Lenovo ਨੇ ਭਾਰਤ ’ਚ ਲਾਂਚ ਕੀਤੇ 3 ਸਮਾਰਟ ਡਿਵਾਈਸ, ਆਵਾਜ਼ ਨਾਲ ਹੋਣਗੇ ਕੰਟਰੋਲ

12/16/2019 12:32:59 PM

ਗੈਜੇਟ ਡੈਸਕ– ਚੀਨ ਦੀ ਟੈੱਕ ਕੰਪਨੀ ਲੇਨੋਵੋ ਨੇ ਆਪਣੀ ਸਮਾਰਟ ਡਿਵਾਈਸਿਜ਼ ਦੀ ਰੇਂਜ ਨੂੰ ਵਧਾਉਂਦੇ ਹੋਏ ਕੁਝ ਨਵੇਂ ਪ੍ਰੋਡਕਟਸ ਲਾਂਚ ਕੀਤੇ ਹਨ। ਲੇਨੋਵੋ ਨੇ 7-ਇੰਚ ਦੀ ਲੇਨੋਵੋ ਸਮਾਰਟ ਡਿਸਪਲੇਅ, ਲੇਨੋਵੋ ਸਮਾਰਟ ਬਲਬ ਅਤੇ ਲੇਨੋਵੋ ਸਮਾਰਟ ਕੈਮਰਾ ਲਾਂਚ ਕੀਤੇ ਹਨ। ਖਾਸ ਗੱਲ ਹੈ ਕਿ ਕੰਪਨੀ ਦੇ ਤਿੰਨੇਂ ਡਿਵਾਈਸ ਗੂਗਲ ਅਸਿਸਟੈਂਟ ਦੇ ਨਾਲ ਆਉਂਦੇ ਹਨ। ਗਾਹਕ ਇਨ੍ਹਾਂ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ, ਆਨਲਾਈਨ ਸ਼ਾਪਿੰਗ ਸਾਈਟ ਫਲਿਪਕਾਰਟ ਅਤੇ ਲੇਨੋਵੋ ਦੇ ਸਟੋਰਾਂ ’ਤੇ ਜਾ ਕੇ ਖਰੀਦ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਤਿੰਨਾਂ ਡਿਵਾਈਸਿਜ਼ ਦੀਆਂ ਖੂਬੀਆਂ।

PunjabKesari

ਲੇਨੋਵੋ ਸਮਾਰਟ ਡਿਸਪਲੇਅ
ਇਹ 7-ਇੰਚ ਸਮਾਰਟ ਡਿਸਪਲੇਅ ਹੈ ਅਤੇ ਇਸ ਰਾਹੀਂ ਤੁਸੀਂ 5,000 ਤੋਂ ਜ਼ਿਆਦਾ ਸਮਾਰਟ ਹੋਮ ਡਿਵਾਈਸਿਜ਼ ਨੂੰ ਕੰਟਰੋਲ ਕਰ ਸਕਦੇ ਹੋ। ਇਸ ਸਮਾਰਟ ਡਿਸਪਲੇਅ ਦੀ ਮਦਦ ਨਾਲ ਤੁਸੀਂ ਵੀਡੀਓ ਕਾਲ ਵੀ ਕਰ ਸਕਦੇ ਹੋ। ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਡਿਵਾਈਸ ਇਹ ਵੀ ਦੱਸੇਗਾ ਕਿ ਘਰ ਦੇ ਦਰਵਾਜ਼ੇ ਦੇ ਬਾਹਰ ਕੌਣ ਮੌਜੂਦ ਹੈ ਪਰ ਇਸ ਲਈ ਇਸ ਨੂੰ ਲੇਨੋਵੋ ਸਮਾਰਟ ਕੈਮਰੇ ਨਾਲ ਕੁਨੈਕਟ ਕਰਨਾ ਹੋਵੇਗਾ। ਸਮਾਰਟ ਡਿਸਪਲੇਅ ਡਿਊਲ ਮਾਈਕ੍ਰੋਫੋਨਸ ਸੁਪੋਰਟ, ਆਲਵੇਜ ਆਨ ਫੀਚਰ ਅਤੇ ਫੁਲ ਰੇਂਜ ਸਪੀਕਰਜ਼ ਦੀ ਸੁਪੋਰਟ ਦੇ ਨਾਲ ਮਿਲਦਾ ਹੈ। ਕੀਮਤ ਦੀ ਗੱਲ ਕਰੀਏ ਤਾਂ ਇਸ ਨੂੰ 8,999 ਰੁਪਏ ’ਚ ਖਰੀਦਿਆ ਜਾ ਸਕੇਗਾ। 

PunjabKesari

ਲੇਨੋਵੋ ਸਮਾਰਟ ਬਲਬ
ਲੇਨੋਵੋ ਦਾ ਇਹ ਸਮਾਰਟ ਬਲਬ ਸਿਰਫ ਸਮਾਰਟ ਹੀ ਨਹੀਂ ਸਗੋਂ ਕਈ ਫੀਚਰਜ਼ ਨਾਲ ਲੈਸ ਹੈ। ਇਸ ਵਿਚ ਲਾਈਟ ਸਮੇਤ ਤਾਪਮਾਨ, ਕਲਰ ਅਤੇ ਬ੍ਰਾਈਟਨੈੱਸ ਨੂੰ ਵੀ ਆਵਾਜ਼ ਨਾਲ ਹੀ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਬਲਬ ਨੂੰ ਲੇਨੋਵੋ ‘ਲਿੰਕ ਐਪ’ ਜਾਂ ਆਵਾਜ਼ ਨਾਲ ਕੰਟਰੋਲ ਕਰ ਸਕੋਗੇ। 

PunjabKesari

ਲੇਨੋਵੋ ਸਮਾਰਟ ਕੈਮਰਾ
ਲੇਨੋਵੋ ਦੇ ਇਸ ਸਮਾਰਟ ਕੈਮਰੇ ਦੀ ਮਦਦ ਨਾਲ ਹਾਈ-ਰੈਜ਼ੋਲਿਊਸ਼ਨ ਦੇ ਨਾਲ ਵਾਈਡ ਫੋਟੋ ਲਈ ਜਾ ਸਕਦੀ ਹੈ। ਇਸ ਕੈਮਰੇ ’ਚ 20 ਮੀਟਰ ਤਕ ਇੰਫਰਾਰੈੱਡ ਨਾਈਟ ਵਿਜ਼ਨ ਦੀ ਸੁਵਿਧਾ ਵੀ ਦਿੱਤੀ ਗਈ ਹੈ। ਇਸ ਨਾਲ ਤੁਸੀਂ 355-ਡਿਗਰੀ ਵਿਊ ਕੈਪਚਰ ਕਰ ਸਕਦੇ ਹੋ। ਇਹ ਕੈਮਰਾ ਬਿਲਟ-ਇਨ-ਮਾਈਕ ਅਤੇ ਸਪੀਕਰ ਦੇ ਨਾਲ ਆਉਂਦਾ ਹੈ ਜਿਸ ਨੂੰ ਤੁਸੀਂ ਆਪਣੀ ਆਵਾਜ਼ ਨਾਲ ਕੰਟਰੋਲ ਕਰ ਸਕਦੇ ਹੋ। 


Related News