2018 'ਚ ਐੱਲ.ਜੀ. ਦੇ ਇਹ ਸਮਾਰਟਫੋਨਸ ਹੋਣਗੇ ਲਾਂਚ

Friday, Jun 15, 2018 - 01:35 AM (IST)

2018 'ਚ ਐੱਲ.ਜੀ. ਦੇ ਇਹ ਸਮਾਰਟਫੋਨਸ ਹੋਣਗੇ ਲਾਂਚ

ਜਲੰਧਰ—ਸਮਾਰਟਫੋਨ ਨਿਰਮਾਤਾ ਕੰਪਨੀ ਐੱਲ ਜੀ ਆਪਣੇ ਕਈ ਨਵੇਂ ਸਮਾਰਟਫੋਨਜ਼ ਨੂੰ ਲਾਂਚ ਕਰੇਗੀ, ਜਿਸ 'ਚ ਐੱਲ. ਜੀ V35 thinQ, ਐੱਲ. ਜੀ. X5 (2018) ਅਤੇ ਐੱਲ. ਜੀ. X2 (2018) ਸਮਾਰਟਫੋਨਜ਼ ਸ਼ਾਮਿਲ ਹਨ। ਇਕ ਰਿਪੋਰਟ ਮੁਤਾਬਕ ਹੁਣ ਐੱਲ. ਜੀ. V35  ThinQ ਬਾਰੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਕਿ 'ਜੇ ਸੀਰੀਜ਼' ਦੇ ਇਸ ਸਮਾਰਟਫੋਨ 'ਚ ' ਨੋਚ '(Notch) ਫੀਚਰ ਨਹੀਂ ਦਿੱਤਾ ਜਾਵੇਗਾ। ਇਕ ਰਿਪੋਰਟ ਮੁਤਾਬਕ ਐੱਲ. ਜੀ V35 ThinQ ਸਮਾਰਟਫੋਨ ਦੀ ਇਕ ਤਸਵੀਰ ਰਿਲੀਜ਼ ਕੀਤੀ ਗਈ ਹੈ, ਜਿਸ 'ਚ ਨੋਚ ਨਹੀਂ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਐੱਲ. ਜੀ V35 ThinQ ਸਮਾਰਟਫੋਨ 'ਚ G7 ThinQ ਸਮਾਰਟਫੋਨ ਵਰਗੇ ਫੀਚਰਸ ਦਿੱਤੇ ਜਾਣਗੇ। ਇਸ 'ਚ ਬਹੁਤ ਘੱਟ ਬਦਲਾਅ ਕੀਤੇ ਜਾਣਗੇ। ਐੱਲ. ਜੀ V35 ThinQ ਸਮਾਰਟਫੋਨ ਦੀ ਪਹਿਲੀ ਤਸਵੀਰ ਨੂੰ ਵਾਇਰਲੈੱਸ ਪਾਵਰ ਕਨਸੋਰਟੀਅਮ (Wireless Power Consortium's) ਦੀ ਵੈੱਬਸਾਈਟ 'ਤੇ ਦੇਖੀ ਗਈ ਹੈ। 



LG V35 ThinQ

PunjabKesari

ਐੱਲ. ਜੀ V35 ThinQ ਸਮਾਰਟਫੋਨ
ਇਸ ਸਮਾਰਟਫੋਨ 'ਚ 6 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਜਾਵੇਗੀ ਅਤੇ ਸਮਾਰਟਫੋਨ 'ਚ 3300 ਐੱਮ. ਏ. ਐੱਚ. ਬੈਟਰੀ ਦਿੱਤੀ ਜਾਵੇਗੀ। ਫੋਟੋਗ੍ਰਾਫੀ ਲਈ ਸਮਾਰਟਫੋਨ 'ਚ 8 ਮੈਗਾਪਿਕਸਲ ਦਾ ਏ. ਆਈ. ਪਾਵਰਡ ਕੈਮਰਾ ਦਿੱਤਾ ਜਾਵੇਗਾ।
ਐੱਲ. ਜੀ X5 (2018)  

