LG ਲਿਆ ਰਹੀ ਹੈ ਤਿੰਨ ਸਕਰੀਨਾਂ ਵਾਲਾ ਸਮਾਰਟਫੋਨ, ਦੇਖੋ ਵੀਡੀਓ

08/07/2019 11:12:08 AM

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਐੱਲ.ਜੀ. ਨੇ ਆਪਣਾ ਅਪਕਮਿੰਗ ਡਿਵਾਈਸ ਟੀਜ਼ ਕੀਤਾ ਹੈ, ਜਿਸ ਵਿਚ ਤਿੰਨ ਸਕਰੀਨਾਂ ਹੋ ਸਕਦੀਆਂ ਹਨ। ਆਈ.ਏ.ਐੱਫ. 2019 ਦੀ ਪ੍ਰੈੱਸ ਕਾਨਫਰੰਸ ਲਈ ਇਕ ਸ਼ਾਰਟ ਟੀਜ਼ਰ ’ਚ ਐੱਲ.ਜੀ. ਨੇ ਇਸ ਡਿਵਾਈਸ ਵਲ ਇਸ਼ਾਰਾ ਕੀਤਾ ਹੈ। 20 ਸੈਕਿੰਡ ਦੇ ਟੀਜ਼ਰ ’ਚ ਇਕ ਐਨੀਮੇਟਿਡ ਸਿੰਗਲ ਸਕਰੀਨ ’ਤੇ ਵੀਡੀਓ ਗੇਮ ਕੰਟਰੋਲਰ ਅਤੇ ਕੈਮਰਾ ਆਈਕਨ ਬਣਿਆ ਦਿਸਦਾ ਹੈ। ਇਸ ਤੋਂ ਬਾਅਦ ਕਿਤਾਬ ਦੀ ਤਰ੍ਹਾਂ ਦੂਜੀ ਸਕਰੀਨ ਓਪਨ ਹੁੰਦੀ ਹੈ ਅਤੇ ਉਸ ’ਤੇ ਕੰਪਨੀ ਦੀ ਆਈ.ਏ.ਐੱਫ. ਪ੍ਰੈੱਸ ਕਾਨਫਰੰਸ ਦਾ ਰੂਟ ਮੈਪ ਦਿਖਾਈ ਦਿੰਦਾ ਹੈ। ਇਸ ਤੋਂ ਬਾਅਦ ਡਿਵਾਈਸ ਬੰਦ ਹੋ ਜਾਂਦਾ ਹੈ ਅਤੇ ਤੀਜੀ ਛੋਟੀ ਸਕਰੀਨ ਡਿਵਾਈਸ ਦੇ ਉਪਰ ਦਿਖਾਈ ਦਿੰਦੀ ਹੈ। 

ਐੱਲ.ਜੀ ਨੇ ਇਸ ਦੇ ਨਾਲ ਹੀ ਇਸ਼ਾਰਾ ਕੀਤਾ ਹੈ ਕਿ ਕੰਪਨੀ ਤਿੰਨ ਸਕਰੀਨਾਂ ਵਾਲਾ ਡਿਵਾਈਸ ਯੂਜ਼ਰਜ਼ ਲਈ ਲਿਆਉਣ ਜਾ ਰਹੀ ਹੈ। ਇਹ ਕੰਸੈਪਟ ਕਾਫੀ ਹੱਦ ਤਕ LG V50 ThinQ ਦੇ ਸੈਕਿੰਡ ਸਕਰੀਨ ਕੇਸ ਐਕਸੈਸਰੀ ਨਾਲ ਮਿਲਦਾ-ਜੁਲਦਾ ਹੈ, ਜਿਸ ਨੂੰ ਐੱਲ.ਜੀ. ਨੇ ਫੋਨ ਦੇ ਨਾਲ ਹੀ ਮੋਬਾਇਲ ਵਰਲਡ ਕਾਂਗਰਸ ’ਚ ਡਿਸਪਲੇਅ ਕੀਤਾ ਸੀ। ਹਾਲਾਂਕਿ, ਇਸ ਡਿਟੈਚੇਬਲ ਐਕਸੈਸਰੀ ’ਚ ਐਕਸਟੀਰੀਅਰ ’ਤੇ ਕੋਈ ਐਡੀਸ਼ਨਲ ਸਕਰੀਨ ਨਹੀਂ ਸੀ ਅਤੇ ਇਹ ਗੱਲ ਨਵੇਂ ਡਿਵਾਈਸ ਨੂੰ ਖਾਸ ਬਣਾਉਂਦੀ ਹੈ। ਐੱਲ.ਜੀ. ਦਾ ਇਹ ਐਕਸੈਸਰੀ ਯੂ.ਐੱਸ. ’ਚ ਰਿਲੀਜ਼ ਵੀ ਨਹੀਂ ਕੀਤੀ ਗਈ।

