ਜਲਦ ਹੀ ਲੇਨੋਵੋ ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਮਿਲੇਗੀ ਐਂਡ੍ਰਾਇਡ 8.0 Oreo ਅਪਡੇਟ

Wednesday, Oct 18, 2017 - 11:53 AM (IST)

ਜਲਦ ਹੀ ਲੇਨੋਵੋ ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਮਿਲੇਗੀ ਐਂਡ੍ਰਾਇਡ 8.0 Oreo ਅਪਡੇਟ

ਜਲੰਧਰ- ਜੇਕਰ ਤੁਹਾਡੇ ਕੋਲ Lenovo K8, Lenovo K8 Plus ਅਤੇ Lenovo K8 Note ਸਮਾਰਟਫੋਨਜ਼ 'ਚੋਂ ਕੋਈ ਇਕ ਸਮਾਰਟਫੋਨ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਲੇਨੋਵੋ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਕਦੋਂ ਇਨ੍ਹਾਂ ਸਮਾਰਟਫੋਨਜ਼ 'ਚ ਐਂਡ੍ਰਾਇਡ 8.0 ਓਰਿਓ ਦਾ ਅਪਡੇਟ ਮਿਲਣ ਵਾਲੀ ਹੈ। ਜਲਦ ਹੀ ਤਿੰਨਾਂ ਹੀ ਸਮਾਰਟਫੋਨਜ਼ ਨੂੰ ਇਹ ਅਪਡੇਟ ਮਿਲਣ ਵਾਲਾ ਹੈ ਅਤੇ ਤੁਹਾਨੂੰ ਆਉਣ ਵਾਲੇ ਸਮੇਂ 'ਚ ਇਹ ਸਮਾਰਟਫੋਨ ਇਸ ਅਪਗ੍ਰੇਡ ਨਾਲ ਨਜ਼ਰ ਆਉਣਗੇ। 

ਜੇਕਰ ਦੂਜੇ ਪਾਸੇ ਦੇਖੀਏ ਤਾਂ ਜੋ ਟਾਈਮਲਾਈਨ ਤਹਿ ਕੀਤੀ ਗਈ ਹੈ ਹੁਣ ਕੋਲ ਦੀ ਨਹੀਂ ਹੈ। ਇਸ 'ਚ ਹੁਣ ਕਾਫੀ ਸਮਾਂ ਹੈ। ਇਸ ਚੀਨੀ ਕੰਪਨੀ ਦੀ ਮੰਨੀਏ ਤਾਂ ਤੁਹਾਨੂੰ ਦੱਸ ਦੱਈਏ ਕਿ ਲੇਨੋਵੋ ਕੇ8 ਸਮਾਰਟਫੋਨ 'ਚ June, 2018 ਤੱਕ ਇਹ ਅਪਡੇਟ ਮਿਲ ਜਾਵੇਗੀ। ਨਾਲ ਹੀ ਜੇਕਰ ਦੋ ਹੋਰ ਸਮਾਰਟਫੋਨਜ਼ ਮਤਲਬ ਲੇਨੋਵੋ ਕੇ8 ਪਲੱਸ ਅਤੇ ਲੇਨੋਵੋ ਕੇ8 ਨੋਟ ਦੀ ਚਰਚਾ ਕਰੀਏ ਤਾਂ ਇਨ੍ਹਾਂ 'ਚ ਇਹ ਅਪਡੇਟ ਤੁਹਾਨੂੰ ਗੂਗਲ ਅਗਲੇ ਸਾਲ ਜੁਲਾਈ ਮਹੀਨੇ ਦੇ ਆਖਿਰ 'ਚ ਮਿਲ ਸਕਦੀ ਹੈ। 

