ਟੈਂਗੋ ਪ੍ਰੋਜੈਕਟ ਫੀਚਰ ਨਾਲ ਭਾਰਤ ''ਚ ਲਾਂਚ ਹੋਇਆ lenovo phab 2 pro

Saturday, Jan 21, 2017 - 04:57 PM (IST)

ਜਲੰਧਰ- ਚਾਈਨਾ ਦੀ ਸਮਾਰਟਫੋਨ ਕੰਪਨੀ ਲਿਨੋਵੋ ਨੇ ਭਾਰਤ ''ਚ ਆਪਣੇ ਫੈਬ 2 ਪ੍ਰੋ ਸਮਾਰਟਫੋਨ ਨੂੰ ਲਾਂਚ ਕਰ ਕੀਤਾ ਹੈ। ਲਿਨੋਵੋ ਫੈਬ 2 ਪ੍ਰੋ ਹੈਂਡਸੇਟ ਐਕਸਕਲੂਸਿਵ ਤੌਰ ''ਤੇ ਈ-ਕਾਮਰਸ ਸਾਈਟ ਫਲਿੱਪਕਾਰਟ ''ਤੇ 29,900 ਰੁਪਏ ''ਚ ਮਿਲੇਗਾ। ਸਮਾਰਟਫੋਨ ਨੂੰ ਉਪਲੱਬਧ ਕੀਤਾ ਗਿਆ ਹੈ।

 

ਟੈਂਗੋ ਪ੍ਰੋਜੈਕਟ

ਫੈਬ 2 ਪ੍ਰੋ ਗੂਗਲ ਦੀ ਟੈਂਗੋ ਟੀਮ ਦਾ ਪਹਿਲਾ ਕਮਰਸ਼ੀਅਲ ਪ੍ਰੋਡਕਟ ਹੈ। ਟੀਮ ਨੇ ਇਸ ਮੋਬਾਇਲ ਨੂੰ ਮਸ਼ੀਨ ਵਿਜ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਸਮਾਰਟਫੋਨ ਕੈਮਰਾ ਅਤੇ ਸੈਂਸਰ ਸੈੱਟਅਪ ਦੇ ਨਾਲ ਆਉਂਦਾ ਹੈ ਜਿਸ ਦੀ ਮਦਦ ਨਾਲ ਫੋਨ ਮੋਸ਼ਨ ਟਰੈਕਿੰਗ, ਡੈਪਥ ਪਰਸੇਪਸ਼ਨ ਅਤੇ ਏਰਿਆ ਲਰਨਿੰਗ ਵਰਗੀ ਤਕਨੀਕ ਨਾਲ ਲੈਸ ਹੈ। ਗੂਗਲ ਟੈਂਗੋ ਦੀ ਮਦਦ ਨਾਲ ਯੂਜ਼ਰ ਰੂਮ ''ਚ ਰੱਖੇ ਕਿਸੇ ਵੀ ਆਬਜੈਕਟ ਦਾ ਸਾਇਜ਼ ਤੈਅ ਕਰ ਸਕੋਗੇ।  ਅਜਿਹਾ ਸਮਾਰਟਫੋਨ ਦੇ ਕੈਮਰੇ ਦੇ ਰਾਹੀਂ ਸੰਭਵ ਹੋ ਪਾਵੇਗਾ। ਚੁਨਿੰਦਾ ਗੇਮਜ਼ ਨੂੰ ਗੂਗਲ ਟੈਂਗੋ ਤੇਂ ਖੇਡਦੇ ਸਮੇਂ ਯੂਜ਼ਰ ਨੂੰ ਇਕ ਵਰਚੂਅਲ ਦੁਨੀਆ ਦਾ ਹਿਸਾ ਹੋਣ ਦਾ ਅਹਿਸਾਸ ਹੋਵੇਗਾ। ਲਿਨੋਵੋ ਨੇ ਟੈਂਗੋ ਐਪ ਸਟੋਰ ਦੀ ਵੀ ਘੋਸ਼ਣਾ ਕੀਤੀ ਹੈ।

ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ''ਚ 6.4 ਇੰਚ ਦੀ ਕਵਾਡ ਐੱਚ.  ਡੀ ਆਈ. ਪੀ. ਐੱਸ ਡਿਸਪਲੇ ਹੈ। ਸਮਾਰਟਫੋਨ ''ਚ ਆਕਟਾ-ਕੋਰ ਕਵਾਲਕਾਮ ਸਨੈਪਡਰੈਗਨ 652 ਪ੍ਰੋਸੈਸਰ, 4 ਜੀ. ਬੀ ਰੈਮ ਮੌਜੂਦ ਹੈ। ਫੈਬ 2 ਪ੍ਰੋ ''ਚ ਕੁੱਲ ਚਾਰ ਕੈਮਰੇ ਹਨ। ਫ੍ਰੰਟ ''ਚ 8 ਮੈਗਾਪਿਕਸਲ ਦਾ ਕੈਮਰਾ ਹੈ। 16 ਮੈਗਾਪਿਕਸਲ ਦਾ ਰਿਅਰ ਆਰ. ਜੀ. ਬੀ ਕੈਮਰਾ ਹੈ।  ਇਸ ਤੋਂ ਇਲਾਵਾ ਇਕ ਡੈਪਥ ਸੈਂਸਿੰਗ ਇੰਫਰਾਰੇਡ ਕੈਮਰਾ ਅਤੇ ਇੱਕ ਮੋਸ਼ਨ ਟਰੈਕਿੰਗ ਕੈਮਰਾ ਹੈ। ਫੈਬ 2 ਪ੍ਰੋ ''ਚ 360 ਡਿਗਰੀ ਦਾ ਵੀਡੀਓ ਅਤੇ 4K ਵੀਡੀਓ ਵੀ ਰਿਕਾਰਡ ਕਰ ਸਕਦੇ ਹਨ। ਫੋਨ ਦੇ ਪਿਛਲੇ ਹਿੱਸੇ ''ਤੇ ਇਕ ਫਿੰਗਰਪ੍ਰਿੰਟ ਸੈਂਸਰ ਵੀ ਮੌਜੂਦ ਹੈ। ਸਮਾਰਟਫੋਨ ਨੂੰ ਪਾਵਰ ਦੇਣ ਦਾ ਕੰਮ ਕਰੇਗੀ 4050 ਐੱਮ. ਏ. ਐੱਚ ਦੀ ਬੈਟਰੀ ਹੈ


Related News