ਫਲਿਪਕਾਰਟ ਦੀ ਸੇਲ ’ਚ ਧੜਾਧੜ ਵਿਕਿਆ ਇਹ ਫੋਨ, ਕੰਪਨੀ ਨੇ 12 ਘੰਟਿਆਂ ’ਚ ਕਮਾਏ 350 ਕਰੋੜ

Tuesday, Oct 20, 2020 - 06:00 PM (IST)

ਫਲਿਪਕਾਰਟ ਦੀ ਸੇਲ ’ਚ ਧੜਾਧੜ ਵਿਕਿਆ ਇਹ ਫੋਨ, ਕੰਪਨੀ ਨੇ 12 ਘੰਟਿਆਂ ’ਚ ਕਮਾਏ 350 ਕਰੋੜ

ਗੈਜੇਟ ਡੈਸਕ– ਫਲਿਪਕਾਰਟ ਦੀ ਸਾਲਾਨਾ ਬੰਪਰ ਸੇਲ ‘ਦਿ ਬਿਗ ਬਿਲੀਅਨ ਡੇਜ਼ ਸੇਲ’ ਚੱਲ ਰਹੀ ਹੈ। ਇਸੇ ਸੇਲ ਦੌਰਾਨ ਸਾਊਥ ਕੋਰੀਅਨ ਕੰਪਨੀ ਐੱਲ.ਜੀ. ਦਾ ਇਕ ਫੋਨ ਇੰਨਾ ਖ਼ਰੀਦਿਆ ਗਿਆ ਕਿ ਕੰਪਨੀ ਨੇ ਸਿਰਫ ਇਸੇ ਫੋਨ ਦੀ ਵਿਕਰੀ ਨਾਲ 12 ਘੰਟਿਆਂ ’ਚ ਹੀ 350 ਕਰੋੜ ਰੁਪਏ ਦੀ ਕਮਾਈ ਕਰ ਲਈ। ਡਿਵਾਈਸ ਦਾ ਨਾਂ LG G8X ਹੈ। ਇਹ ਫੋਨ 54,990 ਰੁਪਏ ਦੀ ਕੀਮਤ ’ਚ ਲਾਂਚ ਹੋਇਆ ਸੀ ਪਰ ਸੇਲ ’ਚ ਇਹ 19,990 ਰੁਪਏ ’ਚ ਮਿਲ ਰਿਹਾ ਸੀ। 

IANS ਦੀ ਰਿਪੋਰਟ ਮੁਤਾਬਕ, ਸੇਲ ਸ਼ੁਰੂ ਹੋਣ ਦੇ 12 ਘੰਟਿਆਂ ’ਚ ਲਗਭਗ 1.75 ਲੱਖ LG G8X ਫੋਨ ਵਿਕ ਗਏ ਅਤੇ ਕੰਪਨੀ ਦਾ ਸਟਾਕ ਖ਼ਤਮ ਹੋ ਗਿਆ। ਇਸ ਦੀ ਮੰਗ ਨੂੰ ਵੇਖਦੇ ਹੋਏ ਕੰਪਨੀ ਸਟਾਕ ਨੂੰ ਫਿਰ ਤੋਂ ਭਰਨ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ, ਇਸ ਵਾਰ ਫੋਨ ਦੀ ਕੀਮਤ ਧੋੜ੍ਹੀ ਜਿਹੀ ਵਧਾ ਦਿੱਤੀ ਗਈ ਹੈ। 

ਫਲਿਪਕਾਰਟ ’ਤੇ ਲੱਗੇ ਹੋਏ ਬੈਨਰ ਦੇ ਹਿਸਾਬ ਨਾਲ LG G8X ਨੂੰ 19 ਅਕਤੂਬਰ ਨੂੰ ਯਾਨੀ ਅੱਜ ਰਾਤ ਨੂੰ 8 ਵਜੇ ਫਿਰ ਤੋਂ ਵਿਕਰੀ ਲਈ ਉਪਲੱਬਧ ਕਰਵਾਇਆ ਜਾਵੇਗਾ। ਹਾਲਾਂਕਿ, ਇਸ ਵਾਰ ਕੀਮਤ 21,990 ਰੁਪਏ ਹੋਵੇਗੀ। ਗਾਹਕ ਚਾਹੁਣ ਤਾਂ ਫਲਿਪਕਾਰਟ ’ਤੇ ਐੱਸ.ਬੀ.ਆੀ. ਕਾਰਡ ਜਾਂ ਯੋਨੋ ਮੋਬਾਇਲ ਐਪ ਦੀ ਮਦਦ ਨਾਲ 10 ਫੀਸਦੀ ਦਾ ਵਾਧੂ ਡਿਸਕਾਊਂਟ ਦਾ ਫਾਇਦਾ ਵੀ ਲੈ ਸਕਦੇ ਹਨ। 

ਫੋਨ ਦੀਆਂ ਖੂਬੀਆਂ
LG G8X ਕਾਫੀ ਯੂਨੀਕ ਟਾਈਪ ਦਾ ਫੋਨ ਹੈ। ਉਂਝ ਤਾਂ ਇਹ ਇਕ ਆਮ ਡਿਵਾਈਸ ਹੈ ਪਰ ਇਸ ਵਿਚ ਅਲੱਗ ਤੋਂ ਇਕ ਸਕਰੀਨ ਜੋੜ ਕੇ ਇਸ ਨੂੰ ਡਿਊਲ ਸਕਰੀਨ ਫੋਨ ਬਣਾਇਆ ਜਾ ਸਕਦਾ ਹੈ। ਫੋਨ ਦੇ ਫੀਚਰਜ਼ ਫਲੈਗਸ਼ਿਪ ਲੈਵਲ ਦੇ ਹਨ ਜਿਨ੍ਹਾਂ ’ਚ ਸ਼ਾਮਲ ਹੈ 6.4 ਇੰਚ ਦੀ G-OLED ਸਕਰੀਨ, ਕੁਆਲਕਾਮ ਦਾ ਸਨੈਪਡ੍ਰੈਗਨ 855 ਪ੍ਰੋਸੈਸਰ ਅਤੇ ਬੈਕ ’ਤੇ 12MP+13MP ਦਾ ਕੈਮਰਾ ਸੈੱਟਅਪ, ਜਿਸ ਵਿਚ ਦੂਜਾ ਲੈੱਨਜ਼ ਅਲਟਰਾ ਵਾਈਡ ਸੈਂਸਰ ਹੈ। ਫੋਨ ’ਚ 4000 ਐੱਮ.ਏ.ਐੱਚ. ਦੀ ਬੈਟਰੀ ਹੈ ਜੋ 21 ਵਾਟ ਦੀ ਫਾਸਟ ਚਾਰਜਿੰਗ ਤਕਨੀਕ ਨੂੰ ਸੁਪੋਰਟ ਕਰਦੀ ਹੈ। ਇਸ ਦੇ ਨਾਲ ਫੋਨ 9 ਵਾਟ ਦੀ ਵਾਇਰਲੈੱਸ ਚਾਰਜਿੰਗ ਨੂੰ ਵੀ ਸੁਪੋਰਟ ਕਰਦਾ ਹੈ। 


author

Rakesh

Content Editor

Related News