ਜੇਕਰ ਤੁਹਾਡੇ ਕੋਲ ਇਨ੍ਹਾਂ 'ਚੋਂ ਕੋਈ ਇਕ ਫੋਨ ਮੌਜੂਦ ਹਨ, ਤਾਂ ਇਸ ਅਪਡੇਟ ਲਈ ਤੁਹਾਨੂੰ 8-9 ਮਹੀਨੇ ਦਾ ਇੰਤੇਜ਼ਾਰ ਹੋਰ ਕਰਨਾ ਹੋਵੇਗਾ। ਉਸ ਤੋਂ ਬਾਅਦ ਤੁਹਾਨੂੰ ਇਨ੍ਹਾਂ ਫੋਨਜ਼ 'ਚ ਅਪਡੇਟ ਮਿਲੇਗਾ, ਉਸ ਤੋਂ ਪਹਿਲਾਂ ਇਹ ਅਪਡੇਟ ਇਨ੍ਹਾਂ ਫੋਨਜ਼ 'ਚ ਨਹੀਂ ਆਉਣ ਵਾਲਾ ਹੈ। ਜੇਕਰ ਤੁਸੀਂ ਇਸ ਤੋਂ ਇਲਾਵਾ ਕੋਈ ਹੋਰ ਅਪਡੇਟ ਚਾਹ ਰਹੇ ਹੋ ਤਾਂ ਤੁਹਾਨੂੰ ਗੂਗਲ ਦੇ ਅਗਲੇ ਐਂਡ੍ਰਾਇਡ ਦੇ ਆਉਣ ਤੱਕ ਦਾ ਇੰਤੇਜ਼ਾਰ ਕਰਨਾ ਹੋਵੇਗਾ, ਇਹ ਅਗਲੇ ਸਾਲ ਅਗਸਤ ਦੇ ਕਰੀਬ ਆਉਣ ਦੀ ਸੰਭਾਵਨਾ ਹੈ। ਅਗਸਤ 2018 'ਚ ਤੁਹਾਨੂੰ ਐਂਡ੍ਰਾਇਡ 9.0 ਦੇਖਣ ਨੂੰ ਮਿਲ ਸਕਦੀ ਹੈ।

ਜੇਕਰ ਅਸੀਂ ਲੇਨੋਵੋ ਕੇ8 ਨੋਟ ਸਮਾਰਟਫੋਨ ਦੇ ਸਪੈਕਸ ਦੀ ਚਰਚਾ ਕਰੀਏ ਤਾਂ ਇਸ ਸਮਾਰਟਫੋਨ 'ਚ 2.5ਡੀ ਕਵਰਡ ਨਾਲ 5.5 ਇੰਚ ਦੀ ਫੁੱਲ ਐੱਚ. ਡੀ. ਆਈ. ਪੀ. ਐੱਸ. ਡਿਸਪਲੇਅ ਦਿੱਤੀ ਗਈ ਹੈ, ਜੋ ਕਿ ਕਾਰਨਿੰਗ ਗੋਰਿਲਾ ਗਲਾਸ 3 ਨਾਲ ਕੋਟੇਡ ਹੈ। ਇਹ ਸਮਾਰਟਫੋਨ MediaTek Helio X23 ਡੇਕਾਕੋਰ ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ 'ਚ ਇਕ ਵੇਰੀਐਂਟ 'ਚ 3 ਜੀ. ਬੀ. ਰੈਮ ਅਤੇ 32 ਜੀ. ਬੀ. ਇੰਟਰਨਲ ਮੈਮਰੀ ਅਤੇ ਦੂਜੇ ਵੇਰੀਐਂਟ 'ਚ 4 ਜੀ. ਬੀ. ਰੈਮ ਅਤੇ 64 ਜੀ. ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ 'ਚ ਡਿਊਲ ਸਿਮ ਕਾਰਡ ਸਲਾਟ ਉਪਲੱਬਧ ਹੈ। 

ਫੋਟੋਗ੍ਰਾਫੀ ਲਈ ਇਸ 'ਚ ਐੱਲ. ਈ. ਡੀ. ਫਲੈਸ਼ ਨਾਲ 13 ਮੈਗਾਪਿਕਸਲ ਦਾ ਰਿਅਰ ਫਰੰਟ ਕੈਮਰਾ ਦਿੱਤਾ ਗਿਆ ਹੈ। ਕਨੈਕਟੀਵਿਟੀ ਆਪਸ਼ਨ ਦੇ ਤੌਰ 'ਤੇ 4G VoLTE ਸਪੋਰਟ, ਵਾਈ-ਫਾਈ, ਬਲੂਟੁੱਥ ਅਤੇ ਜੀ. ਪੀ. ਐੱਸ. ਉਪਲੱਬਧ ਹੈ। ਪਾਵਰ ਬੈਕਅਪ ਲਈ 4,000 ਐੱਮ. ਏ. ਐੱਚ. ਦੀ ਬੈਟਰੀ ਹੈ, ਜਿਸ 'ਚ ਰੇਪਿਡ ਚਾਰਜਿੰਗ ਤਕਨੀਕ ਦਿੱਤੀ ਗਈ ਹੈ। ਸਮਾਰਟਫੋਨ 'ਚ ਬੈਕ ਪੈਨਲ 'ਚ ਫਿੰਗਰਪ੍ਰਿਟ ਸੈਂਸਰ ਮੌਜੂਦ ਹੈ। ਇਸ 'ਚ water repellent ਨੈਨੋ ਕੋਟਿੰਗ ਦਿੱਤੀ ਗਈ ਹੈ, ਜੋ ਕਿ ਸਮਾਰਟਫੋਨ ਨੂੰ ਪਾਣੀ ਤੋਂ ਬਚਾਉਂਦੀ ਹੈ।


Related News