ਅਗਲੇ ਸਾਲ LG ਲਾਂਚ ਕਰੇਗਾ 4K HDR Monitors
Saturday, Dec 17, 2016 - 09:12 AM (IST)

ਜਲੰਧਰ- ਡਿਸਪਲੇ ਜਾਂਇਟ ਐੱਲ.ਜੀ.ਇਲੈਕਟ੍ਰਾਨਿਕਸ ਅਗਲੇ ਸਾਲ ਦੀ ਸ਼ੁਰੂਆਤ ''ਚ ਐੱਚ. ਡੀ. ਆਰ. ਕੰਪਮੈਟੇਬਲ 32 ਇੰਚ ਯੂ. ਐੱਚ. ਡੀ. 4K ਮਾਨਿਟਰ ਨੂੰ ਲਾਂਚ ਕਰਨ ਵਾਲਾ ਹੈ। ਲਾਸ ਵੇਗਾਸ ''ਚ ਹੋਣ ਵਾਲੇ 2017 ਕੰਜ਼ਿਊਮਰ ਇਲੈਕਟ੍ਰਾਨਿਕਸ ਸ਼ੋਅ ''ਚ ਇਸ ਮਾਨਿਟਰ ਨੂੰ ਪੇਸ਼ ਕੀਤਾ ਜਾਵੇਗਾ। ਇਸ ਮਾਨਿਟਰ ਦਾ ਰੈਜ਼ੋਲਿਊਸ਼ਨ 3840x2160 ਪਿਕਸਲ ਹੋਵੇਗਾ ਅਤੇ ਇਹ ਐੱਚ. ਡੀ. ਆ. 10 ਸਟੈਂਡਰਡ ਨੂੰ1 ਸਪੋਰਟ ਕਰੇਗਾ। ਕੰਪਨੀ ਦਾ ਦਾਅਵਾ ਹੈ ਕਿ ਐੱਚ. ਡੀ. ਐਰ. 10 ਐੱਨਹਾਂਸਡ ਬ੍ਰਾਈਟਨੈੱਸ ਲੇਵਲਸ ਨਾਲ ਵਾਈਟ ਕਲਰ ਗਾਮੋਟ ਇਮੇਂਜ਼ ਦੀ ਪੇਸ਼ਕਾਰੀ ਕਰੇਗੀ।
ਇਸ ਮਾਨਿਟਰ ''ਚ ਆਈ. ਪੀ. ਐੱਸ. ਪੇਨਲ ਲੱਗਾ ਹੋਵੇਗਾ ਅਤੇ ਟੂ ਕਲਰ ਪ੍ਰੋ ਦੀ ਪੇਸ਼ਕਸ਼ ਕਰੇਗਾ। ਇਹ ਮਾਨਿਟਰ ਸਿੰਗਲ ਕੇਵਲ ਦੀ ਮਦਦ ਨਾਲ 4K ਡਿਸਪਲੇ ਨੂੰ ਸਟ੍ਰੀਮ ਕਰੇਗਾ ਅਤੇ ਡਾਟਾ ਵੀ ਟ੍ਰਾਂਸਫਰ ਕਰੇਗਾ। ਇਸ ''ਚ ਬਿਲਟ-ਇਨ ਸਪੀਕਰ ਹੋਣਗੇ, ਜੋ ਐੱਲ. ਜੀ. ਦੀ ਰਿਚ ਬਾਸ ਟੈਕਨਾਲੋਜੀ ਨਾਲ ਆਉਣਗੇ। ਐੱਲ. ਜੀ. ਦੇ ਮੁਤਾਬਕ ਇਹ ਮਾਨਿਟਰ ਪੀ. ਸੀ. ਅਤੇ ਮੋਬਾਇਲ ਡਿਵਾਈਸਸ ਨੂੰ ਆਪ੍ਰੇਟ ਕਰ ਸਕਣਗੇ।