95.80 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ''ਤੇ ਲਾਂਚ ਹੋਈ Lexus RX SUV
Friday, Apr 21, 2023 - 05:26 PM (IST)

ਆਟੋ ਡੈਸਕ- ਲੈਕਸਸ ਨੇ ਭਾਰਤ 'ਚ ਨਵੀਂ RX SUV ਲਾਂਚ ਕੀਤੀ ਹੈ। ਇਸਦੀ ਕੀਮਤ 95.80 ਲੱਖ ਰੁਪਏ ਤੋਂ ਲੈ ਕੇ 1.18 ਕਰੋੜ ਰੁਪਏ ਤਕ ਜਾਂਦੀ ਹੈ। ਇਹ ਕੀਮਤਾਂ ਐਕਸ-ਸ਼ੋਅਰੂਮ ਭਾਰਤ ਅਨੁਸਾਰ ਦੱਸੀਆਂ ਗਈਆਂ ਹਨ। ਲੈਕਸਸ ਆਰ.ਐਕਸ. ਨੂੰ ਭਾਰਤ 'ਚ ਆਟੋ ਐਕਸਪੋ 2023 'ਚ ਪੇਸ਼ ਕੀਤਾ ਗਿਆ ਸੀ।
ਨਵੀਂ Lexus RX SUV 'ਚ 2 ਪਾਵਰਟ੍ਰੇਨ ਆਪਸ਼ਨ ਦਿੱਤੇ ਹਨ। ਪਹਿਲਾ RX350h ਲਗਜ਼ਰੀ ਹੈ, ਜੋ ਇਕ ਸੀ.ਵੀ.ਟੀ. ਨਾਲ ਜੁੜੇ 2.5 ਲੀਟਰ ਪੈਟਰੋਲ ਇੰਜਣ ਨਾਲ ਲੈਸ ਹੈ ਅਤੇ ਇਲੈਕਟ੍ਰਿਕ ਮੋਟਰ ਦੇ ਨਾਲ 250 ਐੱਚ.ਪੀ. ਦੀ ਪਾਵਰ ਅਤੇ 242 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਸਟੈਂਡਰਡ ਤੌਰ 'ਤੇ ਇਸ ਵਿਚ ਆਲ-ਵ੍ਹੀਲ ਡਰਾਈਵ ਵੀ ਦਿੱਤਾ ਹੈ, ਜਿਸਨੂੰ ਲੈ ਕੇ ਦਾਅਵਾ ਹੈ ਕਿ 7.9 ਸਕਿੰਟਾਂ 'ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਹਾਸਿਲ ਕੀਤੀ ਜਾ ਸਕਦੀ ਹੈ ਅਤੇ ਇਸਦੀ ਟਾਪ ਸਪੀਡ 200 ਕਿਲੋਮੀਟਰ ਪ੍ਰਤੀ ਘੰਟਾ ਹੈ। ਦੂਜਾ RX500h F-Sport+ ਹੈ ਜਿਸ ਵਿਚ 2.4 ਲੀਟਰ ਟਰਬੋ ਪੈਟਰੋਲ ਇੰਜਣ ਦਿੱਤਾ ਗਿਆ ਹੈ ਜਿਸਨੂੰ 6 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਲੈਕਟ੍ਰਿਕ ਮੋਟਰ ਦੇ ਨਾਲ ਮਿਲ ਕੇ ਇਹ 371 ਐੱਚ.ਪੀ. ਦੀ ਪਾਵਰ ਅਤੇ 460 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। RX500h ਨੂੰ ਲੈ ਕੇ ਦਾਅਵਾ ਹੈ ਕਿ 6.2 ਸਕਿੰਟਾਂ 'ਚ 0 ਤੋਂ 100 ਕਿਲੋਮੀਟਰ ਦੀ ਰਫਤਾਰ ਹਾਸਿਲ ਕੀਤੀ ਜਾ ਸਕਦੀ ਹੈ ਅਤੇ ਇਸਦੀ ਟਾਪ ਸਪੀਡ 210 ਕਿਲੋਮੀਟਰ ਪ੍ਰਤੀ ਘੰਟਾ ਹੈ।
RX500h 'ਚ F-ਸਪੋਰਟ ਬਾਡੀ ਕਿੱਟ ਦਿੱਤੀ ਗਈ ਹੈ। ਇਸਤੋਂ ਇਲਾਵਾ ਐਕਸਟੀਰੀਅਰ 'ਚ ਕ੍ਰੋਮ ਐਕਸੈਂਟ, ਐੱਫ-ਸਪੋਰਟ ਨੂੰ ਪਿਆਨੋ ਬਲੈਕ ਐਕਸੈਂਟ ਦਿੱਤਾ ਗਿਆ ਹੈ। ਆਰ.ਐਕਸ. ਦਾ ਇੰਟੀਰੀਅਰ ਹੈੱਡ-ਅਪ ਡਿਸਪਲੇਅ, ਇਕ 14 ਇੰਚ ਟੱਚਸਕਰੀਨ, ਵਾਇਰਲੈੱਸ ਚਾਰਜਰ, ਵਾਇਰਲੈੱਸ ਐਪਲ ਕਾਰ ਪਲੇਅ, ਐਂਡਰਾਇਡ ਆਟੋ ਵਾਇਰਡ ਅਤੇ ਇਕ ਪੈਨੋਰਮਿਕ ਸਨਰੂਫ ਨਾਲਲੈਸ ਹੈ।