7,000mAh ਦੀ ਦਮਦਾਰ ਬੈਟਰੀ ਨਾਲ Lenovo M10 ਟੈਬਲੇਟ ਭਾਰਤ ’ਚ ਲਾਂਚ

Saturday, Jan 25, 2020 - 11:12 AM (IST)

7,000mAh ਦੀ ਦਮਦਾਰ ਬੈਟਰੀ ਨਾਲ Lenovo M10 ਟੈਬਲੇਟ ਭਾਰਤ ’ਚ ਲਾਂਚ

ਗੈਜੇਟ ਡੈਸਕ– ਲੇਨੋਵੋ ਨੇ ਭਾਰਤ ’ਚ ਆਪਣਾ ਨਵਾਂ ਟੈਬ ਲੇਨੋਵੋ ਟੈਬ ਐੱਮ 10 ਲਾਂਚ ਕੀਤਾ ਹੈ। ਲੇਨੋਵੋ ਦੇ ਇਸ ਟੈਬ ਦੀ ਕੀਮਤ 13,990 ਰੁਪਏ ਹੈ। ਲੇਨੋਵੋ ਟੈਬ ਐੱਮ 10 ਦੀ ਵਿਕਰੀ ਫਲਿਪਕਾਰਟ ਰਾਹੀਂ ਹੋ ਰਹੀ ਹੈ ਅਤੇ ਇਸ ਦੇ ਨਾਲ ਕਈ ਆਫਰਜ਼ ਵੀ ਮਿਲ ਰਹੇ ਹਨ। ਇਸ ਟੈਬਲੇਟ ਨੂੰ ਫਲਿਪਕਾਰਟ ਤੋਂ ਖਰੀਦਣ ’ਤੇ ਜੇਕਰ ਤੁਸੀਂ Flipkart Axis Bank Credit card ਰਾਹੀਂ ਪੇਮੈਂਟ ਕਰਦੇ ਹੋ ਤਾਂ ਤੁਹਾਨੂੰ 5 ਫੀਸਦੀ ਅਨਲਿਮਟਿਡ ਕੈਸ਼ਬੈਕ ਮਿਲ ਰਿਹਾ ਹੈ। ਉਥੇ ਹੀ Axis Bank Buzz Credit card ਰਾਹੀਂ ਪੇਮੈਂਟ ਕਰਨ ’ਤੇ 5 ਫੀਸਦੀ ਡਿਸਕਾਊਂਟ ਮਿਲ ਰਿਹਾ ਹੈ। ਟੈਬਲੇਟ ’ਤੇ 10.800 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ, ਜੋ ਐਕਸਚੇਂਜ ਆਫਰ ਤਹਿਤ ਉਪਲੱਬਧ ਹੈ। ਜੋ ਗਾਹਕ ਇਸ ਨੂੰ ਖਰੀਦਣਾ ਚਾਹੁੰਦੇ ਹਨ ਉਹ ਇਸ ਨੂੰ ਨੋ-ਕਾਸਟ ਈ.ਐੱਮ.ਆਈ. ਰਾਹੀਂ ਵੀ ਖਰੀਦ ਸਕਦੇ ਹਨ। ਇਸ ਨੂੰ 1,166 ਰੁਪਏ ਪ੍ਰਤੀ ਮਹੀਨਾ ਦੀ ਨੋ-ਕਾਸਟ ਈ.ਐੱਮ.ਆਈ. ਦੇ ਨਾਲ ਖਰੀਦਿਆ ਜਾ ਸਕਦਾ ਹੈ। ਲੇਨੋਵੋ ਇਸ ਟੈਬਲੇਟ ’ਤੇ ਇਕ ਸਾਲ ਦੀ ਵਾਰੰਟੀ ਵੀ ਆਫਰ ਕਰ ਰਹੀ ਹੈ। 

ਫੀਚਰਜ਼
ਲੇਨੋਵੋ ਟੈਬ ਐੱਮ10 ਟੈਬਲੇਟ ’ਚ 10.1 ਇੰਚ ਫੁਲ-ਐੱਚ.ਡੀ. ਆਈ.ਪੀ.ਐੱਸ. ਐੱਲ.ਸੀ.ਡੀ. ਪੈਨਲ ਹੈ ਜਿਸ ਦਾ ਰੈਜ਼ੋਲਿਊਸ਼ਨ 1920x1200 ਪਿਕਸਲ ਦਾ ਹੈ। ਟੈਬਲੇਟ ’ਚ ਕੰਪਨੀ ਨੇ ਕੁਆਲਕਾਮ ਸਨੈਪਡ੍ਰੈਗਨ 450 ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਕੰਪਨੀ ਨੇ ਇਸ ਟੈਬਲੇਟ ਦਾ ਇਕ ਹੀ ਵੇਰੀਐਂਟ ਲਾਂਚ ਕੀਤਾ ਹੈ। ਇਸ ਦਾ ਇਕਲੌਤਾ ਵੇਰੀਐਂਟ 3 ਜੀ.ਬੀ. ਰੈਮ+32 ਜੀ.ਬੀ. ਇੰਟਰਨਲ ਸਟੋਰੇਜ ਦੇ ਨਾਲ ਆਉਂਦਾ ਹੈ। ਟੈਬਲੇਟ ਦੀ ਸਟੋਰੇਜ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। ਕੰਪਨੀ ਨੇ ਇਸ ਵਿਚ ਐਂਡਰਾਇਡ 9 ਪਾਈ ਆਊਟ ਆਫ ਦਿ ਬਾਕਸ ਦਿੱਤਾ ਹੈ ਜੋ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਦੇ ਨਾਲ ਆਉਂਦਾ ਹੈ। 

ਟੈਬਲੇਟ ਨੂੰ ਪਾਵਰ ਦੇਣ ਲਈ 7000mAh ਦੀ ਬੈਟਰੀ ਦਿੱਤੀ ਗਈ ਹੈ। ਟੈਬਲੇਟ ’ਚ ਕੰਪਨੀ ਨੇ 8 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 5 ਮੈਗਾਪਿਕਸਲ ਦਾ ਕੈਮਰਾ ਹੈ। ਡਿਵਾਈਸ ’ਚ ਬਲੂਟੁੱਥ ਵਰਜ਼ਨ 4.2 ਦੇ ਨਾਲ 3.5mm ਹੈੱਡਫੋਨ ਜੈੱਕ ਦਿੱਤਾ ਗਿਆ ਹੈ। ਇਸ ਵਿਚ ਵਾਈ-ਫਾਈ 802.11 a/b/g/n/ac, 2.4GHz, 2.4GHz ਅਤੇ 5GHz ਡਿਊਲ ਬੈਂਡ ਵਾਇਰਲੈੱਸ ਕੁਨੈਕਟੀਵਿਟੀ ਦਾ ਫੀਚਰ ਹੈ। ਇਹ ਡਿਵਾਈਸ ਇਕ ਹੀ ਕਲਰ ਵੇਰੀਐਂਟ ’ਚ ਆਉਂਦਾ ਹੈ ਜਿਸ ਵਿਚ ਸਲੇਟ ਬਲੈਕ ਕਲਰ ਮਿਲ ਰਿਹਾ ਹੈ। 


Related News