22 ਮਾਰਚ ਨੂੰ ਸੇਲ ਲਈ ਉਪਲੱਬਧ ਹੋਵੇਗਾ LG G8 ThinQ ਸਮਾਰਟਫੋਨ

Tuesday, Mar 12, 2019 - 12:57 AM (IST)

22 ਮਾਰਚ ਨੂੰ ਸੇਲ ਲਈ ਉਪਲੱਬਧ ਹੋਵੇਗਾ LG G8 ThinQ ਸਮਾਰਟਫੋਨ

ਗੈਜੇਟ ਡੈਸਕ—ਹਾਲ ਹੀ 'ਚ ਸਪੇਨ ਦੇ ਬਾਰਸੀਲੋਨਾ 'ਚ ਆਯੋਜਿਤ ਮੋਬਾਇਲ ਵਰਲਡ ਕਾਂਗਰਸ (MWC 2019) 'ਚ ਐੱਲ.ਜੀ. ਨੇ ਫਲੈਗਸ਼ਿਪ ਸਮਾਰਟਫੋਨ LG G8 ThinQ, LG G8s ThinQ ਲਾਂਚ ਕੀਤੇ ਸਨ। ਇਸ ਦੇ ਨਾਲ ਹੀ ਐੱਲ.ਜੀ. ਨੇ ਇਕ ਹੋਰ ਸਮਾਰਟਫੋਨ  LG V50 ThinQ 5G ਨੂੰ ਵੀ ਲਾਂਚ ਕੀਤਾ। ਕੰਪਨੀ ਨੇ ਨਵੇਂ ਫੋਨ  LG G8s ThinQ ਅਤੇ LG G8 ThinQ  ' ਚ Hand ID ਅਤੇ ਏਅਰ ਮੋਸ਼ਨ ਜੈਸਚਰ ਵਰਗੇ ਫੀਚਰ ਹਨ ਜੋ ਫੋਨ ਦੀ ਖਾਸੀਅਤ ਹਨ। ਕੰਪਨੀ ਨੇ ਇਹ ਫੋਨ ToF (time of flight) Z Camera ਅਤੇ ਇੰਫ੍ਰਾਰੈੱਡ ਸੈਂਸਰ ਨਾਲ ਆਉਂਦੇ ਹਨ।

ਲਾਂਚ ਵੇਲੇ ਕੰਪਨੀ ਨੇ ਇਨ੍ਹਾਂ ਸਮਾਰਟਫੋਨਸ ਦੀ ਕੀਮਤ ਅਤੇ ਉਪਲੱਬਧਤਾ ਦੇ ਬਾਰੇ 'ਚ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਹੁਣ ਕੰਪਨੀ ਨੇ ਆਪਣੇ ਆਫੀਸ਼ੀਫੀਅਲ ਵੈੱਬਸਾਈਟ 'ਤੇ ਇਸ ਦੀ ਕੀਮਤ ਅਤੇ ਉਪਲੱਬਧਤਾ ਦੇ ਬਾਰੇ 'ਚ ਜਾਣਕਾਰੀ ਦੇ ਦਿੱਤੀ ਹੈ। ਕੰਪਨੀ ਦੀ ਆਫੀਸ਼ੀਅਲ ਵੈੱਬਸਾਈਟ ਮੁਤਾਬਕ LG G8 ThinQ ਦੀ ਸਾਊਥ ਕੋਰੀਆ 'ਚ ਕੀਮਤ KRW 897,600  ਹੋਵੇਗੀ ਜੋ ਭਾਰਤੀ ਕੀਮਤ ਮੁਤਾਬਕ ਲਗਭਗ 55,000 ਰੁਪਏ ਹੁੰਦੇ ਹਨ। ਇਸ ਤੋਂ ਇਲਾਵਾ ਸਮਾਰਟਫੋਨ 15 ਮਾਰਚ ਤੋਂ ਲੈ ਕੇ 22 ਮਾਰਚ ਤੱਕ ਪ੍ਰੀ ਆਰਡਰ ਲਈ ਉਪਲੱਧਬ ਹੋਣਗੇ ਅਤੇ 22 ਮਾਰਚ ਤੋਂ ਸੇਲ ਲਈ ਉਪਲੱਬਧ ਹੋਵੇਗਾ। ਹਾਲਾਂਕਿ ਇਸ ਦੀ ਗਲੋਬਲ ਕੀਮਤ ਦੇ ਬਾਰੇ 'ਚ ਫਿਲਹਾਲ ਕਿਸੇ ਤਰ੍ਹਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਐੱਲ.ਜੀ. ਨੇ ਆਪਣਾ ਨਵਾਂ ਫੋਨ LG G8 ThinQ ਲੇਟੈਸਟ ਐਂਡ੍ਰਾਇਡ 9 ਨਾਲ ਲਾਂਚ ਕੀਤਾ ਹੈ। ਇਸ ਫੋਨ 'ਚ  19.5:9 ਆਸਪੈਕਟ ਰੇਸ਼ੀਓ ਵਾਲਾ 6.1 ਇੰਚ QHD+ (1440X3120 ਪਿਕਸਲ) OLED ਫੁਲਵਿਜ਼ਨ ਡਿਸਪਲੇਅ ਹੋਵੇਗੀ ਜੋ ਸਪੀਕਰ ਦੀ ਤਰ੍ਹਾਂ ਕੰਮ ਕਰੇਗਾ। LG ਦੇ ਨਵੇਂ ਸਮਾਰਟਫੋਨ 'ਚ 6ਜੀ.ਬੀ. ਰੈਮ ਅਤੇ ਕੁਆਲਕਾਮ ਸਨੈਪਡਰੈਗਨ 855 SoC ਨਾਲ ਲੈਸ ਹੋਵੇਗਾ। ਸਮਾਰਟਫੋਨ 'ਚ 128ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐੱਸ.ਡੀ. ਕਾਰਡ ਰਾਹੀਂ 2ਟੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।


author

Karan Kumar

Content Editor

Related News