9 ਇੰਚ ਦੀ ਡਿਸਪਲੇਅ ਤੇ ਦਮਦਾਰ ਬੈਟਰੀ ਨਾਲ ਲਾਂਚ ਹੋਇਆ Lenovo Tab M9, ਜਾਣੋ ਕੀਮਤ

Thursday, Jun 01, 2023 - 12:30 PM (IST)

9 ਇੰਚ ਦੀ ਡਿਸਪਲੇਅ ਤੇ ਦਮਦਾਰ ਬੈਟਰੀ ਨਾਲ ਲਾਂਚ ਹੋਇਆ Lenovo Tab M9, ਜਾਣੋ ਕੀਮਤ

ਗੈਜੇਟ ਡੈਸਕ- ਸਮਾਰਟਫੋਨ ਬ੍ਰਾਂਡ ਲੇਨੋਵੋ ਨੇ ਸ਼ੁੱਕਰਵਾਰ ਨੂੰ ਆਪਣੇ ਨਵੇਂ Lenovo Tab M9 ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਟੈਬਲੇਟ ਨੂੰ ਮੈਟਲ ਬਾਡੀ ਦੇ ਨਾਲ ਡਿਊਲ-ਟੋਨ ਡਿਜ਼ਾਈਨ 'ਚ ਪੇਸ਼ ਕੀਤਾ ਗਿਆ ਹੈ। ਟੈਬ ਫੇਸ਼ੀਅਲ ਅਨਲਾਕਿੰਗ ਨੂੰ ਸਪੋਰਟ ਕਰਦਾ ਹੈ। Lenovo Tab M9 ਮੀਡੀਆਟੈੱਕ ਹੀਲਿਓ ਜੀ80 ਪ੍ਰੋਸੈਸਰ ਦੇ ਨਾਲ ਆਉਂਦਾ ਹੈ, ਜਿਸਨੂੰ 4 ਜੀ.ਬੀ. ਤਕ ਰੈਮ ਅਤੇ 64 ਜੀ.ਬੀ. ਆਨਬੋਰਡ ਸਟੋਰ ਦੇ ਨਾਲ ਪੇਸ਼ ਕੀਤਾ ਗਿਆ ਹੈ। ਟੈਬ ਦੇ ਨਾਲ ਡਾਲਬੀ ਐਟਮਾਸ ਦੇ ਨਾਲ ਡਿਊਲ ਸਟੀਰੀਓ ਸਪੀਕਰ ਦਾ ਸਪੋਰਟ ਮਿਲਦਾ ਹੈ।

Lenovo Tab M9 ਦੀ ਕੀਮਤ

Lenovo Tab M9 ਨੂੰ ਫੋਰਸਟ ਬਲਿਊ ਅਤੇ ਸਟੋਰਮ ਗ੍ਰੇਅ ਰੰਗ 'ਚ ਪੇਸ਼ ਕੀਤਾ ਗਿਆ ਹੈ। ਟੈਬ ਦੀ ਕੀਮਤ 12,999 ਰੁਪਏ ਰੱਖੀ ਗਈ ਹੈ। ਇਸਦੀ ਵਿਕਰੀ 1 ਜੂਨ ਤੋਂ ਐਮਾਜ਼ੋਨ ਇੰਡੀਆ, ਫਲਿਪਕਾਰਟ ਅਤੇ Lenovo.com 'ਤੇ ਸ਼ੁਰੂ ਹੋਵੇਗੀ। Lenovo Tab M9 ਨੂੰ ਆਨਲਾਈਨ ਰਿਟੇਲ ਚੈਨਲਾਂ 'ਤੇ ਉਪਲੱਬਧ ਕੀਤਾ ਜਾਵੇਗਾ।

Lenovo Tab M9 ਦੇ ਫੀਚਰਜ਼

Lenovo Tab M9 ਐਂਡਰਾਇਡ 12 'ਤੇ ਚਲਦਾ ਹੈਅਤੇ ਕਪਨੀ ਟੈਬਲੇਟ ਲਈ ਤਿੰਨ ਸਾਲਾਂ ਦੇ ਸਕਿਓਰਿਟੀ ਅਪਡੇਟ ਅਤੇ ਇਕ ਸਾਲ ਦੇ ਐਂਡਰਾਇਡ ਓ.ਐੱਸ. ਅਪਡੇਟ ਦੇਣ ਵਾਲੀ ਹੈ। ਇਸ ਟੈਬਲੇਟ 'ਚ 9 ਇੰਚ ਦੀ ਐੱਚ.ਡੀ. ਐੱਲ.ਸੀ.ਡੀ. ਟੀ.ਐੱਫ.ਟੀ. ਡਿਸਪਲੇਅ, ਜਿਸ ਵਿਚ 400 ਨਿਟਸ ਦੀ ਪੀਕ ਬ੍ਰਾਈਟਨੈੱਸ ਅਤੇ (800 X 1,340 ਪਿਕਸਲ) ਰੈਜ਼ੋਲਿਊਸ਼ਨ ਹੈ।