PunjabKesari
ਇਸ ਸਮਾਰਟਫੋਨ ਦੀ ਕੀਮਤ ਲਗਭਗ 19,000 ਰੁਪਏ ਹੋਵੇਗੀ। ਇਸ ਡਿਵਾਈਸ 'ਚ 5.5 ਇੰਚ ਦੀ ਐੱਚ. ਡੀ. ਡਿਸਪਲੇਅ ਦਿੱਤੀ ਜਾ ਸਕਦੀ ਹੈ। ਇਸ ਸਮਾਰਟਫੋਨ 'ਚ ਮੀਡੀਆਟੈੱਕ MT6750 ਪ੍ਰੋਸੈਸਰ ਦਿੱਤਾ ਜਾਵੇਗਾ। ਇਸ ਸਮਾਰਟਫੋਨ 'ਚ 2 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਜਾਵੇਗੀ। ਇਸ ਸਮਾਰਟਫੋਨ 'ਚ 13 ਮੈਗਾਪਿਕਸਲ ਰਿਅਰ ਕੈਮਰਾ ਅਤੇ 3 ਮੈਗਾਪਿਕਸਲ ਸੈਲਫੀ ਕੈਮਰਾ ਦਿੱਤਾ ਜਾਵੇਗਾ। ਪਾਵਰ ਬੈਕਅਪ ਲਈ 4500 ਐੱਮ. ਏ. ਐੱਚ. ਬੈਟਰੀ ਦਿੱਤੀ ਜਾਵੇਗੀ।
ਐੱਲ. ਜੀ X2 (2018) ਸਮਾਰਟਫੋਨ

PunjabKesari
ਇਸ ਸਮਾਰਟਫੋਨ ਦੀ ਕੀਮਤ 12,600 ਰੁਪਏ ਹੋਵੇਗੀ। ਇਸ ਸਮਾਰਟਫੋਨ 'ਚ 5 ਇੰਚ ਦੀ ਐੱਚ. ਡੀ. ਡਿਸਪਲੇਅ ਦਿੱਤੀ ਜਾ ਸਕਦੀ ਹੈ। ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 425 ਪ੍ਰੋਸੈਸਰ ਅਤੇ 2 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਹੋਵੇਗੀ। ਇਸ ਤੋਂ ਇਲਾਵਾ ਸਮਾਰਟਫੋਨ 'ਚ 13 ਮੈਗਾਪਿਕਸਲ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਫਰੰਟ ਕੈਮਰਾ ਹੋਵੇਗਾ। ਸਮਾਰਟਫੋਨ 'ਚ 2410 ਐੱਮ. ਏ. ਐੱਚ. ਬੈਟਰੀ ਦਿੱਤੀ ਜਾਵੇਗੀ

ਹੁਣ ਤੱਕ ਹੋਏ ਇਹ ਸਮਾਰਟਫੋਨਸ ਹੋ ਚੁੱਕੇ ਹਨ ਲਾਂਚ
LG V35 ThinQ and LG V35+ ThinQ
LG V35 ThinQ ਅਤੇ LG V35+ ThinQ ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਗਿਆ ਹੈ। ਇਹ ਐੱਲ.ਜੀ. ਦੀ ਫੁੱਲਵਿਜ਼ਨ ਪ੍ਰੀਮੀਅਮ ਸਮਾਰਟਫੋਨ ਸੀਰੀਜ਼ ਦੇ ਨਵੇਂ ਸਮਾਰਟਫੋਨ ਹਨ। ਦੋਵਾਂ ਹੀ ਵੇਰੀਐਂਟਸ 'ਚ ਸਿਰਫ ਸਟੋਰੇਜ ਦਾ ਫਰਕ ਹੈ। ਇਹ 64ਜੀ.ਬੀ. ਅਤੇ 128ਜੀ.ਬੀ. ਸਟੋਰੇਜ ਨਾਲ ਆਉਂਦੇ ਹਨ। ਸਮਾਰਟਫੋਨ 'ਚ ਲੇਟੈਸਟ ਕੁਆਲਕਾਮ ਸਨੈਪਡ੍ਰੈਗਨ 845 ਪ੍ਰੋਸੈਸਰ ਦਾ ਇਸਤੇਮਾਲ ਹੋਇਆ ਹੈ। ਇਸ ਤੋਂ ਇਲਾਵਾ ਬਾਕੀ ਸਪੈਸੀਫਿਕੇਸ਼ਨ LG V35 ThinQ ਵਾਲੇ ਹੀ ਹਨ। 

