LG ਭਾਰਤ ''ਚ ਜਲਦ ਲਾਂਚ ਕਰੇਗੀ ਦੋ ਨਵੇਂ ਸਮਾਰਟਫੋਨ

7/26/2020 7:00:41 PM

ਗੈਜੇਟ ਡੈਸਕ—ਸਾਊਥ ਕੋਰੀਆ ਦੀ ਕੰਪਨੀ ਐੱਲ.ਜੀ. ਬਹੁਤ ਜਲਦ ਭਾਰਤ 'ਚ ਆਪਣੇ ਦੋ ਬਜਟ ਸਮਾਰਟਫੋਨਸ ਲਾਂਚ ਕਰਨ ਵਾਲੀ ਹੈ। ਰਿਪੋਰਟ ਮੁਤਾਬਕ ਇਨ੍ਹਾਂ ਨੂੰ LG K42 ਅਤੇ LG K22 ਨਾਂ ਨਾਲ ਲਿਆਇਆ ਜਾਵੇਗਾ। ਇਨ੍ਹਾਂ ਦੋਵਾਂ ਹੀ ਫੋਨਸ ਨੂੰ ਗੂਗਲ ਪਲੇਅ ਕੰਸੋਲ ਦੀ ਲਿਸਟਿੰਗ 'ਚ ਦੇਖਿਆ ਗਿਆ ਹੈ। ਕੰਪਨੀ ਆਪਣੇ ਇਨ੍ਹਾਂ ਫੋਨ 'ਚ ਡਿਊਲ ਕੈਮਰਾ ਸੈਟਅਪ ਆਫਰ ਕਰੇਗੀ। ਹੁਣ ਤੱਕ ਸਾਹਮਣੇ ਆਏ ਡੀਟੇਲਸ ਦੀ ਮੰਨੀਏ ਤਾਂ ਐੱਲ.ਜੀ. ਕੇ22 'ਚ ਵਾਟਰਡਰਾਪ ਨੌਚ ਵਾਲੀ ਡਿਸਪਲੇਅ ਮਿਲੇਗੀ ਉੱਥੇ LG K42 'ਚ ਪਾਪ-ਅਪ ਸੈਲਫੀ ਕੈਮਰਾ ਮਿਲ ਸਕਦਾ ਹੈ। ਦੋਵਾਂ ਹੀ ਫੋਨਸ ਦੀ ਕੀਮਤ 15 ਹਜ਼ਾਰ ਰੁਪਏ ਤੋਂ ਘੱਟ ਹੋਵੇਗੀ।

PunjabKesari

LG K42 'ਚ HD+ ਡਿਸਪਲੇਅ ਅਤੇ ਮੀਡੀਆਟੇਕ ਦਾ ਹੀਲੀਓ ਪੀ22 ਪ੍ਰੋਸੈਸਰ ਮਿਲ ਸਕਦਾ ਹੈ। ਇਸ ਫੋਨ 'ਚ 3ਜੀ.ਬੀ. ਰੈਮ ਯੂਜ਼ਰਸ ਨੂੰ ਮਿਲੇਗੀ। ਇਹ ਫੋਨ ਐਂਡ੍ਰਾਇਡ 10 ਆਪਰੇਟਿੰਗ ਸਿਸਟਮ 'ਤੇ ਕੰਮ ਕਰੇਗਾ ਅਤੇ ਇਸ 'ਚ PowerVR GE8320 GPU ਵੀ ਦਿੱਤਾ ਜਾ ਸਕਦਾ ਹੈ। ਉੱਥੇ LG K22 ਨੂੰ ਕੰਪਨੀ ਐਂਟਰੀ-ਲੇਵਲ ਸੈਗਮੈਟ 'ਚ ਉਤਾਰ ਸਕਦੀ ਹੈ। ਇਹ ਕੁਆਲਕਾਮ ਦੇ QM215 ਪ੍ਰੋਸੈਸਰ ਨਾਲ ਆਵੇਗਾ ਅਤੇ ਇਸ 'ਚ 2ਜੀ.ਬੀ. ਰੈਮ ਅਤੇ ਐਂਡ੍ਰਾਇਡ ਗੋ ਆਪਰੇਟਿੰਗ ਸਿਸਟਮ ਮਿਲ ਸਕਦਾ ਹੈ।


Karan Kumar

Content Editor Karan Kumar