ਡਿਸਪਲੇਅ ਨੂੰ TUV ਰੀਨਲੈਂਡ ਆਈ ਕੇਅਰ ਸਰਟੀਫਿਕੇਸ਼ਨ ਵੀ ਮਿਲਿਆ ਹੈ। ਟੈਬਲੇਟ 'ਚ ਆਕਟਾ-ਕੋਰ ਮੀਡੀਆਟੈੱਕ ਹੀਲਿਓ ਜੀ80 ਪ੍ਰੋਸੈਸਰ ਦੇ ਨਾਲ 4 ਜੀ.ਬੀ. ਤਕ LPDDR4X ਰੈਮ ਹੈ। ਉਥੇ ਹੀ ਇਸਦੇ ਨਾਲ 64 ਜੀ.ਬੀ. ਸਟੋਰੇਜ ਦਾ ਸਪੋਰਟ ਹੈ ਜਿਸਨੂੰ ਮੈਮਰੀ ਕਾਰਡ ਦੀ ਕੀਮਤ ਨਾਲ 128 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।

Lenovo Tab M9 'ਚ ਆਟੋਫੋਕਸ ਦੇ ਨਾਲ 8 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ ਫਰੰਟ 'ਚ 2 ਮੈਗਾਪਿਕਸਲ ਦਾ ਸੈਲਫੀ ਸੈਂਸਰ ਮਿਲਦਾ ਹੈ। ਇਹ ਗੂਗਲ ਵਨ, ਗੂਗਲ ਟੀਵੀ, ਨੈੱਟਫਲਿਕਸ ਅਤੇ ਯੂਟਿਊਬ ਕਿਡਸ ਦੇ ਨਾਲ ਪਹਿਲਾਂ ਤੋਂ ਲੋਡੇਡ ਆਉਂਦਾ ਹੈ। ਟੈਬ ਦੀ ਕੁਨੈਕਟੀਵਿਟੀ ਆਪਸ਼ਨ ਦੀ ਗੱਲ ਕਰੀਏ ਤਾਂ 4ਜੀ ਐੱਲ.ਟੀ.ਈ., ਵਾਈ-ਫਾਈ 802.11 ਏਸੀ, ਬਲੂਟੁੱਥ 5.1, ਇਕ ਹੈੱਡਫੋਨ ਪੋਰਟ ਅਤੇ ਇਕ ਯੂ.ਐੱਸ.ਬੀ. ਟਾਈਪ-ਸੀ ਪੋਰਟ ਸ਼ਾਮਲ ਹਨ। ਟੈਬ ਆਥੈਂਟੀਕੇਸ਼ਨ ਲਈ ਫੇਸ ਅਨਲਾਕ ਫੀਚਰ ਨੂੰ ਵੀ ਸਪੋਰਟ ਕਰਦਾ ਹੈ।

Lenovo Tab M9 'ਚ 5,100mAh ਦੀ ਬੈਟਰੀ ਅਤੇ 15 ਵਾਟ ਫਾਸਟ ਚਾਰਜਿੰਗ ਦਾ ਸਪੋਰਟ ਮਿਲਦਾ ਹੈ। ਬੈਟਰੀ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਹ 3 ਘੰਟਿਆਂ ਦਾ ਵੀਡੀਓ ਪਲੇਅਬੈਕ ਟਾਈਮ, 15 ਘੰਟਿਆਂ ਤਕ ਦਾ ਮਿਊਜ਼ਿਕ ਪਲੇਅਬੈਕ ਅਤੇ ਇਕ ਵਾਰ ਚਾਰਜ ਕਰਨ 'ਤੇ 12 ਘੰਟਿਆਂ ਤਕ ਦਾ ਵੈੱਬ ਬ੍ਰਾਊਜ਼ਿੰਗ ਟਾਈਮ ਦਿੰਦਾ ਹੈ।


author

Rakesh

Content Editor

Related News