ਗੇਮਿੰਗ ਲਵਰਜ਼ ਲਈ 22 ਜੁਲਾਈ ਨੂੰ Lenovo ਲਾਂਚ ਕਰੇਗੀ ਨਵਾਂ ਸਮਾਰਟਫੋਨ

07/12/2020 2:10:41 AM

ਗੈਜੇਟ ਡੈਸਕ—ਲੈਨੋਵੋ ਨੇ ਹਾਲ ਹੀ 'ਚ ਐਲਾਨ ਕੀਤਾ ਹੈ ਕਿ ਉਹ 22 ਜੁਲਾਈ ਨੂੰ ਆਪਣਾ ਗੇਮਿੰਗ ਸਮਾਰਟਫੋਨ Lenovo Legion ਲਾਂਚ ਕਰਨ ਵਾਲੀ ਹੈ। ਉੱਥੇ ਹੁਣ ਲਾਂਚ ਤੋਂ ਪਹਿਲਾਂ ਇਹ ਸਮਾਰਟਫੋਨ ਬੈਂਚਮਾਰਕਿੰਗ ਸਾਈਟ Geekbench 'ਤੇ ਸਪਾਟ ਕੀਤਾ ਗਿਆ ਹੈ। ਜਿਥੇ ਇਸ ਦੇ ਕੁਝ ਖਾਸ ਫੀਚਰਸ ਦਾ ਵੀ ਖੁਲਾਸਾ ਕੀਤਾ ਗਿਆ ਹੈ। ਦੱਸ ਦੇਈਏ ਕਿ ਕੰਪਨੀ ਪਹਿਲੇ ਹੀ ਸਪੱਸ਼ਟ ਕਰ ਚੁੱਕੀ ਹੈ ਕਿ Lenovo Legion ਨੂੰ ਹਾਲ ਹੀ ਲਾਂਚ ਕੀਤੇ ਗਏ Qualcomm Snapdragon 865+ ਪ੍ਰੋਸੈਸਰ 'ਤੇ ਪੇਸ਼ ਕੀਤਾ ਜਾਵੇਗਾ। ਜੋ ਕਿ 5ਜੀ ਸਪੋਰਟ ਨਾਲ ਹੀ ਯੂਜ਼ਰਸ ਨੂੰ ਸ਼ਾਨਦਾਰ ਗੇਮਿੰਗ ਦਾ ਅਹਿਸਾਸ ਕਰਵਾਵੇਗਾ।

Lenovo Legion ਚੀਨੀ ਮਾਰਕੀਟ 'ਚ 22 ਜੁਲਾਈ ਨੂੰ ਭਾਰਤੀ ਸਮੇਂ ਮੁਤਾਬਕ ਸ਼ਾਮ 5 ਵਜੇ ਲਾਂਚ ਹੋਵੇਗਾ। ਹਾਲਾਂਕਿ ਕੰਪਨੀ ਨੇ ਅਜੇ ਤੱਕ ਹੋਰ ਦੇਸ਼ਾਂ 'ਚ ਇਸ ਦੇ ਲਾਂਚ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਕੀਤਾ ਹੈ। ਉੱਥੇ Geekbench 'ਤੇ ਇਹ ਸਮਾਰਟਫੋਨ ਮਾਡਲ ਨੰਬਰ  L79031 ਨਾਂ ਨਾਲ ਲਿਸਟ ਕੀਤਾ ਗਿਆ ਹੈ। ਇਥੇ ਦਿੱਤੀ ਗਈ ਜਾਣਕਾਰੀ ਮੁਤਾਬਕ  Lenovo Legion 'ਚ ਪਾਵਰਫੁੱਲ ਪ੍ਰੋਸੈਸਰ ਨਾਲ ਹੀ 16ਜੀ.ਬੀ. ਰੈਮ ਦੀ ਸੁਵਿਧਾ ਉਪਲਬੱਧ ਹੋਵੇਗੀ। ਇਹ ਐਂਡ੍ਰਾਇਡ 10 ਓ.ਐੱਸ. 'ਤੇ ਆਧਾਰਿਤ ਹੋਵੇਗਾ। ਇਸ ਸਮਾਰਟਫੋਨ ਨੂੰ ਸਿੰਗਲ ਕੋਰ ਟੈਸਟਿੰਗ 'ਚ 4,556 ਪੁਆਇੰਟਸ ਅਤੇ ਮਲਟੀ ਕੋਲ ਟੈਸਟਿੰਗ 'ਚ 13,438 ਪੁਆਇੰਟਸ ਪ੍ਰਾਪਤ ਹੋਏ ਹਨ।

Geekbench ਲਿਸਟਿੰਗ 'ਚ Lenovo Legion ਗੇਮਿੰਗ ਫੋਨ ਨੂੰ ਕੋਡਨੇਮ kona ਦਿੱਤਾ ਗਿਆ ਹੈ। ਇਹ ਸਮਾਰਟਫੋਨ Snapdragon 865+ ਪ੍ਰੋਸੈਸਰ 'ਤੇ ਪੇਸ਼ ਹੋਵੇਗਾ ਜਿਸ 'ਚ ਯੂਜ਼ਰਸ ਨੂੰ 144Hz ਰਿਫ੍ਰੇਸ਼ ਰੇਟ ਮਿਲੇਗਾ।  ਜਾਣਕਾਰੀ ਮੁਤਾਬਕ ਇਸ 'ਚ 512ਜੀ.ਬੀ. ਇੰਟਰਨਲ ਸਟੋਰੇਜ਼ ਅਤੇ 1,080x2,340 ਪਿਕਸਲ ਦਾ ਸਕਰੀਨ ਰੈਜੋਲਿਉਸ਼ਨ ਦਿੱਤਾ ਜਾਵੇਗਾ। ਲੀਕਸ ਮੁਤਾਬਕ ਇਸ ਸਮਾਰਟਫੋਨ 'ਚ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਜਾ ਸਕਦਾ ਹੈ। ਇਸ 'ਚ 64 ਮੈਗਾਪਿਕਸਲ ਪ੍ਰਾਈਮਰੀ ਸੈਂਸਰ ਅਤੇ 16 ਮੈਗਾਪਿਕਸਲ ਦਾ ਸੈਕੰਡਰੀ ਸੈਂਸਰ ਮੌਜੂਦ ਹੋਵੇਗਾ ਜਦਕਿ ਫੋਨ 'ਚ 20 ਮੈਗਾਕਿਸਲ ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਜਾ ਸਕਦੀ ਹੈ ਜੋ ਕਿ 90W ਫਾਸਟ ਚਾਰਜਿੰਗ ਸਪੋਰਟ ਨਾਲ ਆਵੇਗੀ।


Karan Kumar

Content Editor

Related News