27 ਜਨਵਰੀ ਨੂੰ ਭਾਰਤ ''ਚ ਲਾਂਚ ਹੋਵੇਗਾ ਲਿਨੋਵੋ Vibe X3

Monday, Jan 25, 2016 - 03:25 PM (IST)

27 ਜਨਵਰੀ ਨੂੰ ਭਾਰਤ ''ਚ ਲਾਂਚ ਹੋਵੇਗਾ ਲਿਨੋਵੋ Vibe X3

ਜਲੰਧਰ— ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਲਿਨੋਵੋ ਨੇ ਆਪਣੇ ਫੇਸਬੁੱਕ ਅਕਾਊਂਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ ਕਿ 27 ਜਨਵਰੀ ਨੂੰ ਲਿਨੋਵੋ ਵਾਈਬ X3 ਭਾਰਤ ''ਚ ਲਾਂਚ ਕੀਤਾ ਜਾਵੇਗਾ। ਫੇਸਬੁੱਕ ''ਤੇ ਜਾਣਕਾਰੀ ਦੇ ਨਾਲ ਹੀ ਲਿਨੋਵੋ ਨੇ ਵਾਈਬ X3 ਦੀ ਤਸਵੀਰ ਵੀ ਪੇਸ਼ ਕੀਤੀ ਹੈ। ਇਸ ਦੇ ਨਾਲ ਹੀ ਫੋਨ ਦੇ ਕੁਝ ਸਪੈਸੀਫਿਕੇਸ਼ਨ ਵੀ ਦੱਸੇ ਹਨ। ਫੋਨ ''ਚ 21MP ਦਾ ਰੀਅਰ ਅਤੇ 8MP ਦਾ ਫਰੰਟ ਕੈਮਰਾ ਦੇਖਣ ਨੂੰ ਮਿਲੇਗਾ। 
ਲਿਨੋਵੋ ਵਾਈਬ X3 ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 1920x1080 ਪਿਕਸਲ ਰੈਜ਼ੋਲਿਊਸ਼ਨ ਵਾਲੀ 5.5 ਇੰਚ ਦੀ ਫੁਲ ਐੱਚ.ਡੀ. ਡਿਸਪਲੇ ਦਿੱਤੀ ਗਈ ਹੈ ਜੋ ਕਾਰਨਿੰਗ ਗੋਰਿੱਲਾ ਗਲਾਸ 3 ਨਾਲ ਕੋਟੇਡ ਹੈ। ਕਵਾਲਕਾਮ ਸਨੈਪਡ੍ਰੈਗਨ 808 ਚਿਪਸੈੱਟ ਅਧਾਰਿਤ ਇਸ ਫੋਨ ''ਚ ਹੈਕਸਾਕੋਰ ਚਿਪਸੈੱਟ ਪ੍ਰੋਸੈਸਰ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ 3GB ਰੈਮ ਮੈਮਰੀ ਉਪਲੱਬਧ ਹੋਵੇਗੀ। 
ਲਿਨੋਵੋ ਵਾਈਬ X3 ''ਚ ਸਕਿਓਰਿਟੀ ਲਈ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ ਕੁਇਕ ਚਾਰਜ 2.0 ਸਪੋਰਟ ਦੇ ਨਾਲ 3,600mAh ਦੀ ਬੈਟਰੀ ਉਪਲੱਬਧ ਹੈ। ਕਨੈਕਟੀਵਿਟੀ ਆਪਸ਼ਨ ਦੇ ਤੌਰ ''ਤੇ ਫੋਨ ''ਚ 4G ਐਲ.ਟੀ.ਈ. ਸਪੋਰਟ ਤੋਂ ਇਲਾਵਾ ਬਲੂਟੂਥ, ਵਾਈ-ਫਾਈ ਅਤੇ ਡਿਊਲ ਸਿਮ ਸਲਾਟ ਮੌਜੂਦ ਹੈ। ਲਿਨੋਵੋ ਵਾਈਬ X3 ਦੀ ਕੀਮਤ ਬਾਰੇ ਗੱਲ ਕਰੀਏ ਤਾਂ ਉਮੀਦ ਹੈ ਕਿ ਭਾਰਤ ''ਚ ਇਹ 25,000 ਰੁਪਏ ''ਚ ਉਪਲੱਬਧ ਹੋ ਸਕਦਾ ਹੈ ਕਿਉਂਕਿ ਚੀਨ ''ਚ ਇਸ ਦੀ ਕੀਮਤ 2,499 ਯੁਆਨ ਹੈ।


Related News