲਾਂ ਸੈਮਸੰਗ ਗਲੈਕਸੀ ਐੱਸ8, ਗਲੈਕਸੀ ਐੱਸ8+,ਸ਼ਿਓਮੀ ਮੀ6 ਅਤੇ ਸੋਨੀ ਐਕਸਪੀਰੀਆ ਐੱਕਸ. ਜ਼ੈੱਡ. 'ਚ ਦੇਖ ਚੁੱਕੇ ਹਨ। ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ 'ਚ ਡਿਊਲ ਫਰੰਟ ਕੈਮਰਾ ਸੈੱਟਅਪ ਹੋਣ ਵਾਲਾ ਹੈ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਐੱਲ. ਜੀ. ਦੇ ਕਿਸੇ ਹਾਈ ਐਂਡ ਸਮਾਰਟਫੋਨ 'ਚ OLED ਡਿਸਪਲੇ ਹੋਣ ਵਾਲੀ ਹੈ। ਇਹ ਡਿਸਪਲੇ ਜਾਂ ਤਾਂ ਐੱਲ. ਜੀ. ਵੀ30 ਜਾਂ ਫਿਰ ਜੀ7 'ਚ ਹੋ ਸਕਦੀ ਹੈ।
ਫੋਨ 'ਚ ਤੁਹਾਨੂੰ ਇਕ 5.8 ਇੰਚ ਦੀ QHD ਡਿਸਪਲੇ, ਜੋ ਇਕ ਸਮੋਲਰ ਟਿਕਟ ਸਕਰੀਨ ਨਾਲ ਆਵੇਗੀ ਅਤੇ ਇਸ ਦੇ ਇਕ ਡਿਊਲ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਣ ਵਾਲਾ ਹੈ। ਇਸ ਤੋਂ ਇਲਾਵਾ ਇਸ 'ਚ 6 ਜੀ. ਬੀ. ਰੈਮ ਨਾਲ 128 ਜੀ. ਬੀ. ਦੀ ਇੰਟਰਨਲ ਸਟੋਰੇਜ ਹੋਣ ਵਾਲੀ ਹੈ। ਇਸ ਨੂੰ ਤੁਸੀਂ ਮਾਈਕ੍ਰੋ ਐੱਸ. ਡੀ ਕਾਰਡ ਦੀ ਸਹਾਇਤਾ ਤੋਂ ਵਧਾ ਵੀ ਸਕਦੇ ਹੋ। ਫੋਨ 'ਚ 13 ਮੈਗਾਪਿਕਸਲ ਦਾ ਸੈਂਸਰ ਅਤੇ 5,500 ਐੱਮ. ਏ. ਐੱਚ. ਦੀ ਸਮਰੱਥਾ ਦੀ ਬੈਟਰੀ ਹੋਣ ਵਾਲੀ ਹੈ। ਇਸ ਨਾਲ ਹੀ ਇਹ ਫੋਨ ਇਕ ਵਾਟਰ ਰੇਸਿਸਟੇਂਟ ਹੈ ਅਤੇ ਇਹ ਐਂਡਰਾਇਡ O ਨਾਲ ਪੇਸ਼ ਕੀਤਾ ਜਾ ਸਕਦਾ ਹੈ।