ਜਲਦ ਹੀ ਲਾਂਚ ਹੋਵੇਗਾ ਲਿਨੋਵੋ ਦਾ ''Kung Fu'' ਸਮਾਰਟਫੋਨ
Tuesday, Sep 27, 2016 - 10:43 AM (IST)

ਜਲੰਧਰ : ਚੀਨ ਦੀ ਮਲਟੀਨੈਸ਼ਨਲ ਟੈਕਨਾਲੋਜ਼ੀ ਕੰਪਨੀ (Lenovo) ਅਕਸਰ ਆਪਣੇ ਨਵੇਂ ਡਿਵਾਈਸਿਸ ਨੂੰ ਕੁਝ ਅਲਗ ਨਾਮ ਨਾਲ ਲਾਂਚ ਕਰਦੀ ਹੈ। ਉਮੀਦ ਕੀਤੀ ਜਾ ਰਹੀ ਹੈ ਲਿਨੋਵੋ ਇਸ ਵਾਰ ਆਪਣੇ ਨਵੇਂ Moto M ਡਿਵਾਇਸ ਨੂੰ ਕੁੰਗ ਫੂ (Kung -Fu) ਨਾਮ ਨਾਲ ਪੇਸ਼ ਕਰੇਗੀ।
ਕੁੱਝ ਦਿਨ ਪਹਿਲਾਂ ਹੀ ਇਸ ਸਮਾਰਟਫੋਨ ਦੀ ਲਾਈਵ ਫੋਟੋਜ਼ ਅਤੇ ਡਿਜ਼ਾਇਨ ਲੀਕ ਹੋਇਆ ਹੈ ਜਿਸ ਨੂੰ ਵੇਖ ਕੇ ਲੱਗ ਰਿਹਾ ਹੈ ਇਹ ਡਿਵਾਇਸ ਚੀਨ ''ਚ ਵਿਕਰੀ ਲਈ ਉਪਲੱਬਧ ਹੋਵੇਗਾ। ਪਰ Techdroider ਦੀ ਰਿਪੋਰਟ ਦੇ ਮਤਾਬਕ, ਇਸ ਸਮਾਰਟਫੋਨ ਨੂੰ ਅੰਤਰਰਾਸ਼ਟਰੀ ਪੱਧਰ ''ਤੇ ਉਪਲੱਬਧ ਕਰਵਾਇਆ ਜਾਵੇਗਾ। ਇਹ ਸਮਾਰਟਫੋਨ XT1662 ਅਤੇ XT1663 ਵੇਰਿਅੰਟ ''ਚ ਲਾਂਚ ਹੋਵੇਗਾ।
ਲੀਕ ਹੋਏ ਸਪੈਸੀਫਿਕੇਸ਼ਨਸ ਦੀ ਗੱਲ ਕੀਤੀ ਜਾਵੇ ਤਾਂ Moto M ਡਿਵਾਇਸ ''ਚ 5.5 ਇੰਚ ਦੀ FHD ਦੀ ਡਿਸਪਲੇ, 2.1 GHz ਮੀਡੀਆਟੈੱਕ ਪ੍ਰੋਸੈਸਰ ਅਤੇ 4GB ਰੈਮ ਹੋ ਸਕਦੀ ਹੈ। ਇਨ੍ਹਾਂ ਦੋਨਾਂ ਸਮਾਰਟਫੋਨਸ ''ਚ 16MP ਰਿਅਰ ਕੈਮਰਾ ਅਤੇ 8MP ਫ੍ਰੰਟ ਕੈਮਰਾ ਹੋਵੇਗਾ। ਉਮੀਦ ਇਹ ਵੀ ਕੀਤੀ ਜਾ ਰਹੀ ਹੈ ਇਸ''ਚ 3,000mAh ਦੀ ਬੈਟਰੀ ਬੈਕਅਪ ਦਿੱਤਾ ਜਾਵੇਗਾ।
ਜੇਕਰ ਗੱਲ ਲਿਨੋਵੋ ਦੇ XT1663 ਵੇਰਿਅੰਟ ਕੀਤੀ ਜਾਵੇ ਤਾਂ ਇਸ ''ਚ 4.6 ਇੰਚ (1080x1920 ਪਿਕਸਲ) ਦੀ ਡਿਸਪਲੇ ਅਤੇ ਆਕਟਾ ਕੋਰ 1.9GHz ਮੀਡੀਆਟੈੱਕ SoC ਪ੍ਰੋਸੈਸਰ ਅਤੇ 3GB ਰੈਮ ਹੋ ਸਕਦੀ ਹੈ।