PunjabKesari
ਫੀਚਰਸ
ਐੱਲ.ਜੀ. ਵੀ35 ਥਿੰਕ 'ਚ 6-ਇੰਚ ਦੀ ਕਵਾਡ-ਐੱਚ.ਡੀ.+(1440x2880 ਪਿਕਸਲ) ਓ.ਐੱਲ.ਈ.ਡੀ. ਫੁੱਲਵਿਜ਼ਨ ਡਿਸਪਲੇਅ ਹੈ ਜਿਸ 'ਤੇ ਕਾਰਨਿੰਗ ਗੋਰਿਲਾ ਗਲਾਸ 5 ਦੀ ਪ੍ਰੋਟੈਕਸ਼ਨ ਮੌਜੂਦ ਹੈ। ਸਮਾਰਟਫੋਨ 'ਚ ਕੁਆਲਕਾਮ ਸਨੈਪਡ੍ਰੈਗਨ 845 ਪ੍ਰੋਸੈਸਰ ਦਾ ਇਸਤੇਮਾਲ ਹੋਇਆ ਹੈ। ਜੁਗਲਬੰਦੀ ਲਈ ਦਿੱਤੀ ਗਈ ਹੈ 6ਜੀ.ਬੀ. ਰੈਮ। ਫੋਨ ਦੀ ਇਨਬਿਲਟ ਸਟੋਰੇਜ 64ਜੀ.ਬੀ. ਹੈ ਅਤੇ ਐੱਲ.ਜੀ. ਵੀ35 ਪਲੱਸ ਵੇਰੀਐਂਟ 128ਜੀ.ਬੀ. ਸਟੋਰੇਜ ਨਾਲ ਆਉਂਦਾ ਹੈ। ਦੋਵਾਂ ਹੀ ਫੋਨਾਂ 'ਚ 2ਟੀ.ਬੀ. ਤਕ ਦੇ ਮਾਈਕ੍ਰੋ-ਐੱਸ.ਡੀ. ਕਾਰਡ ਲਈ ਸਪੋਰਟ ਮੌਜੂਦ ਹੈ। 
ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਐੱਲ.ਜੀ. ਵੀ35 ਥਿੰਕ ਡਿਊਲ ਰਿਅਰ ਕੈਮਰਾ ਸਮਾਰਟਫੋਨ ਹੈ। ਪਿਛਲੇ ਹਿੱਸੇ 'ਤੇ ਇਕ ਐੱਫ/1.9 ਅਪਰਚਰ ਵਾਲਾ 16 ਮੈਗਾਪਿਕਸਲ ਦਾ ਵਾਈਡ ਐਂਗਲ ਲੈਂਜ਼ ਹੈ ਅਤੇ ਦੂਜਾ ਐੱਫ/1.6 ਅਪਰਚਰ ਵਾਲਾ 16 ਮੈਗਾਪਿਕਸਲ ਦਾ ਸਟੈਂਡਰਡ ਐਂਗਲ ਲੈਂਜ਼ ਹੈ।

PunjabKesari

ਫਰੰਟ ਪੈਨਲ 'ਤੇ ਐੱਫ/1.9 ਅਪਰਚਰ ਵਾਲਾ 8 ਮੈਗਾਪਿਕਸਲ ਦਾ ਵਾਈਡ ਐਂਗਲ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ 3300 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕੁਆਲਕਾਮ ਕੁਇੱਕ ਚਾਰਜ 3.0 ਟੈਕਨਾਲੋਜੀ ਦੇ ਨਾਵ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
LG Q7,Q7+,LG Q7 Alpha
ਸਮਾਰਟਫੋਨ ਨਿਰਮਾਤਾ ਕੰਪਨੀ ਐੱਲ. ਜੀ. (LG) ਨੇ ਹਾਲ ਹੀ 'ਚ ਆਪਣੇ ਤਿੰਨ ਨਵੇਂ ਸਮਾਰਟਫੋਨਜ਼ ਲਾਂਚ ਕਰ ਦਿੱਤੇ ਹਨ, ਜਿਨ੍ਹਾਂ 'ਚ ਐੱਲ. ਜੀ. ਕਿਊ 7 (LG Q7), ਐੱਲ. ਜੀ. ਕਿਊ 7 ਪਲੱਸ (LG Q7 Plus) ਅਤੇ ਐੱਲ. ਜੀ. ਕਿਊ 7 ਐਲਫਾ (LGQ7 Alpha) ਆਦਿ ਸਮਾਰਟਫੋਨਜ਼ ਸ਼ਾਮਿਲ ਹਨ। ਨਵੇਂ ਐੱਲ. ਜੀ. Q ਸੀਰੀਜ਼ ਦੇ ਹੈਂਡਸੈੱਟ ਨੂੰ ਤਿੰਨਾਂ ਵੇਰੀਐਂਟਸ 'ਚ ਥਿਨ ਬੇਜ਼ਲ ਬਿਲਡ ਅਤੇ ਆਰਟੀਫਿਸ਼ੀਅਲ ਇੰਟੈਲੀਜੇਂਸ (AI) ਬੈਕ ਕੈਮਰਾ ਫੀਚਰਸ ਨਾਲ ਪੇਸ਼ ਕੀਤੇ ਗਏ ਹਨ।   LG Q ਸੀਰੀਜ਼ 'ਚ ਪੇਸ਼ ਕੀਤੇ ਗਏ ਇਨ੍ਹਾਂ ਤਿੰਨਾਂ ਵੇਰੀਐਂਟ ਦੀ ਕੀਮਤ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ,ਪਰ ਐੱਲ. ਜੀ. ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਅਗਲੇ ਮਹੀਨੇ ਤੋਂ ਇਹ ਡਿਵਾਈਸ ਯੂਰਪ ਦੀ ਮਾਰਕੀਟ 'ਚ ਪੇਸ਼ ਕੀਤੇ ਜਾਣਗੇ, ਜਿਸ ਤੋਂ ਬਾਅਦ ਨਾਰਥ ਅਮਰੀਕਾ , ਸਾਊਥ ਅਮਰੀਕਾ ਅਤੇ ਏਸ਼ੀਆ 'ਚ ਇਨ੍ਹਾਂ ਨੂੰ ਸ਼ਿਪ ਕੀਤਾ ਜਾਵੇਗਾ।