ਐਕਸੈਸਰੀ ਹੋ ਸਕਦੀ ਹੈ ਨਵਾਂ ਡਿਵਾਈਸ
ਟੀਜ਼ਰ ਵੀਡੀਓ ਤੋਂ ਇਲਾਵਾ ਐੱਲ.ਜੀ. ਦੇ ਇਸ ਡਿਵਾਈਸ ਨਾਲ ਜੁੜੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਐੱਲ.ਜੀ. ਦੇ ਅਨਾਊਂਸਮੈਂਟਸ ਬਾਰੇ ਅਜੇ ਕੋਈ ਕਿਆਸ ਨਹੀਂ ਲਗਾਏ ਜਾ ਸਕਦੇ ਅਤੇ ਕੁਝ ਸਪੱਸ਼ਟ ਨਹੀਂ ਹੈ। ਐਂਡਰਾਇਡ ਪੁਲਸ ਅਤੇ ZDNet ਦੋਵਾਂ ਵਲੋਂ ਕਿਹਾ ਗਿਆ ਹੈ ਕਿ ਇਹ ਡਿਵਾਈਸ V60 ThinQ ਦੇ ਨਾਲ ਮਿਲਣ ਵਾਲੀ ਕੋਈ ਐਕਸਸੈਸਰੀ ਵੀ ਹੋ ਸਕਦੀ ਹੈ। ਹਾਲਾਂਕਿ, ਇਸ ਨੂੰ ਲੈ ਕੇ ਵੀ ਚਰਚਾ ਹੈ ਕਿ ਐੱਲ.ਜੀ. ਆਪਣੇ ਪਹਿਲਾਂ ਤੋਂ ਬਾਜ਼ਾਰ ’ਚ ਮੌਜੂਦ V50 ThinQ ਡਿਵਾਈਸ ਲਈ ਵੀ ਅਜਿਹੀ ਨਵੀਂ ਐਕਸੈਸਰੀ ਲਿਆ ਸਕਦੀ ਹੈ। 

ਫੋਲਡੇਬਲ ਨਹੀਂ ਹੋਵੇਗੀ ਇਸ ਦੀ ਸਕਰੀਨ
ਸਭ ਤੋਂ ਘੱਟ ਉਮੀਦ ਡਿਵਾਈਸ ਦੇ ਕੋਈ ਫੋਲਡੇਬਲ ਸਮਾਰਟਫੋਨ ਹੋਣ ਦੀ ਹੈ ਕਿਉਂਕਿ ਐੱਲ.ਜੀ. ਨੇ ਇਸ ਸਾਲ ਆਪਣੇ ਰੋਲ ਕੀਤੇ ਜਾ ਸਕਣ ਵਾਲੇ OLED ਟੀਵੀ ਲਾਂਚ ਤੋਂ ਇਲਾਵਾ ਇਸ ਪ੍ਰੋਡਕਟ ਕੈਟਾਗਿਰੀ ਤੋਂ ਦੂਰੀ ਬਣਾ ਰੱਖੀ ਹੈ। ਫੋਲਡਿੰਗ ਸਕਰੀਨ ਦੀ ਬਜਾਏ ਇਸ ਡਿਵਾਈਸ ’ਚ ਦੋ ਵੱਖ-ਵੱਖ ਸਕਰੀਨਾਂ ਹੋ ਸਕਦੀਆਂ ਹਨ, ਜੋ ਹਿੰਜ ਦੀ ਮਦਦ ਨਾਲ ਆਪਸ ’ਚ ਜੁੜੀਆਂ ਹੋਣਗੀਆਂ। ਅਜਿਹੇ ’ਚ ਡਿਵਾਈਸ ਦੀ ਸਕਰੀਨ Samsung Galaxy Fold ਜਾਂ Huawei Mate X ਦੀ ਤਰ੍ਹਾਂ ਵਿਚਕਾਰੋਂ ਮੁੜਨ ਵਾਲੀ ਨਹੀਂ ਹੋਵੇਗੀ। ਐੱਲ.ਜੀ. ਦੀ ਆਈ.ਏ.ਐੱਫ. 2019 ਕਾਨਫਰੰਸ ਬਰਲਿਨ ’ਚ 6 ਸਤੰਬਰ ਨੂੰ ਸਵੇਰੇ 10 ਵਜੇ ਹੋਣ ਜਾ ਰਹੀ ਹੈ। 

 


Related News