OLED ਡਿਸਪਲੇ ਦੇ ਨਾਲ Lenovo ਨੇ ਬਣਾਇਆ ਨਵਾਂ ਲੈਪਟਾਪ (ਤਸਵੀਰਾਂ)
Monday, Aug 29, 2016 - 01:37 PM (IST)

ਜਲੰਧਰ- ਚੀਨ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ Lenovo ਨੇ OLED ਡਿਸਪਲੇ ਦੇ ਨਾਲ ਨਵਾਂ Thinkpad X1 Yoga ਲੈਪਟਾਪ ਬਣਾਇਆ ਹੈ। ਇਸ ਨੂੰ ਕੰਪਨੀ ਨੇ ਬਲੈਕ ਮੈਟ ਕੇਸ ਵਰਗਾ ਡਿਜ਼ਾਈਨ ਕੀਤਾ ਹੈ ਜਿਸ ਵਿਚ 14-ਇੰਚ OLED ਟਚਸਕ੍ਰੀਨ ਲੱਗੀ ਹੈ ਜੋ (2,560x1,440) ਪਿਕਸਲ ਰੈਜ਼ੋਲਿਊਸ਼ਨ ਦੇ ਨਾਲ ਬਿਹਤਰ ਸਕ੍ਰੀਨ ਕੁਆਲਿਟੀ ਪੇਸ਼ ਕਰਦੀ ਹੈ।
ਹਾਰਡਵੇਅਰ ਦੀ ਗੱਲ ਕੀਤੀ ਜਾਵੇ ਤਾਂ ਇਹ ਦੋ ਆਪਸ਼ਨਾਂ ''ਚ ਮਿਲੇਗਾ ਜਿਨ੍ਹਾਂ ''ਚੋਂ ਪਹਿਲੇ ''ਚ ਇੰਟੈਲ ਕੋਰ i5-6200U, 8ਜੀ.ਬੀ. ਡੀ.ਡੀ.ਆਰ.3 ਰੈਮ ਅਤੇ 128ਜੀ.ਬੀ. ਐੱਸ.ਐੱਸ.ਡੀ. ਹੋਵੇਗੀ ਜਦੋਂਕਿ ਦੂਜੇ ''ਚ ਕੋਰ i7 6600U, 16ਜੀ.ਬੀ. ਰੈਮ ਅਤੇ 256ਜੀ.ਬੀ. ਐੱਸ.ਐੱਸ.ਡੀ. ਮਿਲੇਗੀ। ਇਸ ਦੀ ਕੀਮਤ 1,682 ਡਾਲਰ (ਕਰੀਬ 1,12,996 ਰੁਪਏ) ਤੋਂ ਸ਼ੁਰੂ ਹੋ ਕੇ 2,168 ਡਾਲਰ (ਕਰੀਬ 1,45,656 ਰੁਪਏ) ਤੱਕ ਜਾਵੇਗੀ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ 2.8 ਪੌਂਡ ਦੇ 0.67-ਇੰਚ ਪਤਲੇ ਲੈਪਟਾਪ ''ਚ 3 ਯੂ.ਐੱਸ.ਬੀ. 3.0 ਪੋਰਟਸ, ਐੱਚ.ਡੀ.ਐੱਮ.ਆਈ., ਮਿੰਨੀ ਡਿਸਪਲੇ ਪੋਰਟ ਕੁਨੈੱਕਟਰਸ ਅਤੇ 1 ਮਾਈਕ੍ਰੋ ਐੱਸ.ਡੀ. ਕਾਰਡ ਸਲਾਟ ਲੱਗਾ ਹੈ। ਇਸ ਦੇ ਟ੍ਰੈਕਪੈਡ ਦੇ ਸੱਜੇ ਪਾਸੇ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ ਜੋ ਯੂਜ਼ਰ ਨੂੰ ਸਕਿਓਰਿਟੀ ਫੀਚਰਸ ਦੇਵੇਗਾ। ਇਸ ਦੇ ਡਿਜ਼ਾਈਨ ਨੂੰ ਅਲੱਗ ਤਰ੍ਹਾਂ ਦਾ ਬਣਾਇਆ ਗਿਆ ਹੈ ਤਾਂ ਜੋ ਇਸ ਨੂੰ ਟੈਬਲੇਟ ਦੀ ਤਰ੍ਹਾਂ ਦੀ ਵਰਤਿਆ ਜਾ ਸਕੇ। ਇਸ ਦੇ ਨਾਲ ਇਕ ਸਟਾਈਲਸ ਵੀ ਮਿਲੇਗਾ ਜੋ ਨੋਟਸ ਆਦਿ ਬਣਾਉਣ ''ਚ ਮਦਦ ਕਰੇਗਾ।