PunjabKesari
ਐੱਲ. ਜੀ. 77 ਥਿੰਕ ਵਾਂਗ ਐੱਲ. ਜੀ. Q7 , Q7ਪਲੱਸ ਅਤੇ Q7 ਐਲਫਾ 'ਚ ਪ੍ਰੀਮਿਅਮ ਫੀਚਰਸ ਜਿਵੇ ਕਿ ਪੋਰਟ੍ਰੇਟ ਮੋਡ ਕਿਊ ਲੈੱਜ਼ (QLens) , ਹਾਈ ਫਾਈ ਕੁਆਲਿਟੀ ਆਡੀਓ ਅਤੇ ਡੀ. ਟੀ. ਐੱਸ: ਐਕਸ (DTS:X) 3ਡੀ ਸਰਾਊਂਡ ਸਾਊਂਡ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ ਸਮਾਰਟ ਰਿਅਰ ਕੀ (Key) ਫਿੰਗਰਪ੍ਰਿੰਟ ਸੈਂਸਰ ਹੈ, ਜੋ ਕਿ ਕੈਮਰਾ ਸ਼ਟਰ ਬਟਨ, ਸਕਰੀਨ ਸ਼ਾਟ ਕੈਪਚਰ ਅਤੇ ਨੋਟੀਫਿਕੇਸ਼ਨ ਕੰਟਰੋਲ ਕਰਨ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਐੱਲ. ਜੀ. Q7 ਪਲੱਸ 'ਚ ਹਾਈ-ਫਾਈ ਕਵਾਡ ਡੀ. ਏ. ਸੀ. (DAC) ਦਿੱਤਾ ਗਿਆ ਹੈ, ਜੋ ਕਿ ਹਾਈ ਕੁਆਲਿਟੀ ਈਅਰਫੋਨ ਦੇ ਨਾਲ ਮਿਲ ਕੇ ਬਿਹਤਰੀਨ ਸਾਊਂਡ ਬਿਨ੍ਹਾਂ ਕਿਸੇ ਪਰੇਸ਼ਾਨੀ ਦੇ ਦਿੰਦਾ ਹੈ। ਇਨ੍ਹਾਂ ਤਿੰਨ੍ਹਾਂ ਐੱਲ. ਜੀ. Q7 ਵੇਰੀਐਂਟ ਆਈ. ਪੀ. 68 ਸਰਟੀਫਾਈਡ ਵਾਟਰ ਅਤੇ ਡਸਟ ਰੇਸਿਸਟੈਂਟ ਹੈ। 
ਕਲਰ ਆਪਸ਼ਨਜ਼
ਐੱਲ. ਜੀ. Q7 ਅਤੇ ਐੱਲ. ਜੀ. Q7 ਪਲੱਸ ਆਰੋਰਾ ਬਲੈਕ, ਮੋਰੈਕਿਨ ਬਲੂ ਅਤੇ ਲੇਵੈਂਡਰ ਵਾਇਲਟ ਕਲਰ ਆਪਸ਼ਨ 'ਚ ਆਉਂਦੇ ਹਨ। ਇਸ ਦੇ ਨਾਲ ਐੱਲ. ਜੀ. Q7 ਐਲਫਾ ਨੂੰ ਮੋਰੈਕਿਨ ਬਲੂ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ।
ਫੀਚਰਸ
ਜੇਕਰ ਗੱਲ ਕਰੀਏ ਇਨ੍ਹਾਂ ਤਿੰਨਾਂ ਮਾਡਲਾਂ ਦੇ ਸਪੈਸੀਫਿਕੇਸ਼ਨ ਦੀ ਤਾਂ ਇਸ 'ਚ 5.5 ਇੰਚ ਫੁੱਲ ਐੱਚ. ਡੀ. ਪਲੱਸ ਫੁੱਲਵਿਜ਼ਨ ਡਿਸਪਲੇਅ ਨਾਲ 1080X2160 ਪਿਕਸਲ ਰੈਜ਼ੋਲਿਊਸ਼ਨ ਦਿੱਤਾ ਗਿਆ ਹੈ, ਜਿਸ ਦਾ ਅਸਪੈਕਟ ਰੇਸ਼ੋ 18:9 ਦਿੱਤਾ ਗਿਆ ਹੈ। ਇਸ ਦੇ ਨਾਲ ਐੱਲ. ਜੀ. Q7 ਅਤੇ Q7 ਐਲਫਾ ਸਮਾਰਟਫੋਨ 'ਚ 3 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਅਤੇ ਐੱਲ. ਜੀ. Q7 ਪਲੱਸ 'ਚ 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਸਾਰੇ ਵੇਰੀਐਂਟਸ 'ਚ ਮਾਈਕ੍ਰੋ- ਐੱਸ. ਡੀ. ਕਾਰਡ ਸਲਾਟ ਦਾ ਆਪਸ਼ਨ ਦਿੱਤਾ ਗਿਆ ਹੈ।

