ਬਿਹਤਰੀਨ ਕੈਮਰਾ ਕੁਆਲਿਟੀ ਨਾਲ ਲਾਂਚ ਹੋਇਆ stylus 2
Monday, May 16, 2016 - 05:48 PM (IST)

ਜਲੰਧਰ— ਐੱਲ.ਜੀ ਨੇ ਆਪਣੇ ਐੱਲ. ਜੀ ਸਟਾਇਲਸ 2 ਸਮਾਰਟਫੋਨ ਨੂੰ ਭਾਰਤੀ ਮਾਰਕੀਟ ''ਚ ਪੇਸ਼ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਕੰਪਨੀ ਦੀ ਭਾਰਤੀ ਵੈੱਬਸਾਈਟ ''ਤੇ 20 , 500 ਰੁਪਏ ਕੀਮਤ ਨਾਲ ਲਿਸਟ ਕੀਤਾ। ਸਟਾਇਲਸ 2 ਸਮਾਰਟਫੋਨ ''ਚ ਇਕ ਪੇਨ ਨਾਲ ਆਉਂਦਾ ਹੈ ਜੋ ਨੈਨੋ ਕੋਟੇਡ ਟਿਪ ਵਾਲਾ ਹੈ। ਐੱਲ. ਜੀ ਸਟਾਇਲਸ 2 ਦੇ ਹੋਰ ਫੀਚਰ ''ਚ ਪੇਨ ਪਾਪ ਸ਼ਾਮਿਲ ਹੈ। ਮੋਬਾਇਲ ਤੋਂ ਜਦ ਵੀ ਸਟਾਇਲਸ ਹਟਾਇਆ ਜਾਂਦਾ ਹੈ, ਇਹ ਫੀਚਰ ਇਕ ਪਾਪ-ਅਪ ਮੈਨੀਯੂ ਦਿਖਾਊਂਦਾ ਹੈ। ਇਸ ਹੈਂਡਸੈੱਟ ''ਚ ਪਾਪ ਮੈਮੋ ਅਤੇ ਪਾਪ ਸਕੈਨਰ ਜਿਹੇ ਸ਼ਾਰਟਕਰਟ ਵੀ ਹਨ।
ਐੱਲ. ਜੀ ਸਟਾਇਲਸ 2 ''ਚ 5.7 ਇੰਚ ਦਾ ਇਨ-ਸੇਲ ਡਿਸਪਲੇ ਹੈ ਜਿਸ ਦਾ ਸਕ੍ਰੀਨ ਰੈਜ਼ੋਲਿਊਸ਼ਨ 720x1280 ਪਿਕਸਲ ਹੈ । ਹੈਂਡਸੈੱਟ ''ਚ 1.2 ਗੀਗਾਹਰਟਜ਼ ਕਵਾਡ- ਕੋਰ ਪ੍ਰੋਸੈਸਰ ਨਾਲ ਆਊਂਦਾ ਹੈ। ਇਸ ਸਮਾਰਟਫੋਨ ''ਚ ਮਲਟੀਟਾਸਕਿੰਗ 2 ਜੀ.ਬੀ ਰੈਮ ਇਸਤੇਮਾਲ ਕੀਤੀ ਗਈ ਹੈ। ਇਸ ਦੀ ਇਨ-ਬਿਲਟ ਸਟੋਰੇਦ 16 ਜੀ. ਬੀ ਹੈ ਅਤੇ ਇਹ ਮਾਇਕਕ੍ਰੋ ਐੱਸ. ਡੀ ਕਾਰਡ ਨੂੰ ਵੀ ਸਪੋਰਟ ਕਰੇਗਾ। ਸਮਾਰਟਫੋਨ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰੇ ਨਾਲ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਵੀ ਦਿੱਤਾ ਗਿਆ ਹੈ।
ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚੱਲਣ ਵਾਲੇ ਐੱਲ. ਜੀ ਸਟਾਇਲਸ 2 ''ਚ 3000 mAh ਦੀ ਬੈਟਰੀ ਹੈ। ਇਸ ''ਚ 4ਜੀਐੱਲ. ਟੀ. ਈ, 3ਜੀ ਅਤੇ 2ਜੀ ਕੁਨੈੱਕਟੀਵਿਟੀ ਫੀਚਰ ਦਿੱਤੇ ਗਏ ਹਨ। ਹੋਰ ਫੀਚਰਸ ''ਚ ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ 4.1 ਅਤੇ ਮਾਇਕ੍ਰੋ-ਯੂ. ਐੱਸ. ਬੀ ਸ਼ਾਮਿਲ ਹੈ। ਇਸ ਦਾ ਡਾਇਮੈਂਸ਼ਨ 155x79. 6x7.4 ਮਿਲੀਮੀਟਰ ਹੈ ਅਤੇ ਭਾਰ 145 ਗ੍ਰਾਮ। ਐੱਲ. ਜੀ ਸਟਾਇਲਸ 2 ਬ੍ਰਾਊਨ ਅਤੇ ਟਾਇਟੇਨੀਅਮ ਕਲਰ ਵੇਰਿਅੰਟ ''ਚ ਮਿਲੇਗਾ।