PunjabKesari
ਫੋਟੋਗ੍ਰਾਫੀ ਲਈ ਐੱਲ. ਜੀ. Q7 ਅਤੇ Q7 ਐਲਫਾ 'ਚ 13 ਮੈਗਾਪਿਕਸਲ ਰਿਅਰ ਕੈਮਰਾ ਸੈਂਸਰ ਪੀ. ਡੀ. ਏ. ਐੱਫ. (PDAF) ਲੈੱਜ਼ ਨਾਲ ਦਿੱਤਾ ਗਿਆ ਹੈ। ਇਸ ਦੇ ਨਾਲ Q7 'ਚ 16 ਮੈਗਾਪਿਕਸਲ ਸੈਂਸਰ ਬੈਕ 'ਚ ਮੌਜੂਦ ਹੈ। ਫਰੰਟ ਕੈਮਰੇ ਲਈ ਐੱਲ. ਜੀ. Q7 ਅਤੇ Q7 ਪਲੱਸ 'ਚ 8 ਮੈਗਾਪਿਕਸਲ ਅਤੇ ਸੁਪਰ ਵਾਈਡ ਐਂਗਲ ਲੈੱਜ਼ 5 ਮੈਗਾਪਿਕਸਲ ਦਿੱਤਾ ਗਿਆ ਹੈ। ਐੱਲ. ਜੀ. Q7 ਐਲਫਾ 'ਚ 5 ਮੈਗਾਪਿਕਸਲ ਕੈਮਰਾ ਸੈਂਸਰ ਫਰੰਟ 'ਤੇ ਦਿੱਤਾ ਗਿਆ ਹੈ।
ਕੁਨੈਕਟੀਵਿਟੀ ਬਾਰੇ ਗੱਲ ਕਰੀਏ ਤਾਂ ਐੱਲ. ਜੀ. Q7 ਦੇ ਸਾਰੇ ਵੇਰੀਐਂਟਸ 'ਚ 4ਜੀ, ਐੱਲ. ਟੀ. ਈ, ਵਾਈ-ਫਾਈ 802.11ਬੀ/ਜੀ/ਐੱਨ, ਬਲੂਟੁੱਥ v4.2, ਜੀ. ਪੀ. ਐੱਸ/ਏ-ਜੀ. ਪੀ. ਐੱਸ , ਐੱਨ. ਐੱਫ. ਸੀ. ਅਤੇ ਯੂ. ਐੱਸ. ਬੀ. ਟਾਇਪ-3 (ਵਰਜਨ 2.0) ਹੈ। ਇਸ ਤੋਂ ਇਲਾਵਾ ਸਮਾਰਟਫੋਨਜ਼ 'ਚ 3,000 ਐੱਮ. ਏ. ਐੱਚ. ਬੈਟਰੀ ਨਾਲ ਉਪਲੱਬਧ ਹਨ। ਇਸ 'ਚ ਕੁਆਲਕਾਮ ਫਾਸਟ ਚਾਰਜਿੰਗ ਤਕਨਾਲੌਜੀ ਮੌਜੂਦ ਹੈ। ਇਸ ਤੋਂ ਇਲਾਵਾ ਐੱਲ. ਜੀ. ਦੇ ਇਹ ਸਮਾਰਟਫੋਨਜ਼ ਐਂਡਰਾਇਡ 8.0 ਓਰੀਓ ਆਪਰੇਟਿੰਗ ਸਿਸਟਮ 'ਤੇ ਕੰਮ ਕਰਦੇ ਹਨ।


LG K30

ਇਲੈਕਟ੍ਰਾਨਿਕ ਪ੍ਰੋਡਕਟਸ ਮੇਕਰ ਕੰਪਨੀ ਐੱਲ. ਜੀ. ਨੇ ਅਮਰੀਕਾ 'ਚ ਆਪਣਾ ਨਵਾਂ ਸਮਾਰਟਫੋਨ LG K30 ਲਾਂਚ ਕਰ ਦਿੱਤਾ ਹੈ। ਇਹ ਫੋਨ ਦੇਖਣ 'ਚ ਇਸ ਸਾਲ ਜਨਵਰੀ 'ਚ ਸਾਊਥ ਕੋਰੀਆ 'ਚ ਲਾਂਚ ਹੋਏ LG X4+ ਵਰਗਾ ਹੀ ਹੈ। ਐੱਲ. ਜੀ. ਦੇ 30 ਦੀ ਵਿਕਰੀ ਅਮਰੀਕਾ 'ਚ “-ਮੋਬਾਇਲ ਦੇ ਰਾਹੀਂ ਸ਼ੁਰੂ ਵੀ ਹੋ ਗਈ ਹੈ। ਬਿਨਾਂ ਕਾਂਟਰੈਕਟ ਦੇ ਨਾਲ ਇਸ ਫੋਨ ਕੀਮਤ $225 ਮਤਲਬ ਕਰੀਬ 15,000 ਰੁਪਏ ਹੈ। ਇਸ ਫੋਨ ਦੇ ਭਾਰਤ ਜਾਂ ਹੋਰ ਦੇਸ਼ਾਂ 'ਚ ਲਾਂਚ ਕਰਨ ਦੇ ਬਾਰੇ 'ਚ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। 

PunjabKesari
LG K30 ਦੇ ਸਪੈਸੀਫਿਕੇਸ਼ਨ
ਇਸ ਫੋਨ 'ਚ 5.3 ਇੰਚ ਦੀ 84 ਆਈ. ਪੀ. ਐੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 720x1280 ਪਿਕਸਲ ਹੈ। ਫੋਨ 'ਚ ਕੁਆਲਕਾਮ ਦਾ ਕਵਾਡ-ਕੋਰ ਸਨੈਪਡ੍ਰੈਗਨ 425 ਪ੍ਰੋਸੈਸਰ , 2 ਜੀ. ਬੀ. ਰੈਮ ਅਤੇ 32 ਜੀ. ਬੀ. ਸਟੋਰੇਜ਼ ਹੈ ਜਿਸ ਨੂੰ 2 ਟੀ. ਬੀ ਤੱਕ ਦੀ ਮਾਈਕ੍ਰੋ ਐੱਡ. ਡੀ ਦੀ ਸਪੋਰਟ ਹੈ। ਇਹ ਸਮਾਰਟਫੋ ਐਂਡ੍ਰਾਇਡ ਨੂਗਟ 7.1 ਮਿਲੇਗਾ। ਕੈਮਰੇ ਦੇ ਮਾਮਲੇ 'ਚ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਫੋਨ 'ਚ ਪਾਵਰ ਬੈਕਅਪ ਲਈ 2880 ਐੱਮ. ਏ. ਐੱਚ. ਦੀ ਬੈਟਰੀ ਹੈ ਕੁਨੈੱਕਟੀਵਿਟੀ ਆਪਸ਼ਨ 'ਚ ਫੋਨ 'ਚ 47 VoLTE, Wi-6i 802.11b/g/n, ਬਲੂਟੁੱਥ V4.2,7PS/A-GPS ਅਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।


Related News